Home » ਨਵੀਂ ਦਿੱਲੀ » ਦਿੱਲੀ ਦੇ ਇੰਟਰਨੈਸ਼ਨਲ ਟਰੇਡ ਫੇਅਰ 2026 ਵਿਖੇ ਪੰਜਾਬ ਪੈਵਿਲੀਅਨ ਵਿਰਾਸਤ ਅਤੇ ਨਵੀਨਤਾ ਦਾ ਸ਼ਾਨਦਾਰ ਸੁਮੇਲ

ਦਿੱਲੀ ਦੇ ਇੰਟਰਨੈਸ਼ਨਲ ਟਰੇਡ ਫੇਅਰ 2026 ਵਿਖੇ ਪੰਜਾਬ ਪੈਵਿਲੀਅਨ ਵਿਰਾਸਤ ਅਤੇ ਨਵੀਨਤਾ ਦਾ ਸ਼ਾਨਦਾਰ ਸੁਮੇਲ

SHARE ARTICLE

10 Views

 

👉 450 ਵਰਗ ਮੀਟਰ ਵਿੱਚ ਸਥਾਪਿਤ ਪੰਜਾਬ ਪੈਵਿਲੀਅਨ ਰਾਹੀਂ ਸੂਬੇ ਦੀ ਸੱਭਿਆਚਾਰਕ ਵਿਰਾਸਤ, ਉਦਯੋਗਿਕ ਸਮਰੱਥਾ ਅਤੇ ਤਕਨੀਕੀ ਤਰੱਕੀ ਦਾ ਪ੍ਰਦਰਸ਼ਨ

ਨਵੀਂ ਦਿੱਲੀ, 19 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐੱਫ.) 2026 ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐੱਸ.ਆਈ.ਈ.ਸੀ.) ਰਾਹੀਂ 450 ਵਰਗ ਮੀਟਰ ਖੇਤਰ ਵਿੱਚ ਸਥਾਪਿਤ ਪੰਜਾਬ ਪੈਵਿਲੀਅਨ ‘ਵਿਕਾਸ ਅਤੇ ਵਿਰਾਸਤ’ ਦੇ ਵਿਸ਼ੇ ’ਤੇ ਆਧਾਰਿਤ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਇਹ ਪੈਵਿਲੀਅਨ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਖੇਤੀਬਾੜੀ ਖੇਤਰ ਦੀਆਂ ਪ੍ਰਾਪਤੀਆਂ, ਉਦਯੋਗਿਕ ਸਮਰੱਥਾ ਅਤੇ ਤਕਨੀਕੀ ਤਰੱਕੀ ਨੂੰ ਆਧੁਨਿਕ ਪੇਸ਼ਕਾਰੀ ਰਾਹੀਂ ਦਰਸਾ ਰਿਹਾ ਹੈ। ਉਦਯੋਗ ਤੇ ਵਣਜ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਡਾ. ਬਸੰਤ ਗਰਗ, ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਪੀ.ਐੱਸ.ਆਈ.ਈ.ਸੀ. ਦੇ ਮੈਨੇਜਿੰਗ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਤਿਆਰ ਪੈਵਿਲੀਅਨ ਵਿੱਚ ਪੰਜਾਬ ਦੀ ਰਵਾਇਤੀ ਆਰਕੀਟੈਕਚਰ, ਲੋਕ ਕਲਾ ਅਤੇ ਰੰਗ-ਬਿਰੰਗੇ ਨਮੂਨਿਆਂ ਨੂੰ ਐੱਲ.ਈ.ਡੀ. ਡਿਸਪਲੇਅ, ਡਿਜੀਟਲ ਇੰਸਟਾਲੇਸ਼ਨਾਂ ਅਤੇ ਏ.ਆਈ. ਆਧਾਰਿਤ ਇੰਟਰਐਕਟਿਵ ਸੈਲਫੀ ਪੁਆਇੰਟਾਂ ਨਾਲ ਜੋੜਿਆ ਗਿਆ ਹੈ। ਇਸ ਦੇ ਮੁੱਖ ਆਕਰਸ਼ਣਾਂ ਵਿੱਚ ਵਿਕਸਿਤ ਪੰਜਾਬ ਇੰਸਟਾਲੇਸ਼ਨ, ਕਾਲੇ ਹਿਰਨ ਦੀ ਮੂਰਤੀ, ਪੰਜਾਬ ਦੀ ਨਿਰਮਾਣ ਸਮਰੱਥਾ ਨੂੰ ਦਰਸਾਉਂਦੇ ਖੇਡਾਂ ਦੇ ਸਾਮਾਨ, ਲਾਈਵ ਦਸਤਕਾਰੀ ਪ੍ਰਦਰਸ਼ਨ ਅਤੇ ਭੰਗੜੇ-ਗਿੱਧੇ ਦੀਆਂ ਰੰਗਾਰੰਗ ਪੇਸ਼ਕਾਰੀਆਂ ਸ਼ਾਮਲ ਹਨ। ਪੈਵਿਲੀਅਨ ਰਾਹੀਂ ਪੰਜਾਬ ਵਿੱਚ ਨਿਵੇਸ਼ ਦੇ ਮੌਕਿਆਂ, ‘ਇਨਵੈਸਟ ਪੰਜਾਬ’, ‘ਫਾਸਟ ਟ੍ਰੈਕ ਪੰਜਾਬ’ ਅਧੀਨ 300 ਤੋਂ ਵੱਧ ਰੈਗੂਲੇਟਰੀ ਮਨਜ਼ੂਰੀਆਂ ਅਤੇ ਉਦਯੋਗ ਤੇ ਵਪਾਰ ਵਿਕਾਸ ਨੀਤੀ 2026 ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਵਿੱਚ 24 ਖੇਤਰ-ਵਿਸ਼ੇਸ਼ ਨੀਤੀਆਂ ਅਤੇ ਨਿਵੇਸ਼ਕਾਂ ਲਈ ਅਨੁਕੂਲ ਪਹਿਲਕਦਮੀਆਂ ਸ਼ਾਮਲ ਹਨ। 16 ਨਵੰਬਰ ਨੂੰ ਜਿਊਰੀ ਵੱਲੋਂ ਪੰਜਾਬ ਪੈਵਿਲੀਅਨ ਦਾ ਦੌਰਾ ਕਰਕੇ ਵੱਖ-ਵੱਖ ਸਟਾਲਾਂ, ਉਦਯੋਗਾਂ, ਐੱਮ.ਐੱਸ.ਐੱਮ.ਈਜ਼. ਅਤੇ ਕਾਰੀਗਰਾਂ ਦੇ ਉਤਪਾਦਾਂ, ਨਵੀਨਤਮ ਪਹਿਲਕਦਮੀਆਂ ਅਤੇ ਵਪਾਰਕ ਸੰਭਾਵਨਾਵਾਂ ਦਾ ਜਾਇਜ਼ਾ ਲਿਆ ਗਿਆ। ਪੈਵਿਲੀਅਨ ਦਾ ਉਦੇਸ਼ ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਨਿਵੇਸ਼ ਆਕਰਸ਼ਿਤ ਕਰਨਾ, ਉਦਯੋਗਿਕ ਸਮਰੱਥਾ ਦਾ ਪ੍ਰਦਰਸ਼ਨ ਅਤੇ ਨਵੀਨਤਾ, ਉੱਦਮਸ਼ੀਲਤਾ ਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਪੰਜਾਬ ਪੈਵਿਲੀਅਨ ਦੇ ਉਪ-ਪ੍ਰਸ਼ਾਸਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸ਼ਾਨਾਮੱਤੀ ਵਿਰਾਸਤ ਹੀ ਇਸ ਦੇ ਪ੍ਰਗਤੀਸ਼ੀਲ ਭਵਿੱਖ ਦੀ ਨੀਂਹ ਹੈ ਅਤੇ ਪੈਵਿਲੀਅਨ ਸੱਭਿਆਚਾਰਕ ਵਿਰਾਸਤ ਦੀ ਸੰਭਾਲ, ਉਦਯੋਗਿਕ ਉੱਤਮਤਾ ਤੇ ਤਕਨੀਕੀ ਤਰੱਕੀ ਦੇ ਸੁਮੇਲ ਨੂੰ ਦਰਸਾਉਂਦਾ ਹੈ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News