Home » ਨਵੀਂ ਦਿੱਲੀ » ਪਿੰਡ ਹਵਾਰਾ ਕਲਾਂ ਵਿਖ਼ੇ “ਇਤਹਾਸ ਬੱਬਰ ਖ਼ਾਲਸਾ” ਭਾਗ ਤੀਜਾ ਅਤੇ ਚੋਥਾ ਕੀਤਾ ਗਿਆ ਲੋਕ ਅਰਪਣ

ਪਿੰਡ ਹਵਾਰਾ ਕਲਾਂ ਵਿਖ਼ੇ “ਇਤਹਾਸ ਬੱਬਰ ਖ਼ਾਲਸਾ” ਭਾਗ ਤੀਜਾ ਅਤੇ ਚੋਥਾ ਕੀਤਾ ਗਿਆ ਲੋਕ ਅਰਪਣ

SHARE ARTICLE

16 Views

ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਵਾਰਾ ਕਲਾਂ ਜ਼ਿਲਾ ਫਤਹਿਗੜ ਸਾਹਿਬ ਵਿਖੇ ਹੋਏ ਚੜਦੀ ਕਲਾ ਨਾਲ ਪੰਥਕ ਸਮਾਗਮ ਵਿੱਚ ਪੰਥ ਦੇ ਮਹਾਨ ਵਿਦਵਾਨ ਮਹਾਨ ਲੇਖਕ ਭਾਈ ਕਰਮਜੀਤ ਸਿੰਘਾ ਸਿੱਖਾਵਾਲਾ ਜਰਮਨ ਦੀ ਲਿਖੀ ਕਿਤਾਬ “ਇਤਹਾਸ ਬੱਬਰ ਖ਼ਾਲਸਾ“ ਦਾ ਤੀਜਾ ਅਤੇ ਚੌਥਾ ਭਾਗ ਲੋਕ ਅਰਪਣ ਕੀਤਾ ਗਿਆ । ਜਲਾਵਤਨੀ ਆਗੂ ਭਾਈ ਰੇਸ਼ਮ ਸਿੰਘ ਬੱਬਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਕਿਤਾਬ ਰਲੀਜ ਕਰਨ ਵਾਲੇ ਪੰਥਕ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਸੁਤੰਤਰ ਅਕਾਲੀ ਦੱਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ, ਪ੍ਰੋਫੈਸਰ ਅਮਰਪ੍ਰੀਤ ਸਿੰਘ ਪਜਕੋਹਾ, ਸਰਦਾਰ ਜਸਵੰਤ ਸਿੰਘ ਸਿੱਧੂਪੁਰ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੀ ਏ ਸਰਦਾਰ ਗੁਰਜੰਟ ਸਿੰਘ ਕੱਟੂ ਸਮੇਤ ਹੋਰ ਆਗੂ ਸ਼ਾਮਲ ਹਨ । ਉਨ੍ਹਾਂ ਕਿਹਾ ਇਸ ਕਿਤਾਬ ਵਿੱਚ ਮੌਜੂਦਾ ਪੰਥਕ ਸੰਘਰਸ਼ ਵਿੱਚ ਬੱਬਰ ਖ਼ਾਲਸਾ ਵੱਲੋਂ ਨਿਭਾਏ ਗਏ ਰੋਲ ਦੀ ਭਰਭੂਰ ਜਾਣਕਾਰੀ ਦਿੱਤੀ ਗਈ ਹੈ । ਹਰ ਸਿੱਖ ਨੁੰ ਇਹ ਕਿਤਾਬ ਪੜਨੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਸਰਕਾਰੀ ਜਬਰ ਦੇ ਵਿਰੁੱਧ ਬੱਬਰ ਖ਼ਾਲਸਾ ਦੇ ਯੋਧਿਆ ਨੇ ਕਿਵੇ ਹਿੱਕਾ ਡਾਹ ਕੇ ਜੰਗਾਂ ਲੜੀਆਂ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News