Home » ਮਾਝਾ » ਮਜੀਠੀਆ ਨਾਲ਼ ਬ੍ਰਹਮਪੁਰਾ ਤੇ ਲਾਹੌਰੀਆਂ ਦੀ ਮੁਲਾਕਾਤ, ਰਿਹਾਈ ‘ਤੇ ਦਿੱਤੀ ਵਧਾਈ ਬਿਕਰਮ ਸਿੰਘ ਮਜੀਠੀਆ ਹੋਰ ਤੰਦਰੁਸਤ ਤੇ ਵਧਦੇ ਜਨ ਸਮਰਥਨ ਨਾਲ ਰਿਹਾ ਹੋਏ ਹਨ

ਮਜੀਠੀਆ ਨਾਲ਼ ਬ੍ਰਹਮਪੁਰਾ ਤੇ ਲਾਹੌਰੀਆਂ ਦੀ ਮੁਲਾਕਾਤ, ਰਿਹਾਈ ‘ਤੇ ਦਿੱਤੀ ਵਧਾਈ ਬਿਕਰਮ ਸਿੰਘ ਮਜੀਠੀਆ ਹੋਰ ਤੰਦਰੁਸਤ ਤੇ ਵਧਦੇ ਜਨ ਸਮਰਥਨ ਨਾਲ ਰਿਹਾ ਹੋਏ ਹਨ

SHARE ARTICLE

8 Views

ਮਜੀਠੀਆ ਨਾਲ਼ ਬ੍ਰਹਮਪੁਰਾ ਤੇ ਲਾਹੌਰੀਆਂ ਦੀ ਮੁਲਾਕਾਤ, ਰਿਹਾਈ ‘ਤੇ ਦਿੱਤੀ ਵਧਾਈ

ਬਿਕਰਮ ਸਿੰਘ ਮਜੀਠੀਆ ਹੋਰ ਤੰਦਰੁਸਤ ਤੇ ਵਧਦੇ ਜਨ ਸਮਰਥਨ ਨਾਲ ਰਿਹਾ ਹੋਏ ਹਨ

 

ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਸੈਡੀ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਤੇ ਸੁਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਤੇ ਸਰਕਲ ਸ਼੍ਰੀ ਗੋਇੰਦਵਾਲ ਸਾਹਿਬ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ਼ ਉਨ੍ਹਾਂ ਦੇ ਅੰਮ੍ਰਿਤਸਰ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਮਜੀਠੀਆ ਨੂੰ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਉਣ ‘ਤੇ ਵਧਾਈ ਦਿੱਤੀ।

 

ਮੁਲਾਕਾਤ ਦੌਰਾਨ ਬ੍ਰਹਮਪੁਰਾ ਅਤੇ ਲਾਹੌਰੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰੀ ਤਾਕਤ ਦਾ ਇਸਤੇਮਾਲ ਕਰਕੇ ਮਜੀਠੀਆ ਨੂੰ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਅਤੇ ਸਿਆਸੀ ਤੌਰ ‘ਤੇ ਦਬਾਇਆ ਜਾਵੇ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮਜੀਠੀਆ ਹੋਰ ਤੰਦਰੁਸਤ ਅਤੇ ਵਧੀਕ ਲੋਕ ਪ੍ਰਿਯਤਾ ਨਾਲ ਰਿਹਾਅ ਹੋ ਕੇ ਬਾਹਰ ਆਏ ਹਨ।

ਉਨ੍ਹਾਂ ਕਿਹਾ ਕਿ ਮਜੀਠੀਆ ਦੀ ਰਿਹਾਈ ਨਾਲ ਹਰ ਅਕਾਲੀ ਵਰਕਰ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਸਰਕਾਰ ਵਿੱਚ ਵਾਪਸੀ ਕਰੇਗਾ।

 

ਇਸ ਮੌਕੇ ਸਰਕਲ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਯੂਥ ਅਕਾਲੀ ਆਗੂ ਹਰਦੀਪ ਸਿੰਘ ਖੱਖ, ਗੁਰਸੇਵਕ ਸਿੰਘ ਮੈਂਬਰ ਪੰਚਾਇਤ, ਮੋਹਣ ਸਿੰਘ ਰਾਠੌਰ ਮੈਂਬਰ ਪੰਚਾਇਤ, ਬਲਕਾਰ ਸਿੰਘ ਬਾਰਾ,ਹਰਜਿੰਦਰ ਸਿੰਘ ਫ਼ੌਜੀ, ਹਰਜੀਤ ਸਿੰਘ, ਦਿਲਜੀਤ ਸਿੰਘ ਵਿਰਕ, ਸੁਰਜਨ ਸਿੰਘ, ਅਮਰਜੀਤ ਸਿੰਘ, ਸੁਖਬੀਰ ਸਿੰਘ,ਮੱਸਾ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਸ਼ੈਲੀ ਆਦਿ ਹੋਰ ਹਾਜ਼ਿਰ ਸਨ।

 

 

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News