Home » ਨਵੀਂ ਦਿੱਲੀ » ਭਾਈ ਕੰਵਰ ਸਿੰਘ ਧਾਮੀ ਦਾ ਅਕਾਲ ਚਲਾਣਾ ਕਰ ਜਾਣਾ ਸੰਘਰਸ਼ ਲਈ ਵੱਡਾ ਘਾਟਾ: ਪੰਥਕ ਜਥੇਬੰਦੀਆਂ ਜਰਮਨੀ

ਭਾਈ ਕੰਵਰ ਸਿੰਘ ਧਾਮੀ ਦਾ ਅਕਾਲ ਚਲਾਣਾ ਕਰ ਜਾਣਾ ਸੰਘਰਸ਼ ਲਈ ਵੱਡਾ ਘਾਟਾ: ਪੰਥਕ ਜਥੇਬੰਦੀਆਂ ਜਰਮਨੀ

SHARE ARTICLE

42 Views

ਨਵੀਂ ਦਿੱਲੀ 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖਾਂ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਕੰਵਰ ਸਿੰਘ ਧਾਮੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ਨਾਲ ਸੰਘਰਸ਼ ਲਈ ਨਾਂ ਪੁਰਾ ਹੋਣ ਵਾਲਾ ਘਾਟਾ ਹੈ। ਭਾਈ ਸਾਹਿਬ ਦਾ ਜੀਵਨ ਸੰਘਰਸਸ਼ੀਲ ਯੋਧਿਆਂ ਲਈ ਪ੍ਰੇਰਨਾ ਸਰੋਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਦਲ ਖਾਲਸਾ ਜਰਮਨੀ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਨੂੰ ਸਰਧਾ ਦੇ ਫੂੱਲ ਭੇਟ ਕਰਦਿਆਂ ਕੀਤਾ ਗਿਆ। ਭਾਈ ਧਾਮੀ ਨੇ ਸੰਘਰਸ਼ ਪ੍ਰਤੀ ਸੇਵਾਵਾਂ ਸ੍ਰੀ ਅਕਾਲ ਤਖ਼ਤ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਹੀ ਅਰੰਭ ਕੀਤੀਆਂ। ਆਪ ਦੀ ਪੰਥ ਪ੍ਰਤੀ ਸਮਰਪਣ ਦੀਆਂ ਘਟਨਾਵਾਂ ਅਨੇਕ ਹੀ ਹਨ। ਜਦੋਂ ਦਰਬਾਰ ਸਾਹਿਬ ਤੇ ਭਾਰਤ ਦੀ ਹੁਕਮਰਾਨ ਨੇ ਹਮਲਾ ਕੀਤਾ ਉਸ ਸਮੇਂ ਵੀ ਧਾਮੀ ਸਾਹਿਬ ਨੇ ਦਰਬਾਰ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣ ਲਈ ਹਥਿਆਰਬੰਦ ਹੋ ਫੌਜ ਦਾ ਮੁਕਾਬਲਾ ਕੀਤਾ। ਅਕਾਲ ਫੈਡਰੇਸ਼ਨ ਵੀ ਸੰਤਾਂ ਦੇ ਹੁਕਮ ਨੂੰ ਮੰਨਦਿਆਂ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਦੇ ਹੁਕਮਾਂ ਦਾ ਸਦਕਾ ਹੀ ਹੌਦ ਚ ਲਿਆਂਦੀ ਸੀ। ਆਪ ਅਕਾਲ ਫੈਡਰੇਸ਼ਨ ਦੇ ਪਹਿਲੇ ਕਨਵੀਨਰ ਸਨ। ਭਾਈ ਧਾਮੀ ਜੀ ਸੰਤਾਂ ਦੇ ਨਜਦੀਕੀ ਅਤੇ ਬਹੁਤ ਹੀ ਵਿਸ਼ਵਾਸਪਾਤਰ ਜੱਥੇ ਚੋਂ ਇੱਕ ਸਨ ਜਿਸ ਜੱਥੇ ਚ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਜੀ ਸਨ। ਭਾਈ ਕੰਵਰ ਸਿੰਘ ਧਾਮੀ ਦੀ ਬਹਾਦਰੀ, ਸਮਰਪਣ ਦਾ ਇਸ ਘਟਨਾ ਤੋ ਸਹਿਜੇ ਹੀ ਲੱਗ ਜਾਂਦਾ ਜਿਸ ਸਮੇਂ ਭਾਈ ਧਾਮੀ ਨੂੰ ਉਹਨਾਂ ਦੀ ਧਰਮ ਸਪਤਨੀ ਅਤੇ ਛੋਟੇ ਬੱਚੇ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉਨ੍ਹਾਂ ਉੱਪਰ ਗੈਰ ਮਨੁੱਖੀ ਤਸ਼ੱਦਦ ਕੀਤਾ ਗਿਆ ਅਤੇ ਪ੍ਰੈਸ ਸਾਹਮਣੇ ਆਪਣੀਆਂ ਗਤੀਵਿਧੀਆਂ ਦਾ ਮਾਫ਼ੀ ਨਾਮਾ ਕਬੂਲਣ ਲਈ ਕਿਹਾ। ਭਾਈ ਧਾਮੀ ਨੇ ਪ੍ਰੈਸ ਸਾਹਮਣੇ ਆਉਂਦਿਆਂ ਹੀ ਪਰਿਵਾਰ ਉੱਪਰ ਹੋ ਰਹੇ ਤਸ਼ੱਦਦ ਦੀ ਦਾਸਤਾਨ ਤਾਂ ਦੱਸੀ ਉੱਥੇ ਪੁਲਿਸ ਵੱਲੋਂ ਕੀਤੇ ਜਾ ਰਹੇ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾਫਾਸ਼ ਕਰਦਿਆਂ ਕੇਪੀਐਸ ਗਿੱਲ ਦੇ ਮੂੱਹ ਤੇ ਥੱਪੜ ਜੜ ਦਿੱਤਾ ਜੋ ਪ੍ਰੈਸ ਦੇ ਕੈਮਰਿਆਂ ਚ ਬੰਦ ਹੋ ਗਿਆ। ਇਸ ਘਟਨਾ ਨੇ ਜਿੱਥੇ ਜੁਝਾਰੂ ਸਿੰਘਾ ਦਾ ਕਰਦਾਰ ਉੱਚਾ ਕੀਤਾ ਉੱਥੇ ਪੰਜਾਬ ਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੀ ਬਾਤ ਸਮੁੱਚੇ ਸੰਸਾਰ ਚ ਪਹੁੰਚਾਈ। ਭਾਈ ਧਾਮੀ ਅਤੇ ਬੀਬੀ ਕੁਲਵੀਰ ਕੌਰ ਧਾਮੀ ਨੇ ਅਪਣੀ ਰਿਹਾਈ ਤੋ ਬਾਅਦ ਚੰਡੀਗੜ੍ਹ ਚ ਗੁਰੂ ਆਸਰਾ ਟਰਸਟ ਸਥਾਪਤ ਕੀਤਾ। ਜਿਸ ਵਿੱਚ ਸ਼ਹੀਦਾਂ ਅਤੇ ਬੇਸਹਾਰਾ ਅਨਾਥ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦੇਣ ਦਾ ਸ਼ਲਾਘਾਯੋਗ ਕਾਰਜ ਸੁਰੂ ਕੀਤਾ ਜੋ ਅੱਜ ਵੀ ਨਿਰੰਤਰ ਸੇਵਾਵਾਂ ਦੇ ਰਹੇ ਹਨ। ਭਾਈ ਕੰਵਰ ਸਿੰਘ ਧਾਮੀ ਦੀਆਂ ਸੇਵਾਵਾਂ ਸਾਡੇ ਲਈ ਅਭੁੱਲ ਹਨ।
ਅਕਾਲ ਪੁਰਖ ਉਨਾਂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਅਤੇ ਪਿੱਛੇ ਪਰਿਵਾਰ ਅਤੇ ਸੰਘਰਸਸ਼ੀਲ ਯੋਧਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ