Home » ਸੰਸਾਰ » ਜਰਮਨੀ » ਫਰੈਂਕਫਰਟ ਦੇ ਗੁਰਸਿੱਖ ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ।

ਫਰੈਂਕਫਰਟ ਦੇ ਗੁਰਸਿੱਖ ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ।

SHARE ARTICLE

72 Views

ਜਰਮਨੀ 9 ਜਨਵਰੀ (ਖਿੜਿਆ ਪੰਜਾਬ) ਪੰਜਾਬੀਆਂ ਨੇ ਵਿਦੇਸ਼ਾਂ ਦੇ ਧਰਤੀ ਤੇ ਜਾ ਕੇ ਜਿੱਥੇ ਚੰਗੇ ਕਾਰੋਬਾਰ ਅਤੇ ਆਪਣੇ ਪਰਿਵਾਰਾਂ ਦੀ ਸਾਂਭ ਸੰਭਾਲ ਕੀਤੀ ਹੈ , ਉਥੇ ਆਉਣ ਵਾਲੇ ਸਮੇਂ ਨੂੰ ਦੇਖਦਿਆਂ ਹੋਇਆਂ ਆਪਣੇ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਸਿਆਸਤ ਦੇ ਵਿੱਚ ਵੀ ਪੈਰ ਪਸਾਰੇ ਹਨ ਇਸੇ ਲੜੀ ਦੇ ਤਹਿਤ ਪਿਛਲੇ ਸਮੇਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਫਰੈਂਕਫੋਰਟ ਜਰਮਨੀ ਦੇ ਜਾਣੇ ਪਹਿਚਾਣੇ ਅੰਮ੍ਰਿਤਧਾਰੀ ਅਤੇ ਪੰਥ ਦਰਦੀ ਸਿੱਖ ਜੋ ਕਿ ਪਹਿਲਾਂ ਵੀ ਫਰੈਂਕਫਰਟ ਸ਼ਹਿਰ ਵਿੱਚ ਸਿਟੀ ਕੌਂਸਲ ਦੇ ਮੈਂਬਰ ਹਨ ਅਤੇ ਹੁਣ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਦੋਂ ਕਿ 15 ਮਾਰਚ 2026 ਨੂੰ ਫਰੈਂਕਫੋਰਟ ਸ਼ਹਿਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਸ ਵਿੱਚ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਲਈ ਬਿਊਡਨਿਸ ਨੋਇਨਸਿਗ ਅਤੇ ਗਰੀਨ ਪਾਰਟੀ ਵੱਲੋਂ ਉਮੀਦਵਾਰ ਖੜੇ ਹਨ । ਜਿੱਥੇ ਸਰਦਾਰ ਨਰਿੰਦਰ ਸਿੰਘ ਹੋਰਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਹੈ ਉੱਥੇ ਉਹ ਧਾਰਮਿਕ ਕਾਰਜਾਂ ਵਿੱਚ ਵੀ ਅੱਗੇ ਹੋ ਕੇ ਆਪਣੇ ਸਿੱਖ ਭਾਈਚਾਰੇ ਲਈ ਸਰਗਰਮ ਹੋ ਕੇ ਚਾਅ ਦੇ ਨਾਲ ਕਾਰਜਾਂ ਨੂੰ ਨੇਪਰੇ ਚਾੜਦੇ ਹਨ। ਉਹਨਾਂ ਦੇ ਇਸ ਕਾਰਜ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ