Home » ਸੰਸਾਰ » ਜਰਮਨੀ » ਗੁਰਦੁਆਰਾ ਫਰੈਂਕਫਰਟ ਵਿਖੇ ਮਹਾਨ ਸ਼ਹੀਦਾਂ ਦੀ ਯਾਦ ਚ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ ।

ਗੁਰਦੁਆਰਾ ਫਰੈਂਕਫਰਟ ਵਿਖੇ ਮਹਾਨ ਸ਼ਹੀਦਾਂ ਦੀ ਯਾਦ ਚ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ ।

SHARE ARTICLE

34 Views

ਫਰੈਂਕਫਰਟ 18 ਫਰਵਰੀ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਏ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ , ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਰਸੀ ਤੇ ਸ਼ਹੀਦ ਸੰਦੀਪ ਸਿੰਘ ਜੀ ਦੀਪ ਸਿੱਧੂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੰਗਤਾਂ ਨੇ ਕਥਾ ਅਤੇ ਕਵੀਸ਼ਰੀ ਜਥੇ ਭਾਈ ਜਰਨੈਲ ਸਿੰਘ ਹੋਰਾਂ ਪਾਸੋਂ ਬੀਰ ਰੱਸੀ ਵਾਰਾਂ ਨੂੰ ਬੜੀ ਇਕਾਗਰਤਾ ਨਾਲ ਸਰਵਣ ਕੀਤਾ । ਵੱਖ ਵੱਖ ਬੁਲਾਰਿਆਂ ਤੇ ਜਲਾਵਤਨੀ ਸਿੰਘਾਂ ਨੇ ਆਪਣੇ ਮਹਾਨ ਸ਼ਹੀਦਾਂ, ਤੇ ਯੋਧਿਆਂ ਨੂੰ ਯਾਦ ਕੀਤਾ ਬੁਲਾਰਿਆਂ ਚ, ਵਿਸੇਸ਼ ਤੌਰ ਭਾਈ ਜਗਤਾਰ ਸਿੰਘ ਮਾਹਲ ਮੁੱਖ ਸੇਵਾਦਾਰ ਵਾਰਿਸ ਪੰਜਾਬ ਜਰਮਨੀ, ਭਾਈ ਗੁਰਬਿੰਦਰ ਸਿੰਘ ਝਾਮਕਾ ਮੁੱਖ ਸੇਵਾਦਾਰ ਇਕਾਈ ਫਰੈਂਕਫੋਰਟ, ਡਾਕਟਰ ਸੁਰਜੀਤ ਸਿੰਘ ਹਮਬਰਗ ਸੀਨੀਅਰ ਆਗੂ ਵਾਰਿਸ ਪੰਜਾਬ ਜੱਥੇਬੰਦੀ , ਭਾਈ ਲਖਵਿੰਦਰ ਸਿੰਘ ਮੱਲੀ ਸਿੱਖ ਫੈਡਰੇਸ਼ਨ, ਭਾਈ ਅਵਤਾਰ ਸਿੰਘ ਹੁੰਦਲ ਸਿੱਖ ਫੈਡਰੇਸ਼ਨ, ਮੀਤ ਪ੍ਰਧਾਨ ਭਾਈ ਦਲਜੀਤ ਸਿੰਘ ਇੰਨਟਰਨੈਸਨਲ ਸਿੱਖ ਫੈਡਰੇਸਨ ਜਰਮਨੀ , ਭਾਈ ਅਵਤਾਰ ਸਿੰਘ ਬੱਬਰ ਬੱਬਰ ਖਾਲਸਾ ਜਰਮਨੀ, ਭਾਈ ਹਰਮੀਤ ਸਿੰਘ ਲੇਹਲ ਮੁੱਖੀ ਦੱਲ ਖਾਲਸਾ ਜਰਮਨੀ, ਭਾਈ ਹੀਰਾ ਸਿੰਘ ਮੱਤੇਵਾਲ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਪ੍ਰਭਜੋਤ ਸਿੰਘ, ਭਾਈ ਜਸਕਰਨ ਸਿੰਘ ਮਾਨਹਾਈਮ ਭਾਈ ਜੁਗਰਾਜ ਸਿੰਘ, ਭਾਈ ਦਲਜੀਤ ਸਿੰਘ ਕਸ਼ਮੀਰ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ । ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫੈਡਰੇਸ਼ਨ, ਭਾਈ ਸਤਪਾਲ ਸਿੰਘ ਪੱਡਾ, ਭਾਈ ਅੰਗਰੇਜ ਸਿੰਘ ਜਲਾਵਤਨ, ਭਾਈ ਗਗਨਦੀਪ ਸਿੰਘ ਔਜਲਾ, ਭਾਈ ਇੰਦਰਜੀਤ ਸਿੰਘ, ਭਾਈ ਦਲਬਾਗ ਸਿੰਘ ਸੰਧੂ, ਭਾਈ ਰਾਜ ਸਿੰਘ ਅਲੂਵਾਲੀਆ, ਭਾਈ ਸਮਿੰਦਰ ਸਿੰਘ ਸੋਨੂੰ, ਭਾਈ ਰਾਜ ਸਿੰਘ ਗਿੱਲ, ਭਾਈ ਰਣਜੀਤ ਸਿੰਘ ਬਟਾਲਾ, ਭਾਈ ਮਨਜੀਤ ਸਿੰਘ ਭੋਗਲ ਪੰਜ ਆਬ ਮੈਗਜ਼ੀਨ, ਭਾਈ ਮਨਜਿੰਦਰ ਸਿੰਘ ਰੰਧਾਵਾ ਤੇ ਭਾਈ ਹਰਪ੍ਰੀਤ ਸਿੰਘ ਘੋਤੜਾ KAV ਉਮੀਦਵਾਰ ਫਰੈਂਕਫੋਰਟ ਜਾਹਿਰ ਸਨ, ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਜਗਤਾਰ ਸਿੰਘ ਮਾਹਲ ਵਲੋਂ ਨਿਭਾਈ ਗਈ ਉਹਨਾਂ ਵੱਲੋਂ ਸੰਗਤਾਂ ਨੂੰ ਜੱਥੇਬੰਦੀ ਦੇ ਪ੍ਰੋਗਰਾਮ ਤੋ ਜਾਣੂ ਕਰਵਾਇਆ ਗਿਆ ਅਤੇ ਨੌਜਵਾਨਾਂ ਨੂੰ ਹਲਾਸ਼ੇਰੀ ਦੇ ਕਿ ਇਹ ਸੁਚੱਜਾ ਸਮਾਗਮ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਗੁਲਾਮੀ ਦਾ ਜੂਲ਼ਾ ਗਲੋਂ ਲਾਹੁਣ ਲਈ ਆਰੰਭੇ ਸੰਘਰਸ਼ ਵਿੱਚ ਸਾਡੇ ਅਨੇਕਾਂ ਸੂਰਮਿਆਂ ਨੇ ਬਲੀਦਾਨ ਦਿੱਤਾ ਤੇ ਪੁਰਾਤਨ ਇਤਿਹਾਸ ਨੂੰ ਇਨ ਬਿਨ ਦੁਹਰਾਇਆ ਸਰਕਾਰਾਂ ਦੀਆਂ ਸਾਜ਼ਿਸ਼ਾਂ ਤੇ ਆਪਣਿਆਂ ਦੀਆਂ ਗਦਾਰੀਆਂ ਨੇ ਪੰਜਾਬ ਦਾ ਮਾਹੌਲ ਬਦਲ ਦਿੱਤਾ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕਿ ਨਸਲ ਬਰਬਾਦ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ । ਦਸਮ ਪਾਤਸ਼ਾਹ ਜੀ ਨੇ ਕਲਾ ਵਰਤਾਈ ਇਕ ਸਿੰਘ ਮਾਇਆ ਨਗਰੀ ਬੰਬਈ ਤੇ ਦੂਜਾ ਡੁਬਈ ਤੋਂ ਤੋਰ ਦਿੱਤਾ ! ਤਿੰਨ ਦਹਾਕਿਆਂ ਦੀ ਚੁੱਪ ਨੂੰ ਤੋੜ ਦੀਪ ਸਿੰਘ ਲਾਲ ਕਿਲੇ ਤੇ ਝੰਡਾ ਲਹਿਰਾ ਗੁਰੂ ਚਰਨਾਂ ਚ, ਜਾ ਬਿਰਾਜਿਆਂ ਤੇ ਦੂਜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਣ ਪੰਜਾਬ ਦੀ ਸਰਜ਼ਮੀਨ ਤੇ ਖਾਲਸਾਈ ਵਹੀਰਾਂ ਕੱਢ ਗਿਆ । ਖੈਰ ਖਾਲਸਾ ਪਰਗਟਿਓ ਪਰਮਾਤਮ ਕੀ ਮੌਜ ! ਸੋ ਅਖੀਰ ਵਿੱਚ ਕਥਾ ਵਾਚਕ ਭਾਈ ਰਵਿੰਦਰ ਸਿੰਘ ਖਾਲਸਾ ਤੇ ਭਾਈ ਜਰਨੈਲ ਸਿੰਘ ਕਵੀਸ਼ਰੀ ਜੱਥੇ ਦੇ ਸਿੰਘਾਂ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਇਸ ਸਮੇਂ ਭਾਈ ਗੁਰਬਿੰਦਰ ਸਿੰਘ ਝਾਮਕਾ ਵੱਲੋਂ ਕਥਾ ਵਾਚਕ ਤੇ ਕਵੀਸ਼ਰੀ ਜੱਥੇ ਦੇ ਸਿੰਘਾਂ ਨੂੰ ਮੌਬਾਇਲ ਫੋਨਾਂ ਨਾਲ ਸਨਮਾਨਿਤ ਕੀਤਾ ਗਿਆ ।ਰਾਮਗੜ੍ਹੀਆ ਮਿਸਲ ਦੇ ਸਿਰਦਾਰ ਭਜਨ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਵਿੱਚ ਸ਼ਾਮਲ ਕਰਕੇ ਔਰਗਨਾਈਜਰ ਜਨਰਲ ਸਕੱਤਰ ਬਣਾਇਆ ਗਿਆ ,ਭਾਈ ਨਵਦੀਪ ਸਿੰਘ ਵੁਰਸਬਰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿੰਨਾਂ ਪਹਿਲੀ ਵਾਰ ਦੀਪ ਸਿੱਧੂ ਦੀ ਬਰਸੀ ਮਨਾ ਕਿ ਸੋਹਣੀ ਪਿਰਤ ਪਾਈ ਸੀ, ਫਰੈਂਕਫ਼ੋਰਟ ਤੋ KVA ਦੀ ਚੋਣ ਲੜ ਰਹੇ ਭਾਈ ਘਨਈਆ ਸੇਵਾ ਸੁਸਾਇਟੀ ਦੇ ਹਰਪ੍ਰੀਤ ਸਿੰਘ ਘੋਤੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ , ਇਸ ਮੌਕੇ ਭਾਈ ਗੁਰਬਿੰਦਰ ਸਿੰਘ ਝਾਂਮਕਾ ਵੱਲੋਂ ਓਫਨਬਾਖ ਤੋਂ ਪਹੁੰਚੀਆਂ ਸਮੂਹ ਸੰਗਤਾਂ ਅਤੇ ਨੌਜਵਾਨਾਂ ਵਲੋਂ ਕੀਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News