Home » ਨਵੀਂ ਦਿੱਲੀ » ਢਾਡੀ ਬੀਬੀ ਦਲੇਰ ਕੌਰ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਾਜਨਕ : ਬੀਬੀ ਰਣਜੀਤ ਕੌਰ

ਢਾਡੀ ਬੀਬੀ ਦਲੇਰ ਕੌਰ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਾਜਨਕ : ਬੀਬੀ ਰਣਜੀਤ ਕੌਰ

SHARE ARTICLE

75 Views

ਨਵੀਂ ਦਿੱਲੀ 25 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਢਾਡੀਆਂ ਦੀ ਵਿਰਾਸਤ ਦਾ ਬੁੱਟਾ ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਪਣੇ ਹੱਥੀਂ ਲਾਇਆ ਹੈ ਅਤੇ ਢਾਡੀਆਂ ਨੂੰ ਗੁਰੂ ਘਰ ਵਿੱਚ ਨਿਵਾਜਿਆ ਹੈ । ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਢਾਡੀ ਕੌਮੀ ਇਤਿਹਾਸ ਅਤੇ ਜਜ਼ਬਾਤਾਂ ਨੂੰ ਬੀਰ ਰਸ ਦੇ ਨਾਲ ਪ੍ਰਸੰਗਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦੇ ਹਨ । ਪੰਥ ਕੌਮ ਦੇ ਢਾਡੀਆਂ ਪ੍ਰਚਾਰਕਾਂ ਤੋ ਇਹ ਹੀ ਸੁਣਦਾ ਆ ਰਿਹਾ ਹੈ ਕਿ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਸਰਸਾ ਨਦੀ ਦੇ ਕੰਢੇ ਸ਼ਹੀਦ ਹੋ ਗਏ ਸਨ ਅਤੇ ਕਲਗ਼ੀਧਰ ਦਸਮੇਸ ਪਿਤਾ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਹੀ ਦਿੱਤੀ ਹੈ । ਵਿਦਵਾਨਾਂ ਦਾ ਲਿਖਿਆ ਇਤਹਾਸ ਹੀ, ਬੀਬੀ ਦਲੇਰ ਕੌਰ ਜੀ ਜਾਂ ਬਾਕੀ ਢਾਡੀਆਂ ਨੁੰ ਪਰਾਪਰਤ ਹੋਇਆ ਊਹਨਾ ਨੇ ਅੱਗੇ ਸੰਗਤਾਂ ਨੂੰ ਸਨਾਊਣਾ ਸ਼ੁਰੂ ਕਰ ਦਿੱਤਾ । ਕੌਮ ਵਿੱਚ ਪਹਿਲਾਂ ਹੀ ਬਹੁਤ ਵਿਵਾਦ ਹਨ ਸਾਨੂੰ ਹੋਰ ਵਿਵਾਦ ਖੜੇ ਕਰਨ ਤੋਂ ਬਚਣਾ ਚਾਹੀਦਾ ਹੈ । ਬੀਬੀ ਦਲੇਰ ਕੌਰ ਦਾ ਇਸ ਕਿਸਮ ਦੇ ਮਸਲਿਆਂ ਨੂੰ ਲੈ ਕੇ ਅਪਮਾਨ ਕਰਨਾ ਬਿੱਲਕੁੱਲ ਗਲਤ ਹੈ । ਮਸਾਂ ਤਾਂ ਲੜਕੀਆਂ ਢਾਡੀ ਖੇਤਰ ਵਿੱਚ ਆਉਣ ਲੱਗੀਆਂ ਹਨ ਜੇ ਅਸੀਂ ਊਹਨਾ ਦਾ ਇਸ ਤਰਾ ਅਪਮਾਨ ਕਰਨ ਲੱਗ ਪਏ ਫਿਰ ਕੱਲ ਨੂੰ ਕਿਹੜੀ ਲੜਕੀ ਢਾਡੀ ਖੇਤਰ ਵਿੱਚ ਆਏਗੀ । ਇਸ ਲਈ ਪੰਥ ਵਿਚ ਵਿਵਾਦ ਖੜੇ ਕਰਣ ਵਾਲਿਆਂ ਨੂੰ ਬੇਨਤੀ ਹੈ ਕਿ ਕੌਈ ਵੀਂ ਮਸਲਾ ਹੋਏ ਓਸ ਨੂੰ ਮਿਲ਼ ਬੈਠ ਕੇ ਵਿਚਾਰ ਚਰਚਾ ਕਰਣ ਰਾਹੀਂ ਨਿਬੇੜ ਲੈਣਾ ਚਾਹੀਦਾ ਹੈ ਜੇ ਕਰ ਵਿਚਾਰਾਂ ਰਾਹੀਂ ਨਾ ਨਿਬੜ ਸਕੇ ਫਿਰ ਅਕਾਲ ਤਖਤ ਸਾਹਿਬ ਅੱਗੇ ਮਸਲੇ ਨੂੰ ਪੇਸ਼ ਕਰਨਾ ਚਾਹੀਦਾ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ 13 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਜਾਣਗੇ ਧਾਰਮਿਕ ਮੁਕਾਬਲੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਕੀਤੀ ਅਪੀਲ: ਨੌਜਵਾਨ ਸੇਵਕ ਸਭਾ