Home » ਸੰਸਾਰ » ਜਰਮਨੀ » ਅੱਜ ਫਰੈਂਕਫਰਟ ਚੋਣਾਂ ਦਾ ਆਖਰੀ ਦਿਨ, ਹੋਵੇਗੀ ਡੱਬਿਆਂ ਚ ਕਿਸਮਤ ਬੰਦ

ਅੱਜ ਫਰੈਂਕਫਰਟ ਚੋਣਾਂ ਦਾ ਆਖਰੀ ਦਿਨ, ਹੋਵੇਗੀ ਡੱਬਿਆਂ ਚ ਕਿਸਮਤ ਬੰਦ

SHARE ARTICLE

11 Views

ਫਰੈਂਕਫੋਰਟ 15 ਮਾਰਚ (ਖਿੜਿਆ ਪੰਜਾਬ) ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪਿੱਛਲੇ ਕੁਹ ਦਿਨਾਂ ਤੋਂ ਜਰਮਨ ਦੇ ਮੈਟਰੋਪੋਲ ਸ਼ਹਿਰ ਫਰੈਂਕਫ਼ੋਰਟ ਵਿਖੇ ਚੋਣ ਦੰਗਲ ਬੜਾ ਭਖਿਆ ਹੋਇਆ ਹੈ ! ਕਈ ਨਵੀਆਂ ਪੁਰਾਣੀਆਂ ਪਾਰਟੀਆਂ ਜ਼ੋਰ ਅਜ਼ਮਾਈਆਂ ਕਰ ਰਹੀਆਂ ਹਨ ਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਆਪਣੇ ਚਹੇਤੇ ਉਮੀਦਵਾਰਾਂ ਨਾਲ ਜੁੜ ਵੱਖ ਵੱਖ ਪਾਰਟੀਆਂ ਦੀ ਪੁਰਜ਼ੋਰ ਹਮਾਇਤ ਕਰ ਰਹੀਆਂ ਹਨ ।

ਅੱਜ ਪ੍ਰਚਾਰ ਦਾ ਆਖ਼ਰੀ ਦਿਨ ਸੀ ਕੱਲ 15 ਮਾਰਚ ਨੂੰ ਵੋਟਾਂ ਪੈਣਗੀਆਂ ! ਅਨੇਕਾਂ ਉਮੀਦਵਾਰਾਂ ਦੀ ਕਿਸਮਤ ਕੱਲ ਸ਼ਾਮ ਤੱਕ ਡੱਬੇ ਵਿਚ ਬੰਦ ਹੋ ਜਾਵੇਗੀ ਤੇ ਕੁਹ ਦਿਨਾਂ ਤੱਕ ਖੁੱਲੇਗੀ ! ਅੱਜ ਪ੍ਰਚਾਰ ਦੇ ਅੰਤਲੇ ਦਿਨ ਫਰੈਂਰਫੋਰਟ ਸਹਿਰ ਦੇ ਨੌਰਥ ਈਸਟ ਇਲਾਕੇ ਵਿੱਚ “ ਇੱਕ ਸਮੋਸਾ ਮੇਅਰ ਮਾਈਕ ਜੋਸਫ਼ ਨਾਲ” ਪ੍ਰੋਗਰਾਮ ਉਲੀਕ ਕੇ ਪ੍ਰਚਾਰ ਤੇ ਵਿਸ਼ਰਾਮ ਚਿੰਨ ਲਾ ਦਿੱਤਾ ਗਿਆ ! ਪ੍ਰੋਗਰਾਮ ਉਲੀਕਣ ਵਾਲਿਆਂ ਵਿੱਚ ਸਾਡੇ ਪਰਮ ਮਿੱਤਰ ਸ਼ਹਿਰ ਦੇ ਪੁਰਾਣੇ ਕਾਰੋਬਾਰੀ ਤੇ ਹੋਟਲੀਅਰ ਸਿਰਦਾਰ ਸੁਰਮਿੰਦਰ ਸਿੰਘ ਮਰਵਾਹਾ ਨੀਟੂ ਦਾ ਮੁੱਖ ਰੋਲ ਰਿਹਾ ! ਜੋ ਕਿ ਸੱਤਾਧਾਰੀ ਪਾਰਟੀ SPD ਦੇ ਸਰਗਰਮ ਕਾਰਕੁਨ ਹਨ ਨੇ ਆਪਣੇ ਸਾਥੀ ਰਿਚਰਡ ਸ਼ੌਟਡੋਰਫ ਦੀ ਹਮਾਇਤ ਵਿੱਚ ਪ੍ਰਚਾਰ ਕੀਤਾ ! ਸ਼ੌਰਟਡੋਰਫ਼ ਨੌਰਥ ਈਸਟ ਇਲਾਕੇ ਤੋਂ ਐਸ ਪੀ ਡੀ ਦੇ ਉਮੀਦਵਾਰ ਹਨ ਤੇ ਏਸੇ ਹੀ ਇਲਾਕੇ ਵਿੱਚ ਵੀਰ ਨੀਟੂ ਮਰਵਾਹਾ ਜੀ ਦਾ ਹੋਟਲ ਹੈ !

ਸੋ ਉਹਨਾਂ ਦੇ ਸੱਦੇ ਤੇ ਮਹਾਂ ਨਗਰ ਫ਼ਰੈਂਕਫੋਰਟ ਦੇ ਮੇਅਰ ਮਾਈਕ ਜੋਸ਼ਫ਼ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ! ਜਿੰਨਾ ਨਾਲ ਐਸ ਪੀ ਡੀ ਫਰੈਂਕਫੋਰਟ ਦੇ ਕਰਤਾ ਧਰਤਾ ਕੋਲਜ਼ਾ ਮੂਲਰ ਵੀ ਪਧਾਰੇ ! ਪੰਜਾਬੀ ਭਾਈਚਾਰੇ ਵੱਲੋਂ ਪਰਮਿੰਦਰ ਸਿੰਘ ਮਾਂਗਟ, ਜਸਮੀਨ ਮਾਂਗਟ , ਮਨਜੀਤ ਸਿੰਘ ਭੋਗਲ ਪੰਜ ਆਬ ਮੈਗਜ਼ੀਨ, ਸੁਰਜੀਤ ਸਿੰਘ ਸ਼ੀਤ, ਪਰਮਜੀਤ ਸੂਦ, ਜਗਦੇਵ ਸਿੰਘ ਬਿੱਲਾ ਇੰਡੀਗੋ ਰੈਸਟੋਰੈਂਟ, ਭਜਨ ਸਿੰਘ ਸ਼ੀਰਾ ਪ੍ਰਧਾਨ ਸਿਰਦਾਰ ਜੱਸਾ ਸਿੰਘ ਰਾਮਗੜੀਆ ਫਿਰਾਈਨ ਜਰਮਨੀ ਤੇ ਦਾਸ ਅਰਪਿੰਦਰ ਸਿੰਘ ਬਿੱਟੂ ਸ਼ਾਮਲ ਹੋਏ !

ਮਾਇਕ ਜੋਸਫ਼ ਤੇ ਕੋਲਜ਼ਾ ਮੂਲਰ ਜੋ ਕਿ ਬੜੇ ਨਿੱਘੇ ਸੁਭਾਅ ਵਾਲੇ ਹਨ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਹਰ ਸੰਭਵ ਸਹਿਯੋਗ ਦਾ ਯਕੀਨ ਦਿਵਾਇਆ ! ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ ! ਪਾਰਟੀ ਪ੍ਰਧਾਨ ਕੋਲਜ਼ਾ ਮੂਲਰ ਨੇ ਤਾਂ ਫਰੈਂਕਫ਼ੋਰਟ ਗੁਰਦੁਆਰਾ ਸਾਹਿਬ ਵਿਚ ਆਉਣੀ ਦੀ ਇੱਛਾ ਜ਼ਾਹਿਰ ਵੀ ਕੀਤੀ ਜੋ ਵੀਰ ਸੁਰਮਿੰਦਰ ਸਿੰਘ ਹੋਣਾ “ਹਰ ਸਮੇਂ ਵੈਲ ਕਮ” ਕਹਿ ਕਿ ਸਵਿਕਾਰ ਵੀ ਕੀਤੀ ! ਸੋ ਆਉਣ ਵਾਲੇ ਸਮੇਂ ਪਾਰਟੀ ਪ੍ਰਧਾਨ ਜਾਂ ਮੇਅਰ ਸਾਬ ਜਦੋਂ ਵੀ ਗੁਰੂ ਘਰ ਆਏ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ !

ਅਖੀਰ ਵਿਚ ਬੇਨਤੀ ਬੇਨਤੀ ਹੈ ਕਿ ਕੱਲ 15 ਮਾਰਚ ਐਤਵਾਰ ਸਵੇਰ ਤੋ ਸ਼ਾਮ ਤੱਕ ਵੋਟਾਂ ਪੈਣੀਆਂ ਹਨ ! ਸਾਰੇ ਭੈਣ ਭਰਾ ਆਪਣੇ ਜਮੂਹਰੀ ਹੱਕ ਦੀ ਵਰਤੋਂ ਕਰਨ ਤੇ ਆਪਣਾ ਫਰਜ਼ ਨਿਭਾਉਣ ਜੀ ! ਵਿਦੇਸ਼ੀਆਂ ਦੇ ਹੱਕਾਂ ਚ, ਡੱਟਣ ਵਾਲੀ ਪਾਰਟੀ ਐਸ ਪੀ ਡੀ ਤੋਂ ਵਧੀਆ ਵਿਕਲਪ ਕੀ ਹੋ ਸਕਦਾ ? ਸੋ ਐਸ ਪੀ ਡੀ ਨੂੰ ਕਾਮਯਾਬ ਕਰਨ ਵਿੱਚ ਹੀ ਸਾਡੀ ਕਾਮਯਾਬੀ ਹੈ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ !
ਧੰਨਵਾਦ ਸਹਿਤ !
ਬਿੱਟੂ ਅਰਪਿੰਦਰ ਸਿੰਘ
ਫਰੈਂਕਫ਼ੋਰਟ
ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।