Home » ਨਵੀਂ ਦਿੱਲੀ » ਸੱਜਣ ਕੁਮਾਰ ਨੂੰ ਬਰੀ ਕਰਣਾ ਇਨਸਾਫ਼ ਨਹੀਂ, ਸਗੋਂ ਇਨਸਾਫ਼ ਨਾਲ ਕੀਤਾ ਗਿਆ ਮਜ਼ਾਕ: ਭਾਈ ਸ਼ੁਭਦੀਪ ਸਿੰਘ 👉 ਇਹ ਕਿਸੇ ਇੱਕ ਵਿਅਕਤੀ ਦਾ ਮਾਮਲਾ ਨਹੀਂ ਇਹ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਰੂਹਾਂ ਦਾ ਹੈ ਸਵਾਲ

ਸੱਜਣ ਕੁਮਾਰ ਨੂੰ ਬਰੀ ਕਰਣਾ ਇਨਸਾਫ਼ ਨਹੀਂ, ਸਗੋਂ ਇਨਸਾਫ਼ ਨਾਲ ਕੀਤਾ ਗਿਆ ਮਜ਼ਾਕ: ਭਾਈ ਸ਼ੁਭਦੀਪ ਸਿੰਘ 👉 ਇਹ ਕਿਸੇ ਇੱਕ ਵਿਅਕਤੀ ਦਾ ਮਾਮਲਾ ਨਹੀਂ ਇਹ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਰੂਹਾਂ ਦਾ ਹੈ ਸਵਾਲ

SHARE ARTICLE

19 Views

ਨਵੀਂ ਦਿੱਲੀ 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਇਹਨਾ ਅਦਾਲਤਾਂ ਵਿੱਚ ਖੜ੍ਹੇ ਤੇ ਬੰਦੇ ਵੀ ਰੁੱਖ ਹੋ ਗਏ, ਕੋਈ ਕਹਿ ਦਿਉ ਇਹਨਾ ਨੂੰ ਆਪਣੇ ਘਰੀਂ ਜਾਣ ਹੁਣ, ਇਹ ਕਿਨਾ ਕੁ ਚਿਰ ਇੱਥੇ ਖੜੇ ਰਹਿਣਗੇ, ਕੀ ਇਹ ਇਨਸਾਫ ਹਉਮੇ ਦੇ ਪੁੱਤ ਕਰਨਗੇ.? ਕੀ ਇਹ ਪੱਥਰ ਦੇ ਬੁੱਤ ਕਰਨਗੇ.? ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ ਨੇ ਕਿਹਾ ਕਿ ਦਿੱਲੀ ਵਿਖ਼ੇ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਣਾ ਇਨਸਾਫ਼ ਨਹੀਂ, ਸਗੋਂ ਇਨਸਾਫ਼ ਦਾ ਮਜ਼ਾਕ ਹੈ। ਕਿਉਕਿ 1984 ਦੇ ਸਿੱਖ ਕਤਲੇਆਮ ਵਰਗੇ ਘਿਨਾਉਣੇ ਅਪਰਾਧ ਵਿੱਚ, ਓਸ ਨੂੰ ਬਰੀ ਕਰਣ ਦਾ ਹੁਕਮ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਂਗ ਹੈ। ਸਿੱਖ ਕਤਲੇਆਮ ਨਾਲ ਸੰਬੰਧਿਤ ਸਮੂਹ ਮਾਮਲਿਆਂ ਅੰਦਰ ਗਵਾਹਾਂ ਨੂੰ ਡਰਾਇਆ- ਧਮਕਾਇਆ ਗਿਆ, ਸਬੂਤ ਨਸ਼ਟ ਕੀਤੇ ਗਏ ਅਤੇ ਫਿਰ ਕਹਿ ਦਿੱਤਾ ਗਿਆ “ਸਬੂਤ ਕਾਫ਼ੀ ਨਹੀਂ ਹਨ।” ਜੇਕਰ ਕਾਨੂੰਨੀ ਤਕਨੀਕੀ ਗੱਲਾਂ ਨਾਲ ਸੰਗਠਿਤ ਕਤਲੇਆਮ ਨੂੰ ਵੀ ਦਬਾ ਦਿੱਤਾ ਜਾਂਦਾ ਹੈ, ਤਾਂ ਫਿਰ ਇਨਸਾਫ਼ ਕਿਸਨੂੰ ਮਿਲੇਗਾ.?

ਉਨ੍ਹਾਂ ਕਿਹਾ ਇਹ ਕਿਸੇ ਇੱਕ ਵਿਅਕਤੀ ਦਾ ਮਾਮਲਾ ਨਹੀਂ ਹੈ ਇਹ 1984 ਦੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਰੂਹਾਂ ਦਾ ਸਵਾਲ ਹੈ। ਨਿਆਂਪਾਲਿਕਾ ਤੋਂ ਇੰਨਸਾਫ ਦੀ ਉੱਮੀਦ ਕੀਤੀ ਜਾਂਦੀ ਹੈ ਪਰ ਸੱਜਣ ਕੁਮਾਰ ਦੇ ਬਰੀ ਹੋਣ ਤੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਆਸ ਨਹੀਂ ਲੱਗਦੀ। ਗੁਰੂ ਖਾਲਸਾ ਪੰਥ ਦੇ ਪਹਿਰੇਦਾਰ ਸਿੰਘ ਸੂਰਮੇ ਹੁਣ ਫੈਸਲੇ ਲਈ ਕਿਸੇ ਵੀ ਵਿਕੀਆਂ ਹੋਈਆਂ ਅਦਾਲਤਾਂ ਪਾਸੋਂ ਨਿਆਂ ਦੀ ਉਮੀਦ ਨਾ ਰੱਖਣ ਅਤੇ ਆਪਣੇ ਫ਼ੈਸਲੇ ਆਪ ਕਰਣ ਦੀ ਸਿੱਖ ਵਿਰਾਸਤ ਨੂੰ ਮੁੜ ਸੁਰਜੀਤ ਕਰਣ ਲਈ ਅੱਗੇ ਆਉਣ ਕਿਉਕਿ ਸਿੱਖ ਇਤਿਹਾਸ ਲਹੂਭਿੱਜਿਆ ਹੋਇਆ ਹੈ । ਇਸ ਲਈ ਗੁਰੂ ਪੰਥ ਤੋਂ ਕੁਰਬਾਨ ਹੋ ਕੇ ਜੀਵਨ ਨੂੰ ਸਫਲਾ ਕਰੋ । ਉਨ੍ਹਾਂ ਦਸਿਆ ਕਿ ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ।

ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਸਿੱਖਾਂ ਨੇ ਵਿਚਲਿਤ ਨਹੀਂ ਹੋਣਾ। ਅਡੋਲ ਰਹਿੰਦਿਆਂ ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਕਿਉਕਿ ਸਿੱਖੀ ਨਾਮ ਦੇ ਬੀਅ ਵਿੱਚ ਬੜੀ ਸ਼ਕਤੀ ਹੈ। ਇਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ (ਸਿੱਖੀ) ਹੀ ਹੁੰਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ