Home » ਨਵੀਂ ਦਿੱਲੀ » ਸਿੱਖ ਕੌਮ ਦੇ ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਹੀ ਕਿਉਂ ਕੀਤਾ ਜਾਂਦਾ ਹੈ ਅਪਮਾਨ..? : ਮਾਨ

ਸਿੱਖ ਕੌਮ ਦੇ ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਹੀ ਕਿਉਂ ਕੀਤਾ ਜਾਂਦਾ ਹੈ ਅਪਮਾਨ..? : ਮਾਨ

SHARE ARTICLE

11 Views

ਨਵੀਂ ਦਿੱਲੀ, 18 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਭਾਵੇ ਪੰਜਾਬ ਸੂਬਾ ਹੋਵੇ, ਭਾਵੇ ਦੂਸਰੇ ਸੂਬੇ ਹੋਣ ਅਕਸਰ ਹੀ ਜਦੋ ਵੀ ਧਾਰਮਿਕ ਗ੍ਰੰਥਾਂ ਦਾ ਅਪਮਾਨ ਤੇ ਬੇਅਦਬੀਆਂ ਦੀ ਗੱਲ ਆਉਦੀ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਿਆ ਸੰਬੰਧੀ ਹੀ ਹੁੰਦੀ ਹੈ । ਇਸ ਗੱਲ ਤੋ ਇਹ ਸੰਜ਼ੀਦਾ ਪ੍ਰਸ਼ਨ ਉੱਠਦਾ ਹੈ ਕਿ ਜਦੋ ਵੀ ਅਜਿਹੀਆ ਬੇਅਦਬੀਆਂ ਹੁੰਦੀਆ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਿਆ ਨਾਲ ਹੀ ਕਿਉਂ ਹੁੰਦੀਆ ਹਨ ? ਇਸ ਤੋ ਇਹ ਵੀ ਅਰਥ ਨਿਕਲਦਾ ਹੈ ਭਾਵੇ ਹਕੂਮਤੀ ਪੱਧਰ ਤੇ ਭਾਵੇ ਫਿਰਕੂ ਮੁਤੱਸਵੀ ਸੰਗਠਨਾਂ ਵੱਲੋ ਅਜਿਹੇ ਅਪਮਾਨ ਕੀਤੇ ਅਤੇ ਕਰਵਾਏ ਜਾਂਦੇ ਹਨ । ਉਹ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਹੀ ਸੱਟ ਮਾਰਨ ਲਈ ਕੀਤੀਆ ਜਾਂਦੀਆ ਹਨ । ਇਸ ਗੱਲ ਦੀ ਵੀ ਗਹਿਰੀ ਚਿੰਤਾ ਹੈ ਕਿ ਸੈਟਰ ਦੇ ਹੁਕਮਰਾਨ ਅਤੇ ਪੰਜਾਬ ਦੇ ਹੁਕਮਰਾਨ ਇਸ ਵਿਸੇ ਉਤੇ ਕੋਈ ਸਖਤੀ ਨਾਲ ਕਾਨੂੰਨ ਬਣਾਕੇ ਫੌਰੀ ਅਮਲ ਕਰਨ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਉਦੇ ? ਜਦੋਕਿ ਇਹ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਸੰਬੰਧਤ ਮਸਲਾ ਬਹੁਤ ਹੀ ਗੰਭੀਰ ਅਤੇ ਇਸ ਨੂੰ ਪਹਿਲ ਦੇ ਆਧਾਰ ਤੇ ਹੁਕਮਰਾਨਾਂ ਵੱਲੋ ਹੱਲ ਕਰਨ ਦੀ ਜਿੰਮੇਵਾਰੀ ਬਣਦੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਅਪਮਾਨਿਤ ਕਾਰਵਾਈਆ ਵਿਰੁੱਧ ਪੰਜਾਬ ਸਰਕਾਰ ਵੱਲੋ ਸਖਤ ਕਾਨੂੰਨ ਬਣਾਉਣ ਨੂੰ ਲੈਕੇ ਸਮਾਣਾ ਵਿਖੇ ਟਾਵਰ ਉਤੇ ਭਾਈ ਗੁਰਜੀਤ ਸਿੰਘ ਖਾਲਸਾ ਲੰਮੇ ਸਮੇ ਤੋ ਮੋਰਚਾ ਲਗਾਕੇ ਬੈਠੇ ਹਨ, ਉਸ ਸਥਾਂਨ ਦੇ ਨਜਦੀਕ ਹੀ ਇਕ ਗੁਟਕਾ ਸਾਹਿਬ ਦੇ ਹੋਏ ਅਪਮਾਨ ਉਤੇ ਵੱਡਾ ਰੋਹ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ 15 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਹੁਕਮਰਾਨਾਂ ਵੱਲੋ ਚੋਣਾਂ ਨਹੀ ਕਰਵਾਈਆ ਜਾ ਰਹੀਆ, ਇਹ ਵੀ ਇਕ ਵੱਡਾ ਮੁੱਖ ਕਾਰਨ ਹੈ ਕਿ ਕਾਨੂੰਨੀ ਤੌਰ ਤੇ ਪ੍ਰਵਾਨਤਾ ਗੁਆ ਚੁੱਕੀ ਐਸ.ਜੀ.ਪੀ.ਸੀ ਇਸ ਗੰਭੀਰ ਵਿਸੇ ਉਤੇ ਅਮਲ ਹੀ ਨਹੀ ਕਰ ਰਹੀ । ਉਨ੍ਹਾਂ ਕਿਹਾ ਕਿ ਯੂਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਵੱਲੋ ਜਦੋ ਪ੍ਰਤੱਖ ਰੂਪ ਵਿਚ ਇਹ ਫੈਸਲਾ ਦਿੱਤਾ ਗਿਆ ਹੈ ਕਿ ਇੰਡੀਆ ਵਿਚ ਧਾਰਮਿਕ ਆਜਾਦੀ ਪੂਰਨ ਰੂਪ ਵਿਚ ਪ੍ਰਦਾਨ ਨਹੀ ਕੀਤੀ ਗਈ । ਹੁਕਮਰਾਨਾਂ ਵੱਲੋ ਅਜਿਹਾ ਵਿਵਹਾਰ ਕਰਨਾ ਬਿਲਕੁਲ ਵੀ ਨਾ ਤਾਂ ਮੁਨਾਸਿਬ ਹੈ ਅਤੇ ਨਾ ਹੀ ਸਹਿਯੋਗ ਹੈ । ਇਸ ਲਈ ਇਸ ਵਿਸੇ ਉਤੇ ਸੈਟਰ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਨੂੰ ਫੌਰੀ ਸੰਜ਼ੀਦਾ ਮੀਟਿੰਗ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆ ਦੇ ਹੋ ਰਹੇ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਸਖਤ ਤੋ ਸਖਤ ਕਾਨੂੰਨ ਬਣਾਕੇ ਤੁਰੰਤ ਲਾਗੂ ਕਰਨਾ ਬਣਦਾ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News