Home » ਮਾਝਾ » ਪੰਜਾਬ ਰਾਜ ਬਿਜਲੀ ਬੋਰਡ ਦੇ ਜੁਆਇੰਟ ਫੋਰਮ ਅਤੇ ਮੁਲਾਜ਼ਮਾ ਏਕਤਾ ਮੰਚ ਦੇ ਸੱਦੇ ਤੇ ਭਿੱਖੀਵਿੰਡ ਡਵੀਜ਼ਨ ਵਿਖੇ ਰੋਸ ਰੈਲੀ

ਪੰਜਾਬ ਰਾਜ ਬਿਜਲੀ ਬੋਰਡ ਦੇ ਜੁਆਇੰਟ ਫੋਰਮ ਅਤੇ ਮੁਲਾਜ਼ਮਾ ਏਕਤਾ ਮੰਚ ਦੇ ਸੱਦੇ ਤੇ ਭਿੱਖੀਵਿੰਡ ਡਵੀਜ਼ਨ ਵਿਖੇ ਰੋਸ ਰੈਲੀ 

SHARE ARTICLE

17 Views

ਪੰਜਾਬ ਰਾਜ ਬਿਜਲੀ ਬੋਰਡ ਦੇ ਜੁਆਇੰਟ ਫੋਰਮ ਅਤੇ ਮੁਲਾਜ਼ਮਾ ਏਕਤਾ ਮੰਚ ਦੇ ਸੱਦੇ ਤੇ ਭਿੱਖੀਵਿੰਡ ਡਵੀਜ਼ਨ ਵਿਖੇ ਰੋਸ ਰੈਲੀ

 

 

ਖਾਲੜਾ 27 ਫਰਵਰੀ ਗੁਰਪ੍ਰੀਤ ਸਿੰਘ ਸੈਡੀ

 

ਪੰਜਾਬ ਰਾਜ ਬਿਜਲੀ ਬੋਰਡ ਇਪਲਾਈਜ ਫੈਡਰੇਸ਼ਨ ਦੇ ਜੁਆਇੰਟ ਫੋਰਮ ਅਤੇ ਮੁਲਾਜ਼ਮਾ ਏਕਤਾ ਮੰਚ ਦੇ ਸੱਦੇ ਤੇ ਭਿੱਖੀਵਿੰਡ ਡਵੀਜ਼ਨ ਵਿਖੇ ਰੋਸ ਰੈਲੀ ਕੀਤੀ ਗਈ| ਜਿਸ ਵਿੱਚ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੀਏ ਦੇ ਖਿਲਾਫ ਸੇਰੋ ਮਿੱਲ ਦੀ ਜ਼ਮੀਨ ਪੁਡਾ ਨੂੰ ਦੇਣ ਅਤੇ ਬਿਜਲੀ ਬਿੱਲ 2025 ਨੂੰ ਪੂਰਨ ਤੌਰ ਤੇ ਰੋਕ ਕਾਰਨ ਲਈ ਨਾਅਰੇਬਾਜ਼ੀ ਕੀਤੀ ਗਈ| ਅਤੇ ਪੰਜਾਬ ਸਰਕਾਰ ਪੁਰਜ਼ੋਰ ਵਿਰੋਧ ਕੀਤਾ ਗਿਆ ਕਿ ਇਹ ਫੈਸਲਾ ਵਾਪਸ ਲਿਆ ਜਾਵੇ ਅਤੇ ਸੇਰੋ ਮਿੱਲ ਅੱਗੇ ਧਰਨਾ ਦੇ ਰਹੇ ਕਿਸਾਨ ਅਤੇ ਮੁਲਾਜ਼ਮਾ ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਰੰਤ ਬਰਾਲ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਧਿਆ ਜਾਵੇਗਾ। ਇਸ ਦੀ ਪ੍ਰਧਾਨਗੀ ਡਿਵੀਜ਼ਨ ਪ੍ਰਧਾਨ ਬਲਜੀਤ ਭੰਗਾਲਾ ਵੱਲੋਂ ਕੀਤੀ ਗਈ। ਇਸ ਰੈਲੀ ਵਿੱਚ ਸਰਕਲ ਪ੍ਰਧਾਨ ਮਨਜੀਤ ਸਿੰਘ ਬ੍ਰਾਹਮਣੀ ਵਾਲਾ, ਪੈਂਨਸ਼ਨ ਯੂਨੀਅਨ ਦੇ ਆਗੂ ਪੂਰਨ ਸਿੰਘ ਮਾੜੀਮੇਘਾ ,ਸਰਬ ਮੁਖਰਾਦ ਸਿੰਘ , ਭੁਪਿੰਦਰ ਸਿੰਘ ਅਮਰਕੋਟ, ਤਾਰਾ ਸਿੰਘ ਪੱਧਰੀ, ਡਿਵੀਜ਼ਨ ਸਕੱਤਰ ਦਿਲਬਾਗ ਸਿੰਘ ਆਸਲ, ਜਸਪਾਲ ਸਿੰਘ, ਸਤਨਾਮ ਸਿੰਘ, ਮੈਡਮ ਅੰਨਦੀਪ ,ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਕਰਨਬੀਰ ਸਿੰਘ ਖਾਲੜਾ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News