ਦੋ-ਦੋ ਗੁਰਪੁਰਬ, ਮੌਜਾਂ ਈ ਮੌਜਾਂ – ਸਰਬਜੀਤ ਸਿੰਘ ਸੈਕਰਾਮੈਨਟੋ
ਦੋ-ਦੋ ਗੁਰਪੁਰਬ, ਮੌਜਾਂ ਈ ਮੌਜਾਂ – ਸਰਬਜੀਤ ਸਿੰਘ ਸੈਕਰਾਮੈਨਟੋ
ਨਾਨਕਸ਼ਾਹੀ ਕੈਲੰਡਰ ਖਿਲਾਫ਼, ਦਹਾਕਿਆਂ ਤੋਂ ਗੁੰਮਰਾਹਕੁਨ ਪ੍ਰਚਾਰ ਕਰਨ ਵਾਲੀ ਜੁੰਡਲੀ ਦਾ ਸਰਗਰਮ ਮੈਂਬਰ, ਗੁਰਚਰਨਜੀਤ ਸਿੰਘ ਲਾਂਬਾ ਪ੍ਰਚਾਰ ਕਰ ਰਿਹਾ ਹੈ ਕਿ “ਪੁਰੇਵਾਲ ਨੇ ਦੋ-ਦੋ ਗੁਰਪੁਰਬ ਬਣਾ ਦਿੱਤੇ ਹਨ। ਦੋ-ਦੋ ਸੰਗਰਾਂਦਾਂ ਬਣਾ ਦਿੱਤੀਆਂ ਹਨ। ਸੰਗਰਾਂਦ ਨੂੰ ਕੋਈ ਬਦਲ ਨਹੀਂ ਸਕਦਾ। ਇਹ ਕੁਦਰਤੀ ਸਿਧਾਂਤ ਹੈ”।
ਦੂਜੇ ਪਾਸੇ, ਇਹ ਵੀ ਘੋੜੇ ਚੜ੍ਹੀ ਸਚਾਈ ਹੈ ਕਿ ਗੁਰਚਰਨਜੀਤ ਸਿੰਘ ਲਾਂਬੇ ਨੇ ਕਦੇ ਵੀ ਆਪਣੇ ਇਸ ਦਾਵੇ ਨੂੰ ਸਹੀ ਸਾਬਿਤ ਕਰਨ ਲਈ, ਵਿਚਾਰ ਕਰਨ ਦਾ ਸੱਦਾ ਪ੍ਰਵਾਨ ਨਹੀਂ ਕੀਤਾ।
ਪਿਛਲੇ ਸਾਲਾਂ ਦੀ ਤਰ੍ਹਾਂ, ਇਸ ਸਾਲ ਵੀ ਗੁਰਚਰਨਜੀਤ ਸਿੰਘ ਲਾਂਬਾ ਆਪਣੇ ਕੈਲੰਡਰ ਦਾ ਪ੍ਰਚਾਰ ਕਰ ਰਿਹਾ ਹੈ। ਇਸ ਵੱਲੋਂ ਛਾਪੇ ਗਏ ਕੈਲੰਡਰ ਵਿੱਚ, ਇਸ ਵਾਰ ਵੀ ਗਲਤੀਆਂ ਹਨ। ਵੇਖਦੇ ਹਾਂ ਕਿ ਇਹ, ਇਸ ਵਾਰ ਆਪਣੀ ਗਲਤੀਆਂ ਤੇ ਵਿਚਾਰ ਕਰਨ ਦਾ ਹੌਸਲਾ ਕਰਦਾ ਹੈ ਜਾਂ ਪਹਿਲਾ ਦੀ ਤਰ੍ਹਾਂ, ਦੜ੍ਹ ਵੱਟਣ ਵਿੱਚ ਹੀ ਭਲਾਈ ਸਮਝੇਗਾ?
ਗੁਰਚਰਨਜੀਤ ਸਿੰਘ ਲਾਂਬਾ ਵੱਲੋਂ, ‘ਨਾਨਕਸ਼ਾਹੀ ਕੈਲੰਡਰ’ ਦੇ ਨਾਮ ਹੇਠ ਛਾਪੇ ਗਏ ‘ਧੁਮੱਕੜਸ਼ਾਹੀ ਕੈਲੰਡਰ’ ਉੱਤੇ ਜਦੋਂ ਪੰਛੀ ਝਾਤ ਮਾਰੀ ਤਾਂ ਸਾਹਮਣੇ ਆਇਆ ਕਿ ਇਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਦੋ ਵਾਰ (10 ਮਈ ਅਤੇ 8 ਜੂਨ) ਦਰਜ ਹੈ। ਇਸ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਨਹੀਂ ਹੈ।
ਗੁਰਚਰਨ ਜੀਤ ਸਿੰਘ ਲਾਂਬਾ ਨੂੰ ਸਵਾਲ;
1. ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਦੋ ਵਾਰ, 10 ਮਈ ਅਤੇ 8 ਜੂਨ ਨੂੰ ਦਰਜ ਕਰਨ ਦਾ ਕੀ ਕਾਰਨ ਹੈ? ਇਨ੍ਹਾਂ ਵਿੱਚੋਂ ਜਿਹੜੀ ਤਾਰੀਖ ਗਲਤ ਹੈ?
2. ਹੋਲਾ ਮਹੱਲਾ ਕਿਉਂ ਨਹੀਂ ਦਰਜ ਕੀਤਾ ਗਿਆ, ਇਸ ਦਾ ਕੀ ਕਾਰਨ ਹੈ?
ਗੁਰਚਰਨਜੀਤ ਸਿੰਘ ਲਾਂਬਾ ਜੀ, ਬੇਨਤੀ ਹੈ ਕਿ ਉਪ੍ਰੋਕਤ ਦੋਵਾਂ ਸਵਾਲਾਂ ਦੇ ਸੰਖੇਪ ਅਤੇ ਸਪੱਸ਼ਟ ਜਵਾਬ ਲਿਖ ਭੇਜਣ ਦੀ ਖੇਚਲ ਕਰਨੀ ਜੀ ਤਾਂ ਜੋ ਵਿਚਾਰ ਚਰਚਾ ਰਾਹੀਂ ਕਿਸੇ ਸਿੱਟੇ ਤੇ ਪੁੱਜਿਆ ਜਾ ਸਕੇ।
ਹੁੰਗਰੇ ਦੀ ਉਡੀਕ ਵਿੱਚ
ਸਰਬਜੀਤ ਸਿੰਘ ਸੈਕਰਾਮੈਨਟੋ
ਚੇਤ 5, ਸੰਮਤ 558 ਨ: ਸ: (18 ਮਚਾਰ 2026)
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








