ਨਵੀਂ ਦਿੱਲੀ 13 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਐਸਐਫਜੇ ਦੇ ਕੋਆਰਡੀਨੇਟਰ ਜਲਾਵਤਨੀ ਭਾਈ ਪਰਮਜੀਤ ਸਿੰਘ ਪੰਮਾ ਨੇ ਦਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੀਸ ਬੋਰਡ ਵਿੱਚ ਐਸਐਫਜੇ 1 ਬਿਲੀਅਨ ਡਾਲਰ ਦਾ ਯੋਗਦਾਨ ਪਾਉਣ ਲਈ ਤਿਆਰ ਹੈ, ਜਿਸ ਵਿੱਚ ਰਾਸ਼ਟਰਪਤੀ ਟਰੰਪ ਨੂੰ ਗੱਲਬਾਤ ਕਰਨ ਅਤੇ ਭਾਰਤ ਸਰਕਾਰ ਨੂੰ ਇੱਕ ਅੰਤਰਰਾਸ਼ਟਰੀ ਸ਼ਾਂਤੀ ਢਾਂਚੇ ਦੇ ਤਹਿਤ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵਿੱਚ ਖਾਲਿਸਤਾਨ ਜਨਮਤ ਸੰਗ੍ਰਹਿ ਦੀ ਆਗਿਆ ਦੇਣ ਲਈ ਨਿਰਦੇਸ਼ ਦੇਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਇਸ ਲਈ ਐਸਐਫਜੇ ਵਲੋਂ ਵਿਦੇਸ਼ਾਂ ਵਿਚ ਪੀਸ ਮਾਰਚ ਕਢੇ ਗਏ ਹਨ ਜਿਨ੍ਹਾਂ ਵਿਚ ਆਸਟ੍ਰੇਲੀਆ, ਯੂਕੇ, ਕੈਨੇਡਾ, ਇਟਲੀ ਅਤੇ ਨਿਊਜੀਲੈਂਡ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਐਸਐਫਜੇ ਦੇ ਸੈਕੜੇ ਵਰਕਰਾਂ ਨੇ ਆਪੋ ਆਪਣੇ ਦੇਸ਼ ਅੰਦਰ ਪੀਸ ਮਾਰਚ ਵਿਚ ਹਿੱਸਾ ਲਿਆ ਹੈ ਅਤੇ ਉਨ੍ਹਾਂ ਓਥੋਂ ਦੇ ਅਧਿਕਾਰੀ ਨੂੰ ਆਪਣਾ ਮੰਗਪਤਰ ਸੋਪਿਆ ਸੀ । ਭਾਈ ਪੰਮਾ ਨੇ ਕਿਹਾ ਸਾਡੀ ਮੁਹਿੰਮ ਸਿਰਫ਼ ਸ਼ਾਂਤੀਪੂਰਨ ਅਤੇ ਲੋਕਤੰਤਰੀ ਹੈ, ਇਹ ਨੋਟ ਕਰਦੇ ਹੋਏ ਕਿ 20 ਲੱਖ ਤੋਂ ਵੱਧ ਸਿੱਖ ਪਹਿਲਾਂ ਹੀ ਖਾਲਿਸਤਾਨ ਰੈਫਰੈਂਡਮ ਵਿੱਚ ਵਿਸ਼ਵ ਪੱਧਰ ‘ਤੇ ਵੋਟ ਪਾ ਚੁੱਕੇ ਹਨ। ਪਰ ਜਦੋਂ ਵੋਟਾਂ ਦਾ ਜਵਾਬ ਗੋਲੀਆਂ ਨਾਲ ਦਿੱਤਾ ਜਾਂਦਾ ਹੈ, ਜਦੋਂ ਰਾਜਨੀਤਿਕ ਪ੍ਰਗਟਾਵੇ ਦਾ ਸਾਹਮਣਾ ਕਤਲਾਂ ਅਤੇ ਸਮੂਹਿਕ ਨਜ਼ਰਬੰਦੀਆਂ ਨਾਲ ਹੁੰਦਾ ਹੈ, ਤਾਂ ਹਿੰਸਾ ਦਾ ਖ਼ਤਰਾ ਬਹੁਤ ਨੇੜੇ ਆ ਜਾਂਦਾ ਹੈ। ਕੈਨੇਡਾ ਦੇ ਸਰੀ ਵਿਚ ਕਢੇ ਗਏ ਪੀਸ ਮਾਰਚ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਬੰਧਕ ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ, ਭਾਈ ਜੈਗ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਭਾਈ ਕਰਨੈਲ ਸਿੰਘ ਟੁੱਟ, ਭਾਈ ਜਰਨੈਲ ਸਿੰਘ, ਭਾਈ ਸੁਖਬੀਰ ਸਿੰਘ ਕਰਮੀਅਸ ਵਾਲੇ, ਭਾਈ ਅਜੈਪਾਲ ਸਿੰਘ ਅਤੇ ਕੈਨੇਡਾ ਦੇ ਹੀ ਓਟਾਵਾ ਵਿਖੇ ਜਲਾਵਤਨੀ ਭਾਈ ਸੰਤੋਖ ਸਿੰਘ ਖੇਲਾ ਮੌਂਟਰੀਅਲ ਵਾਲੇ, ਭਾਈ ਗੁਰਜੀਤ ਸਿੰਘ, ਭਾਈ ਸਤਨਾਮ ਸਿੰਘ, ਭਾਈ ਅਮਨਦੀਪ ਸਿੰਘ ਨੇ ਹਾਜ਼ਿਰੀ ਭਰੀ ਸੀ । ਇਸੇ ਤਰ੍ਹਾਂ ਇੰਗਲੈਂਡ ਵਿੱਚ ਜਲਾਵਤਨੀ ਭਾਈ ਪਰਮਜੀਤ ਸਿੰਘ ਪੰਮਾ, ਭਾਈ ਦੁਪਿੰਦਰਜੀਤ ਸਿੰਘ, ਭਾਈ ਜੀਤਾ ਸਿੰਘ ਨੇ ਹਾਜ਼ਿਰੀ ਭਰੀ ਸੀ ਅਤੇ ਨਿਊਜ਼ੀਲੈਂਡ ਵਿੱਚ ਭਾਈ ਰਵਿੰਦਰ ਸਿੰਘ ਜੌਹਲ ਅਤੇ ਉਨ੍ਹਾਂ ਦੇ ਸਾਥੀ ਵਡੀ ਗਿਣਤੀ ਵਿਚ ਪੀਸ ਮਾਰਚ ਵਿਚ ਸ਼ਾਮਿਲ ਹੋਏ ਸਨ । ਇਸ ਮੌਕੇ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਪੰਜਾਬ ਦੱਖਣੀ ਏਸ਼ੀਆ ਦਾ ਗ੍ਰੀਨਲੈਂਡ ਹੈ। ਇਸਦੀ ਭੂਗੋਲ ਅਤੇ ਰਣਨੀਤਕ ਡੂੰਘਾਈ ਇਸਨੂੰ ਖੇਤਰੀ ਅਤੇ ਵਿਸ਼ਵਵਿਆਪੀ ਸੁਰੱਖਿਆ ਲਈ ਨਿਰਣਾਇਕ ਬਣਾਉਂਦੀ ਹੈ। ਜੇਕਰ ਪੰਜਾਬ ਨੂੰ ਲੋਕਤੰਤਰੀ ਪ੍ਰਕਿਰਿਆ ਰਾਹੀਂ ਸਥਿਰ ਕੀਤਾ ਜਾਂਦਾ ਹੈ, ਤਾਂ ਦੱਖਣੀ ਏਸ਼ੀਆ ਸਥਿਰ ਹੁੰਦਾ ਹੈ। ਜੇਕਰ ਇਸਨੂੰ ਅਣਡਿੱਠਾ ਕੀਤਾ ਜਾਂਦਾ ਹੈ, ਤਾਂ ਇੱਕ ਘਾਤਕ ਟਕਰਾਅ ਦਾ ਖ਼ਤਰਾ ਵੱਧ ਜਾਂਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








