ਪੰਜਾਬ ਦੀ ਧਰਤੀ ਆਦਿ ਕਾਲ ਤੋਂ ਈ ਯੁੱਧਵੀਰ, ਸੂਰਮੇ, ਸ਼ਹੀਦ ਤੇ ਲੋਕ ਨਾਇਕ ਪੈਦਾ ਕਰਦੀ ਆਈ ਏ । ਇਸ ਸਰਜ਼ਮੀਨ ਦੇ ਵਾਰਸਾਂ ਕਦੇ ਦੁਨੀਆਂ ਜਿੱਤਣ ਦਾ ਸੁਪਨਾ ਲੈ ਤੁਰੇ ਸਿਕੰਦਰ ਦੇ ਘੋੜੇ ਦੀਆਂ ਵਾਗਾਂ ਸੈਂਕੜੇ ਸਾਲ ਪਹਿਲਾਂ ਫੜ ਲਈਆਂ ਸੀ । ਇਸ ਧਰਤੀ ਤੇ ਦੁੱਲੇ ਭੱਟੀ , ਸੁੱਚੇ ਸੂਰਮੇ, ਜਿਓਣੇ ਮੌੜ ਤੇ ਜੱਗੇ ਜੱਟ ਵਰਗੇ ਕਈ ਲੋਕ ਨਾਇਕ ਹੋਏ ਜੋ ਲੋਕਾਂ ਦੇ ਚੇਤਿਆਂ ਵਿੱਚ ਸਦਾ ਲਈ ਵੱਸ ਗਏ ਤੇ ਗਥਾਵਾਂ ਦਾ ਹਿੱਸਾ ਬਣੇ ! ਦਲੇਰ ਮਰਦ ਜਰੂਰ ਅਖਵਾਏ ਪਰ ਸ਼ਹੀਦ ਨਹੀਂ !
ਖਾੜਕੂ ਤੇ ਗੈਂਗਸਟਰ ਵਿੱਚ ਜਮੀਨ ਅਸਮਾਨ ਦਾ ਅੰਤਰ ਹੁੰਦਾ ਇੱਕ ਗੱਲ ਨੂੰ ਛੱਡਕੇ ! ਸਾਂਝੀ ਗੱਲ ਇਹ ਹੁੰਦੀ ਕਿ ਹੁੰਦੇ ਦੋਵੇਂ ਦਲੇਰ ਆ, ਇਹ ਸ਼ਾਇਦ ਪੰਜਾਬ ਦੀ ਮਿੱਟੀ ਦੇ ਤਸੀਰ ਆ ! ਖਾੜਕੂ ਆਪਣਾ ਆਪ ਲੋਕਾਈ ਦੇ ਹਿੱਤ ਜ਼ੁਲਮ ਦੇ ਖਿਲਾਫ਼ ਸਰਬੱਤ ਦੇ ਭਲੇ ਲਈ ਨਿਛਾਵਰ ਕਰਣ ਦੀ ਧਾਰ ਚੁੱਕਾ ਹੁੰਦਾ ! ਧਰਮ ਯੁੱਧ ਕਾ ਚਾਓ ਤੇ ਗੁਰੂ ਕੀ ਬਾਣੀ ਦਾ ਅਜੱਪਾ ਜਾਪ ਉਸ ਦੇ ਹਰ ਕਰਮ ਨੂੰ ਸ਼ੁੱਭ ਕਰਮਨ ਬਣਾ ਦਿੰਦਾ ਤੇ ਇੱਕ ਦਿਨ ਉਹ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਦੀ ਗੋਦ ਵਿੱਚ ਸਮਾ ਅਰਦਾਸ ਦਾ ਹਿੱਸਾ ਬਣ ਅਮਰ ਹੋ ਜਾਂਦਾ !
ਗੈਂਗਸਟਰ ਸੱਭ ਕਾਹੇ ਤੋ ਸੱਖਣਾ ਹਾਓਮੈ ਹੰਕਾਰ ਤੇ ਜ਼ਿੱਦ ਪੁਗਾਉਣ ਦੇ ਚੱਕਰਾਂ ਚ, ਭੰਗ ਦੇ ਭਾੜੇ ਜਾਂਦਾ ਤੇ ਵਕਤ ਦੀ ਧੂੜ ਚ, ਅਲੋਪ ਹੋ ਜਾਂਦੈ । ਇਹ ਨਹੀਂ ਕਿ ਦਲੇਰ ਨਹੀਂ ਹੁੰਦਾ ! ਦਲੇਰ ਬੰਦਿਆਂ ਦਾ ਕੰਮ ਸੁੱਖੇ ਕਾਹਲਵਾਂ ਵਾਲੇ ਨੂੰ ਪੁਲਿਸ ਕਸਟਡੀ ਚ, ਦਿਨ ਦਿਹਾੜੇ ਮਾਰ ਜਾਣਾ ! ਸ਼ਿੰਦੇ ਜਗਪਾਲਪੁਰੀਏ ਦਾ ਘਿਨੌਣਾ ਕਾਰਾ ਭਾਈ ਸੋਢੀ ਨੂੰ ਸ਼ਹੀਦ ਕਰਨਾ ਸ਼ੇਰ ਦੀ ਗੁਫ਼ਾ ਚ, ਹੱਥ ਪਾਉਣ ਬਰਾਬਰ ਸੀ ! ਭਾਵੇਂ ਉਸਨੂੰ ਇਹ ਬੇਤੁਕੀ ਦਲੇਰੀ ਬੜੀ ਮਹਿੰਗੀ ਪਈ ਤੇ ਹਾਢੇ ਆਲ਼ਿਆਂ ਚੌਵੀ ਘੰਟਿਆਂ ਚ, ਪੁਰਜੇ ਪੁਰਜੇ ਕਰਕੇ ਮਾਨਾਂ ਵਾਲੇ ਆਲੀ ਨਹਿਰ ਤੇ ਖਿਲਾਰਤਾ !
ਖਾੜਕੂ ਨਾਮ ਸਿਮਰਨ ਚ, ਰੰਗੇ ਅਧਿਆਤਮਿਕ ਰਾਹਾਂ ਦੇ ਪਾਂਧੀ ਬਣ ਲੋਕਾਈ ਨੂੰ ਸਮਰਪਿਤ ਹੁੰਦੇ ਆ ਤੇ ਗੈਂਗਸਟਰ ਮਾਰ-ਧਾੜ, ਡਕੈਤੀ ਫਰੌਤੀ ਤੇ ਬਦਲਾਖੋਰੀ ! ਕ੍ਰਿਮੀਨਲ ਬਿਰਤੀ ! ਚੁਰਾਸੀ ਦੇ ਨੇੜੇ ਤੇੜੇ ਵੀ ਕੁਹ ਗੈੰਗਸਟਰ ਬਿਰਤੀ ਵਾਲੇ ਜਾਂ ਜਿੱਦ ਪੁਗਾਉਣ ਵਾਲੇ ਲੋਕ ਹੈਗੇ ਸਨ ਤੇ ਧੜੇ ਬਾਜ਼ੀਆਂ ਕਰਕੇ ਇੱਕ ਦੂਜੇ ਨਾਲ ਸਿੰਘ ਫਸਾ ਛੱਡਦੇ ਸਨ ! ਖਾਸ ਕਰ ਕਾਲਜਾਂ ਦੇ ਨੌਜਵਾਨ ਮੁੰਡੇ ! ਕਈ ਤੇ ਸੰਤਾਂ ਦੇ ਤੀਰ ਦੀ ਛੋਹ ਪ੍ਰਾਪਤ ਕਰ ਤੋੜ ਨਿਭਾ ਗਏ ਤੇ ਸੱਚਖੰਡ ਤਸਵੀਰਾਂ ਸਥਾਪਤ ਕਰ ਅਮਰ ਹੋ ਗਏ ! ਕਈ ਬਾਬਾ ਬਿੱਧੀ ਚੰਦ ਛੀਨੇ ਵਾਂਗ ਸੰਤਾਂ ਦੀ ਸੰਗਤ ਕਰ ਸੱਚਖੰਡ ਗੁਰੂ ਦੀ ਸਰਦਲ਼ ਤੇ ਆਪਾ ਨਿਛਾਵਰ ਕਰ ਗਏ !
ਅਕਸਰ ਹੁੰਦਾ ਕਿ ਜਦੋਂ ਲਹਿਰਾਂ ਚੱਲਦੀਆਂ ਤੇ ਵਹਿਣਾਂ ਨਾਲ ਉਹ ਲੋਕ ਵੀ ਤੁਰ ਪੈਂਦੇ ਜਿੰਨਾ ਕਦੇ ਕਾਲਜਾਂ ਯੂਨੀਵਰਸਿਟੀਆਂ ਚ, ਬਦਮਾਸ਼ੀਆਂ ਕੀਤੀਆਂ ਹੁੰਦੀਆਂ ! ਹੁੰਦੇ ਦਲੇਰ ਕਾਰਨਾਮੇ ਵੀ ਕਰ ਜਾਂਦੇ ਪਰ ਨਾਮ ਬਾਣੀ ਤੋਂ ਕੋਰੇ ! ਅਧਿਆਤਮਿਕਤਾ ਦਾ ਪੱਲੇ ਕਿਣਕਾ ਮਾਤਰ ਨਹੀਂ ਹੁੰਦਾ ! ਮੈਂ ਮੇਰੀ ਤੇ ਹਾਓਮੈ ! ਐਸੇ ਕੁਹ ਲੋਕ ਅਜੇ ਵੀ ਜਿੰਓਦੇ ਹਨ ਜੋ ਸਾਰਾ ਦਿਨ ਮੈਂ ਮੇਰੀ ਦਾ ਅਜੱਪਾ ਜਾਪ ਕਰਦੇ ਰਹਿੰਦੇ ਹਨ । ਇਥੋਂ ਤੱਕ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਨੁਕਤਾਚੀਨੀ ਕਰਨ ਬਹਿ ਜਾਂਦੇ ਹਨ ਦੱਸੋ ਹੋਰ ਕਿਹੇ ਨੂੰ ਇਹਨਾਂ ਕੀ ਬਖਸ਼ਣਾ ? ਇਹਨਾਂ ਪੜੇ ਲਿਖੇ ਮੂਰਖਾਂ ਨੂੰ ਕੋਈ ਦੱਸੇ ਬਈ ਇਸ ਧਰਤੀ ਤੇ ਯੁੱਧਵੀਰ ਤਾਹਡੇ ਤੋ ਪਹਿਲਾਂ ਵੀ ਜੰਮਦੇ ਰਹੇ ਤੇ ਹੁਣ ਵੀ ਜੰਮ ਰਹੇ ਆ ਤੇ ਅਗਾਂਹ ਵੀ ਪੈਦਾ ਹੁੰਦੇ ਰਹਿਣੇ ਆ !
ਸਾਨੂੰ ਪਤਾ ਸਾਡੇ ਆਲ਼ਿਆਂ ਅਖੌਤੀ ਸੁੱਪਰ ਪਾਵਰ ਵਿਰੁੱਧ ਇੱਕ ਅਸਾਵਾਂ ਯੁੱਧ ਲੜਕੇ ਇਤਿਹਾਸ ਰਚਿਆ ! ਕੋਈ ਸ਼ੱਕ ਨਹੀ ਸਿਜਦਾ ਉਹਨਾਂ ਨੂੰ ! ਤੇ ਸਿਰ ਝੁਕਦਾ ਜਿਹੜੇ ਅੱਜ ਵੀ ਡਟੇ ਹੋਏ ਆ, ਭਾਵੇਂ ਜੇਹਲਾਂ ਚ, ਆ ਤੇ ਭਾਂਵੇ ਬਾਹਰ ! ਪਰ ਅਫਸੋਸ ਉਹਨਾਂ ਤੇ ਜਿਹੜੇ ਟਕੇ ਟਕੇ ਦੇ ਚੈਨਲਾਂ ਤੇ ਬਹਿ ਕੇ ਗਿਆਨ ਝਾੜਨ ਡਹਿ ਪੈਂਦੇ ! ਗੈਂਗਸਟਰ ਬਿਰਤੀ ਦਾ ਪ੍ਰਗਟਾਵਾ ਕਰਦੇ ਚਿਹਰੇ ਤੇ ਹੰਕਾਰ ਡੁੱਲ ਡੁੱਲ ਪੈਂਦਾ ! ਇਹਨਾਂ ਸਾਬਕਾ ਜੰਗਜੂਆਂ ਦੀ ਹਾਲਤ ਉਸ ਸ਼ੇਰ ਵਰਗੀ ਆ ਜੋ ਹੁਣ ਸ਼ਿਕਾਰ ਨਹੀਂ ਕਰ ਸਕਦਾ ਤੇ ਨੌਜਵਾਨ ਤੇ ਖਿੱਝੀ ਜਾਂਦਾ ਕਦੇ ਨੌਜਵਾਨ ਸਿੰਘਾਂ ਨੂੰ ਵੇਹਲੀ ਮੁੰਡੀਰ ਦੱਸਦੇ ! ਦੂਜੇ ਪਾਸੇ ਸਾਡੇ ਉਹ ਯੋਧੇ ਵੀ ਹਨ ਜਿੰਨਾ ਵੀਹ ਤੀਹ ਸਾਲ ਜੇਲ੍ਹਾਂ ਕੱਟੀਆਂ ਜਿੰਓਦੇ ਸ਼ਹੀਦ ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਬਲਬੀਰ ਸਿੰਘ ਭੂਤਨਾ , ਇੰਜਨੀਅਰ ਭਾਈ ਗੁਰਮੀਤ ਸਿੰਘ ਅਨੇਕਾਂ ਹਨ ਕੋਈ ਮਲਾਲ ਗਿਲਾ ਸ਼ਿਕਵਾ ਨਹੀਂ ਕਿਸੇ ਨਾ ਚੜਦੀਕਲਾ ਰੁਹਾਨੀ ਚਿਹਰੇ ਅਧਿਆਤਮਿਕਤਾ ਤੇ ਪੜੀ ਬਾਣੀ ਦੇ ਝਲਕਾਰੇ ਮੁਖ਼ਾਰਬਿੰਦਾਂ ਤੇ …!
ਅਕਾਲ ਸਹਾਏ !
ਬਿੱਟੂ ਅਰਪਿੰਦਰ ਸਿੰਘ
ਫਰੈਂਕਫ਼ੋਰਟ ਜਰਮਨ








