Home » ਭਾਰਤ » ਹਰਿਆਣਾ » ਪਿੰਡ ਜਲਮਾਨਾ (ਕਰਨਾਲ) ਦੀ ਸੰਗਤ ਅਤੇ ਐਨਆਰਆਈ ਸੰਗਤਾਂ ਨੇ ਗ੍ਰੰਥੀ ਸਿੰਘ ਨੂੰ ਬਣਾ ਕੇ ਦਿੱਤੀ ਸੋਹਣੀ ਕੋਠੀ।

ਪਿੰਡ ਜਲਮਾਨਾ (ਕਰਨਾਲ) ਦੀ ਸੰਗਤ ਅਤੇ ਐਨਆਰਆਈ ਸੰਗਤਾਂ ਨੇ ਗ੍ਰੰਥੀ ਸਿੰਘ ਨੂੰ ਬਣਾ ਕੇ ਦਿੱਤੀ ਸੋਹਣੀ ਕੋਠੀ।

SHARE ARTICLE

29 Views

ਕਰਨਲ 31 ਦਸੰਬਰ (ਖਿੜਿਆ ਪੰਜਾਬ) ਗ੍ਰੰਥੀ ਭਾਈ ਗਿਆਨ ਸਿੰਘ ਹੋਰਾਂ ਨੂੰ ਪਿੰਡ ਵਾਲਿਆਂ ਨੇ ਆਲੀਸ਼ਾਨ ਮਕਾਨ ਬਣਾ ਕੇ ਦਿੱਤਾ, ਗ੍ਰੰਥੀ ਭਾਈ ਗਿਆਨ ਸਿੰਘ ਵੱਲੋਂ 32 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਹਰਿਆਣਾ ਕਰਨਾਲ ਦੇ ਕੋਲ ਪਿੰਡ ਜਲਮਾਨਾ ਦੀ ਸਿੱਖ ਸੰਗਤ ਤੇ NRI ਵੀਰਾਂ ਨੇ ਬਹੁਤ ਸੋਹਣਾ ਉਪਰਾਲਾ ਕਰਦਿਆਂ ਓਹਨਾ ਨੇ ਆਪਣੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਸੋਹਣਾ ਘਰ ਤੇ ਫਰਨੀਚਰ ਵੀ ਦਿੱਤਾ, ਪ੍ਰਬੰਧਕ ਕਮੇਟੀ ਨੇ ਕਹਿ ਕੇ ਇਸ ਤਰ੍ਹਾਂ ਹਰ ਪਿੰਡ ਵਿਚ ਗ੍ਰੰਥੀ ਸਿੰਘਾ ਦਾ ਸਨਮਾਨ ਹੋਣ ਲੱਗ ਜਾਵੇ ਤਾਂ ਅਸੀਂ ਆਉਣ ਵਾਲੀ ਪੀੜੀ ਨੂੰ ਗੁਰੂ ਘਰਾਂ ਨਾਲ ਜੋੜ ਸਕਦੇ ਹਾਂ ਔਰ ਆਸ ਕਰ ਸਕਦੇ ਹਾਂ ਕਿ ਚੰਗੇ ਗ੍ਰੰਥੀ ਬਣ ਸਕਣ, ਗ੍ਰੰਥੀ ਭਾਈ ਗਿਆਨ ਸਿੰਘ ਹੋਰਾਂ ਨੇ ਵੀ ਇਹ ਸੁਨੇਹਾ ਦਿੱਤਾ ਕਿ ਸਾਡੇ ਗ੍ਰੰਥੀ ਸਿੰਘਾਂ ਨੂੰ ਵੀ ਆਪਣੀ ਸੰਗਤ ਨੂੰ ਗਿਆਨ ਤੇ ਗੁਰੂ ਘਰ ਦੀ ਸੰਭਾਲ ਵਿੱਚ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ । ਇਸ ਕੀਤੇ ਗਏ ਚੰਗੇ ਉਪਰਾਲੇ ਅਤੇ ਨੇਕ ਕਾਰਜ ਦੇ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਕਾਂ ਦੀ ਬਹੁਤ ਪ੍ਰਸੰਸਾ ਹੋ ਰਹੀ ਹੈ, ਲੋਕ ਕਹਿ ਰਹੇ ਹਨ ਕਿ ਅਜਿਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਰੇਕ ਗੁਰਦੁਆਰੇ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News