Home » ਸੰਸਾਰ » ਜਰਮਨੀ » ਫਰੈਂਕਫੋਰਟ ਸ਼ਹਿਰ ਤੋਂ 15 ਮਾਰਚ 2026 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਅਸ਼ਵਨੀ ਤੁਵਾਰੀ ਵੱਲੋਂ ਵੋਟਾਂ ਪਾਉਣ ਦੀ ਅਪੀਲ।ਮੈ ਮਿਊਂਸੀਪਲ ਪ੍ਰਤੀਨਿਧਤਾ ਅਤੇ ਸਿਟੀ ਕੌਂਸਲ ਦੇ ਉਮੀਦਵਾਰ ਵਜੋਂ ਨਿਰਪੱਖ ਅਤੇ ਨਿਆਂਪੂਰਨ ਸ਼ਹਿਰੀ ਵਿਕਾਸ ਲਈ ਵਚਨਬੱਧ ਹਾਂ।

ਫਰੈਂਕਫੋਰਟ ਸ਼ਹਿਰ ਤੋਂ 15 ਮਾਰਚ 2026 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਅਸ਼ਵਨੀ ਤੁਵਾਰੀ ਵੱਲੋਂ ਵੋਟਾਂ ਪਾਉਣ ਦੀ ਅਪੀਲ।ਮੈ ਮਿਊਂਸੀਪਲ ਪ੍ਰਤੀਨਿਧਤਾ ਅਤੇ ਸਿਟੀ ਕੌਂਸਲ ਦੇ ਉਮੀਦਵਾਰ ਵਜੋਂ ਨਿਰਪੱਖ ਅਤੇ ਨਿਆਂਪੂਰਨ ਸ਼ਹਿਰੀ ਵਿਕਾਸ ਲਈ ਵਚਨਬੱਧ ਹਾਂ।

SHARE ARTICLE

36 Views

ਫਰੈਂਕਫਰਟ 26 ਜਨਵਰੀ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਫਰੈਂਕਫਰਟ ਤੋਂ ਅਸ਼ਵਨੀ ਤੁਵਾਰੀ ਜੋ ਪਿਛਲੇ ਕਾਫੀ ਲੰਬੇ ਤੋਂ ਜਰਮਨ ਦੇ ਵਸਨੀਕ ਹਨ ਅਤੇ ਪਹਿਲਾਂ ਵੀ ਫਰੈਂਕਫੋਰਟ ਦੀ ਸਿਆਸਤ ਵਿੱਚ ਸਰਗਰਮ ਹਨ, ਜਿਲਾ ਐਡਵਾਈਜਰੀ ਕੌਂਸਲ ਦੇ ਡਿਪਟੀ ਚੇਅਰਮੈਨ ਵੀ ਹਨ ਅਤੇ ਹੁਣ 15 ਮਾਰਚ, 2026 ਨੂੰ, ਫਰੈਂਕਫੋਰਟ ਵਿੱਚ ਸਥਾਨਕ ਸਰਕਾਰ ਅਤੇ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ ਲਈ ਉਮੀਦਵਾਰ ਹਨ । ਉਹਨਾਂ ਵੱਲੋਂ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਆਪਣੇ ਭਾਈਚਾਰੇ ਲਈ, ਖਾਸ ਕਰਕੇ ਭਾਰਤੀ, ਅਫਗਾਨ ਅਤੇ ਪਾਕਿਸਤਾਨੀ ਪ੍ਰਵਾਸੀਆਂ ਲਈ ਚੋਣ ਲੜ ਰਿਹਾ ਹਾਂ। ਮੈਂ ਇੱਥੇ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਦਾ ਸਮਰਥਨ ਚਾਹੁੰਦਾ ਹਾਂ, ਅਤੇ ਇਸ ਲਈ ਮੈਂ ਤੁਹਾਨੂੰ ਮੇਰੇ ਲਈ ਵੋਟ ਪਾਉਣ ਲਈ ਕਹਿ ਰਿਹਾ ਹਾਂ। ਤੁਸੀਂ 15 ਮਾਰਚ, 2026 ਨੂੰ ਮੈਨੂੰ ਵੋਟ ਪਾਓ। ਤੁਵਾਰੀ ਜੀ ਨੇ ਕਿਹਾ ਕਿ ਤੁਸੀ ਸਾਰੇ ਜਰਮਨੀ ਦੇ ਨਾਗਰਿਕ ਹੋ। ਮੈ ਮਿਊਂਸੀਪਲ ਪ੍ਰਤੀਨਿਧਤਾ ਅਤੇ ਸਿਟੀ ਕੌਂਸਲ ਦੇ ਉਮੀਦਵਾਰ ਵਜੋਂ ਨਿਰਪੱਖ ਅਤੇ ਨਿਆਂਪੂਰਨ ਸ਼ਹਿਰੀ ਵਿਕਾਸ ਲਈ ਵਚਨਬੱਧ ਹਾਂ। ਉਹਨਾਂ ਕਿਹਾ ਕਿ ਕਿਫਾਇਤੀ ਰਿਹਾਇਸ਼ ਇੱਕ ਮੁੱਖ ਫੋਕਸ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਕਿਸੇ ਨੂੰ ਕਿਫਾਇਤੀ ਰਿਹਾਇਸ਼ ਲੱਭਣ ਦਾ ਮੌਕਾ ਮਿਲੇ। ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗਾ ਕਿ ਹੋਰ ਅਪਾਰਟਮੈਂਟ ਬਣਾਏ ਜਾਣ ਅਤੇ ਕਿਰਾਏ ਬਹੁਤ ਜ਼ਿਆਦਾ ਨਾ ਰਹਿਣ। ਦੂਜਾ ਮੁੱਖ ਮੁੱਦਾ ਏਕੀਕਰਨ ਅਤੇ ਹੁਨਰਮੰਦ ਕਾਮਿਆਂ ਨੂੰ ਸੁਰੱਖਿਅਤ ਕਰਨਾ ਹੈ। ਪ੍ਰਮਾਣਿਤ ਪ੍ਰਵਾਸੀ ਕਿਰਤ ਬਾਜ਼ਾਰ ਵਿੱਚ ਪਾੜੇ ਨੂੰ ਭਰਨ ਵਿੱਚ ਮਦਦ ਕਰ ਸਕਦੇ ਹਨ। ਮੈਂ ਉਨ੍ਹਾਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਹਾਂ ਜੋ ਯੋਗ ਲੋਕਾਂ ਨੂੰ ਇੱਥੇ ਕੰਮ ਕਰਨ ਅਤੇ ਸਾਡੇ ਸ਼ਹਿਰ ਨੂੰ ਮਜ਼ਬੂਤ ਕਰਨ ਦੇ ਯੋਗ ਬਣਾਉਂਦੀਆਂ ਹਨ। ਆਕਰਸ਼ਕ ਨੀਤੀਆਂ ਦੇ ਨਾਲ, ਅਸੀਂ ਆਪਣੇ ਸ਼ਹਿਰ ਨੂੰ ਹਰ ਕਿਸੇ ਲਈ ਆਕਰਸ਼ਕ ਬਣਾਉਣਾ ਚਾਹੁੰਦੇ ਹਾਂ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਮੈਂ ਤੁਹਾਡੇ ਸਮਰਥਨ ਦੀ ਉਮੀਦ ਕਰਦਾ ਹਾਂ। ਕਿਰਪਾ ਕਰਕੇ 15 ਮਾਰਚ, 2026 ਨੂੰ ਅਸ਼ਵਨੀ ਕੁਮਾਰ ਤੁਵਾਰੀ, ਫ੍ਰੈਂਕਫੋਰਟ ਸੋਸ਼ਲ ਲਈ ਵੋਟ ਕਰੋ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ