ਨਵੀਂ ਦਿੱਲੀ, 16 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਕਿਉਂਕਿ ਇੰਡੀਆਂ ਦੀ ਮੋਦੀ ਬੀਜੇਪੀ-ਆਰਐਸਐਸ ਹਕੂਮਤ ਨੇ ਜੋ ਮਨੁੱਖਤਾ ਵਿਰੋਧੀ ਅਮਲ ਕਰਦੇ ਹੋਏ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ, ਇਹ ਕਿਸੇ ਤਰ੍ਹਾਂ ਵੀ ਦੱਖਣੀ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਸਹਾਈ ਨਹੀ ਹੋਵੇਗੀ । ਕਿਉਂਕਿ ਪਾਕਿਸਤਾਨ ਇਸ ਹੋਣ ਵਾਲੇ ਅਮਲ ਤੋ ਜੰਗ ਦੀ ਗੱਲ ਕਰੇਗਾ । ਜਿਸ ਨਾਲ ਦੋਵੇ ਮੁਲਕ ਇੰਡੀਆ ਤੇ ਪਾਕਿਸਤਾਨ ਜੰਗ ਕਰਨ ਨੂੰ ਉਤਸਾਹਿਤ ਕਰਨਗੇ ਅਤੇ ਅਜਿਹਾ ਹੋਣ ਤੇ ਦੋਵੇ ਪੰਜਾਬ ਜੰਗ ਦਾ ਅਖਾੜਾ ਬਣ ਜਾਣਗੇ । ਜਦੋਕਿ ਦੋਵੇ ਪੰਜਾਬ ਦੇ ਨਿਵਾਸੀਆ ਦਾ ਇਸ ਵਿਚ ਕੋਈ ਵੀ ਦੋਸ ਨਹੀ ਹੋਵੇਗਾ । ਇਨ੍ਹਾਂ ਪਾਣੀਆਂ ਦੀ ਸੰਭਾਲ ਅਤੇ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਪਾਣੀਆ ਦੀ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਇਜਰਾਇਲ ਜਾ ਰਹੇ ਸਨ । ਜਿਨ੍ਹਾਂ ਦੇ ਦੌਰੇ ਨੂੰ ਰੋਕ ਕੇ ਹੁਕਮਰਾਨਾਂ ਨੇ ਹੋਰ ਵੀ ਪੰਜਾਬੀਆਂ ਨਾਲ ਜ਼ਬਰ, ਬੇਇਨਸਾਫੀ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਦੀ ਧਾਰਾ 13 (1) ਕਹਿੰਦੀ ਹੈ ਕਿ “ਹਰੇਕ ਨੂੰ ਹਰੇਕ ਰਾਜ ਦੀਆਂ ਸਰਹੱਦਾਂ ਦੇ ਅੰਦਰ ਆਵਾਜ਼ਾਈ ਅਤੇ ਨਿਵਾਸ ਦੀ ਆਜ਼ਾਦੀ ਦਾ ਅਧਿਕਾਰ ਹੈ ਅਤੇ (2) ਹਰੇਕ ਨੂੰ ਆਪਣਾ ਦੇਸ਼ ਸਮੇਤ ਕਿਸੇ ਵੀ ਦੇਸ਼ ਨੂੰ ਛੱਡਣ ਅਤੇ ਆਪਣੇ ਮੁਲਕ ਵਿਚ ਵਾਪਸ ਆਉਣ ਦਾ ਅਧਿਕਾਰ ਹੈ, ਦੀ ਵੀ ਹਿੰਦੂਤਵ ਹੁਕਮਰਾਨਾਂ ਨੇ ਘੋਰ ਉਲੰਘਣਾ ਕੀਤੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੈਟਰ ਦੀ ਬੀਜੇਪੀ-ਆਰਐਸਐਸ ਅਤੇ ਪਹਿਲੀਆ ਹਕੂਮਤਾਂ ਨੇ ਪੰਜਾਬ ਦੇ ਪਾਣੀਆਂ ਨੂੰ ਜਬਰੀ ਖੋਹਕੇ ਪਹਿਲੋ ਹੀ ਸਾਡੀ ਉਪਜਾਊ ਜਮੀਨ ਨੂੰ ਬੰਜਰ ਬਣਾਉਣ ਦੇ ਦੁੱਖਦਾਇਕ ਅਮਲ ਕੀਤੇ ਹੋਏ ਹਨ । ਸਾਡੇ ਪਾਣੀਆਂ ਨੂੰ ਮੌਜੂਦਾ ਹਕੂਮਤ ਫਿਰ ਤੋ ਖੋਹਕੇ, ਲੁੱਟਕੇ ਰਾਜਸਥਾਂਨ ਤੇ ਮੱਧ ਪ੍ਰਦੇਸ ਨੂੰ ਦੇਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਹੁਣ ਸਾਡੀ ਰੇਤਲੀ ਜਮੀਨ ਲਈ ਪਾਣੀ ਕਿਥੋ ਆਵੇਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡਸ ਵਾਟਰ ਟ੍ਰੀਟੀ ਦੇ ਕੌਮਾਂਤਰੀ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਰਕੇ ਪੰਜਾਬ ਦੇ ਪਾਣੀਆ ਦੇ ਮਸਲੇ ਨੂੰ ਜਿਥੇ ਹੋਰ ਗੰਭੀਰ ਕਰ ਦਿੱਤਾ ਹੈ, ਉਥੇ ਸਾਡੀ ਇਸ ਪੰਜਾਬ ਦੀ ਪਵਿੱਤਰ ਜਰਖੇਜ ਧਰਤੀ ਨੂੰ ਬਿਨ੍ਹਾਂ ਵਜਹ ਦੋ ਮੁਲਕਾਂ ਦੀ ਜੰਗ ਵਿਚ ਧਕੇਲਣ ਦੇ ਦੁੱਖਦਾਇਕ ਅਮਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਜ਼ਬਰ-ਬੇਇਨਸਾਫ਼ੀਆਂ ਨੇ ਪਹਿਲੋ ਹੀ ਪੰਜਾਬੀਆਂ ਨੂੰ ਇਸ ਮੁਲਕ ਵਿਚ ਬੇਚੈਨ ਕੀਤਾ ਹੋਇਆ ਹੈ । ਲੇਕਿਨ ਹੁਣ ਜਦੋ ਮੁੱਖ ਮੰਤਰੀ ਪੰਜਾਬ ਇਥੋ ਦੇ ਖੇਤੀ ਪ੍ਰਧਾਨ ਸੂਬੇ ਦੇ ਲਈ ਪਾਣੀਆ ਦੀ ਸੰਭਾਲ ਅਤੇ ਉਸਦੀ ਜਾਰੀ ਕਰਨ ਦੀ ਤਕਨੀਕ ਨੂੰ ਦੂਸਰੇ ਮੁਲਕਾਂ ਤੋ ਪ੍ਰਾਪਤ ਕਰਕੇ ਸਾਡੇ ਕਿਸਾਨ ਜੋ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਉਨ੍ਹਾਂ ਦੀ ਇਸ ਮੁਸਕਿਲ ਨੂੰ ਹੱਲ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਵਿਰੋਧੀ ਮੁਤੱਸਵੀ ਬੀਜੇਪੀ-ਆਰ.ਐਸ.ਐਸ ਹੁਕਮਰਾਨਾਂ ਨੇ ਉਨ੍ਹਾਂ ਦੇ ਇਜਰਾਇਲ ਦੌਰੇ ਨੂੰ ਰੱਦ ਕਰਕੇ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਹੋਣ ਨੂੰ ਪ੍ਰਤੱਖ ਕਰ ਦਿੱਤਾ ਹੈ । ਜੋ ਕਿ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









