Home » ਸੰਸਾਰ » ਜਰਮਨੀ » ਪਾਤਸ਼ਾਹ ਦੇ ਸ਼ਾਹ ਲੁਬਾਣੇ !

ਪਾਤਸ਼ਾਹ ਦੇ ਸ਼ਾਹ ਲੁਬਾਣੇ !

SHARE ARTICLE

27 Views

ਇਤਿਹਾਸ ਕੌਮ ਦੀ ਸਾਹ ਰਗ ਹੁੰਦੇ ਹਨ । ਇਤਿਹਾਸ ਦੇ ਵਜੂਦ ਤੇ ਕੌਮਾਂ ਮਾਣ ਨਾਲ ਸਦੀਆਂ ਤੋਂ ਖੜੀਆਂ ਹਨ ! ਇਤਿਹਾਸ ਭੁੱਲ ਜਾਣ ਵਾਲੀਆਂ ਕੌਮਾਂ ਗਲਤ ਅੱਖਰ ਵਾਂਗ ਮਿਟਦੀਆਂ ਵੀ ਲੋਕਾਈ ਨੇ ਵੇਖੀਆਂ ਹਨ ।

ਸਾਢੇ ਕੁ ਪੰਜ ਸੌ ਸਾਲ ਦੀ ਆਯੂ ਵਾਲੀ ਸਿੱਖ ਕੌਮ ਦਾ ਇੱਕ ਵਿਲੱਖਣ ਇਤਿਹਾਸ ਹੈ । ਇਸ ਵਿਚ ਖੰਡਾ ਖੜਕਾਉਣ, ਬੰਦ ਬੰਦ ਕਟਵਾਉਣ ਤੇ ਸੱਚੇ ਗੁਰਾਂ ਦੀ ਸ਼ਨਾਖ਼ਤ ਕਰ “ਸਾਚਾ ਗੁਰ ਲਾਧੋ ਰੇ” ਦਾ ਹੋਕਾ ਦੇਣ ਵਾਲਿਆਂ ਦੇ ਨਾਂ ਦਰਜ ਹਨ । “ਪਾਤਸ਼ਾਹ ਦੇ ਸ਼ਾਹ ਲੁਬਾਣੇ” ਇਹ ਐਸੇ ਸ਼ਾਹ ਨੇ ਜੋ ਸੂਮ ਕੰਜੂਸ ਤੇ ਉੱਕੇ ਹੀ ਨਹੀਂ ! ਇਹਨਾਂ ਲਈ ਗੁਰੂ ਉੱਤਮ ਹੈ ! ਨਹੀਂ ਤੇ ਭਲਿਓ ਕਿਹੜਾ ਆਪਣੇ ਗੱਡੇ ਘਰ ਤੇ ਕਾਰੋਬਾਰ ਸਾੜਦਾ ! ਅਜੇ ਵੀ ਪੁਰਾਣੇ ਰੋਜ਼ਨਾਮਚਿਆਂ ਚ, ਨਵੀਂ ਦਿਲੀ ਬਾਬੇ ਲੱਖੀ ਸ਼ਾਹ ਜੀ ਵਣਜਾਰੇ ਹੋਣਾ ਦੇ ਨਾਂ ਵੱਜਦੀ ਏ ! ਪਰ ਸਾਡੇ ਮਾਣ ਮਾਣਮੱਤੇ ਇਤਿਹਾਸ ਵਿਚ ਬਾਬਾ ਲੱਖੀ ਸ਼ਾਹ ਜੀ ਤੇ ਬਾਬਾ ਮੱਖਣ ਸ਼ਾਹ ਜੀ ਦਾ ਨਾਮ ਸਦੈਵ ਅਮਰ ਹੈ ! ਬਾਬੇ ਦੇ ਸ਼ਾਹ ਲੁਬਾਣੇ ਭਾਈਆਂ ਦੀਆਂ ਕੁਰਬਾਨੀਆਂ ਦੀ ਫ਼ਰਿਸ਼ਤ ਬੜੀ ਲਮੇਰੀ ਹੈ ! ਪਰ ਅੱਜ ਗੱਲ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਹੋਣਾਂ ਦੀ ਕਰਾਂਗੇ ।

ਅਟੱਲ ਸੱਚ ਕਿ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦੇ ਅਨਿਨ ਭਗਤ ਹਨ ! ਸੁੱਚੀ ਕਿਰਤ ਕਰਨ ਵਾਲੇ ਕਾਰੋਬਾਰੀ ਹਨ ! ਕਿੰਓ ਕਿ ਸੁੱਚੀ ਕਿਰਤ ਦੀਆਂ ਮੋਹਰਾਂ ਹੀ ਸੱਚੇ ਗੁਰੂ ਦੀ ਸ਼ਨਾਖ਼ਤ ਕਰ ਸਕਦੀਆਂ ਹਨ ! ਬਾਕੀ ਗੁਰੂ ਨੇ ਆਪਣੇ ਪਿਆਰਿਆਂ ਨੂੰ ਮਾਣ ਵੀ ਬਖਸ਼ਣਾ ਹੈ ! ਮੋਹਰਾਂ ਭਾਵ ਸੁੱਚੀ ਕਿਰਤ ਵੀ ਸ਼ਫਲ ਕਰਨੀ ਹੈ ! ਜਿਸ ਤਰਾਂ ਅੱਜ ਕੱਲ ਵੀ ਪਖੰਡੀਆਂ ਦੀ ਭਰਮਾਰ ਹੈ ਸੱਚਾ ਗੁਰੂ ਤੇ ਦੂਰ ਸੱਚਾ ਸਿੱਖ ਲੱਭਣਾ ਵੀ ਕਠਿਨ ਹੈ ! ਓਸੇ ਤਰਾਂ ਓਦੋਂ ਵੀ ਰੋਟੀਆਂ ਕਾਰਣ ਪੂਰੇ ਤਾਲ ਵਾਲਿਆ ਦੀ ਭਰਮਾਰ ਸੀ, ਥਾਂ ਥਾਂ ਮੰਜੀਆਂ ਡਾਹ ਕੇ ਪਖੰਡੀ ਬੈਠੇ ਸੀ ! ਪਰ ਸੱਚੇ ਗੁਰੂ ਨੇ ਤੇ ਸੱਚੇ ਸਿੱਖ ਨੂੰ ਵੱਡਿਆਈ ਬਖਸ਼ਣੀ ਸੀ ! ਗੁਰੂ ਦੇ ਵਜਦ ਵਿੱਚ ਨਿਹਾਲੋ ਨਿਹਾਲ ਹੋਏ ਬਾਬਾ ਮੱਖਣ ਸ਼ਾਹ ਜੀ ਨੇ ਕੋਠੇ ਚੜ ਹੋਕਾ ਦੇ ਦਿੱਤਾ ! “ਸਾਚਾ ਗੁਰ ਲਾਧੋ ਰੇ” ਬਕਾਲੇ ਦੀਆਂ ਫਿਜ਼ਾਵਾਂ ਚ, ਗੂੰਜ ਉੱਠਿਆ ਤੇ ਬਾਬਾ ਮੱਖਣ ਸ਼ਾਹ ਜੀ ਦੇ ਉਪਕਾਰ ਨੇ ਸ੍ਰੀ ਬਾਬਾ ਬਕਾਲਾ ਸਾਹਿਬ ਬਣਾ ਦਿੱਤਾ ! ਕੂੜ ਦੀਆਂ ਦੁਕਾਨਾਂ ਬੰਦ ਕਰ ਪਖੰਡ ਵੀ ਚੁੱਕਾ ਦਿੱਤਾ ! ਲੋਕਾਈ ਧੰਨ ਗੁਰੂ ਤੇਗ਼ ਬਹਾਦਰ ਜੀਆਂ ਨੂੰ ਨਤਮਸਤਕ ਹੋ ਅੱਜ ਤੱਕ ਜਨਮ ਸ਼ਫਲ ਕਰ ਰਹੀ ਹੈ ।

ਧੰਨਵਾਦ ਭਾਈ ਘਨਈਆ ਜੀ ਸਿੱਖ ਸੇਵਾ ਸੁਸਾਇਟੀ ਫਰੈਂਕਫ਼ੋਕਟ ਵਾਲੇ ਨੌਜਵਾਨ ਵੀਰਾਂ ਦਾ ਜਿੰਨਾ ਨੇ ਸੰਗਤਾਂ ਦੇ ਸਹਿਯੋਗ ਸਦਕਾ “ਸਾਚਾ ਗੁਰ ਲਾਧੋ ਰੇ” ਦਿਵਸ ਦਾ ਆਯੋਜਨ ਕੀਤਾ ਹੈ ! ਪ੍ਰੋਗਰਾਮ 4/5/6 ਸਤੰਬਰ ਨੂੰ ਇਸ਼ਤਿਹਾਰ ਅਨੁਸਾਰ ਹੋਵੇਗਾ ! ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਜੀ ਗੁਰਮਤਿ ਵਿਚਾਰਾਂ ਤੇ ਕੀਰਤਨ ਨਾਲ ਨਿਹਾਲ ਕਰਨਗੇ ! ਸੋ ਆਓ ਸਾਰੇ ਅਜਿਹੇ ਸਮਾਗਮ ਤੋਂ ਕੁਹ ਸਿੱਖੀਏ ਤੇ ਪਾਤਸ਼ਾਹ ਜੀ ਦੇ ਸ਼ਾਹ ਲੁਬਾਣੇ ਬਣੀਏ ਨਾ ਕਿ ਕੰਜੂਸ ਤੇ ਸੂਮ ਬਣ ਕੇ ਗੋਲਕਾਂ ਤੇ ਲੰਗਰਾਂ ਨੂੰ ਚੰਬੜੇ ਰਹੀਏ !

ਵਾਰਿਸ ਪੰਜਾਬ ਦੇ ਜਥੇਬੰਦੀ ਜਰਮਨ ਦੀ ਸਮੁੱਚੀ ਟੀਮ ਤੇ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ ਮਾਹਲ ਵੱਲੋਂ ਜਰਮਨ ਤੇ ਯੂਰਪ ਵੱਸਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਤੇ ਗੁਰਮਤਿ ਵਿਚਾਰਾਂ ਦਾ ਲਾਹਾ ਲੈਣ ! ਜਰਮਨ ਦੀਆਂ ਸਮੂਹ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਭਾਈ ਘਨਈਆ ਜੀ ਸੰਸਥਾ ਵਾਲੇ ਵੀਰਾਂ ਦਾ ਹਰ ਤਰਾਂ ਦਾ ਸਹਿਯੋਗ ਕਰਨ !
ਧੰਨਵਾਦ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ !
ਦਾਸਨ ਦਾਸ
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫ਼ੋਰਟ ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News