Home » ਸੰਸਾਰ » ਯੂਰਪ » ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ

ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ

SHARE ARTICLE

66 Views

ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਵਿਟਜਰਲੈਡ ਦੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਹਾਜ਼ਿਰੀ ਭਰ ਕੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ। ਇਸ ਬਾਰੇ ਜਲਾਵਤਨੀ ਆਗੂ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਬਿਆਨ ਜਾਰੀ ਕਰਦਿਆ ਕਿਹਾ , ਕਿ ਪਿਛਲੇ ਕਈ ਸਾਲਾ ਤੋ ਲਗਾਤਾਰ ਸਵਿਸ ਯੁਨੀਵਰਸਟੀ ਦੇ ਵਿਦਿਆਰਥੀ ਅਤੇ ਟੀਚਰਾ ਦੇ ਗਰੂਪ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕਰਨ ਲਈ ਡੈਨੀਕਨ ਗੁਰਦੂਆਰਾ ਸਾਹਿਬ ਆ ਰਹੇ ਹਨ, ਇਹ ਸਿਖਾਂ ਲਈ ਵੱਡੇ ਮਾਨ ਵਾਲੀ ਗਲ ਹੈ ਕਿ ਪੜੇ ਲਿਖੇ ਲੋਕ ਸਿੱਖ ਧਰਮ ਵਾਰੇ ਜਾਨਣਾ ਚਾਹੁੰਦੇ ਹਨ ।ਜਦੋ ਵਿਦਿਆਰਥੀਆ ਦਾ ਇਕ ਡੈਲੀਗੇਸ਼ਨ ਗੁਰੂ ਘਰ ਵਿੱਚ ਦਾਖਿਲ ਹੋਇਆ, ਉਨਾਂ ਦੀ ਆਮਦ ਤੇ ਗੁਰਦੁਆਰਾ ਪ੍ਰੰਬਧਕ ਵਲੋ ਗਰਮ ਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਉਨਾਂ ਨੂੰ ਲੰਗਰ ਹਾਲ ਲ਼ੈ ਜਾਕੇ ਚਾਹ ਪਕੋੜਿਆ ਨਾਲ ਸੇਵਾ ਕੀਤੀ,
ਉਪ੍ਰੰਤ ਦੀਵਾਨ ਹਾਲ ਵਿਖੇ ਲੈ ਜਾਇਆ ਗਿਆ, ਜਿੱਥੇ ਭਾਈ ਸਤਵਿੰਦਰ ਸਿੰਘ ਨੇ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ । ਸ਼ਬਦ ਦੀ ਸਮਾਪਤੀ ਤੋ ਬਾਅਦ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਸਭ ਨੂੰ ਜੀ ਆਇਆ ਕਿਹਾ, ਅਤੇ ਉਨ੍ਹਾਂ ਵਲੋਂ ਤਕਰੀਬਨ ਇਕ ਘੰਟਾ ਸਿੱਖ ਧਰਮ ਬਾਰੇ ਭਰਪੂਰ ਜਾਨਕਾਰੀ ਦਿੱਤੀ ਗਈ, ਵਿਦਿਆਰਥੀ ਅਤੇ ਟੀਚਰਾਂ ਵਲੋਂ ਕੀਤੇ ਗਏ ਸੁਆਲਾਂ ਬਾਖੂਬੀ ਨਾਲ ਜੁਆਬ ਦੇ ਕੇ ਉਨ੍ਹਾਂ ਦੀ ਤੱਸਲੀ ਕਰਵਾਈ ਗਈ । ਆਖਿਰ ਵਿੱਚ ਭਾਈ ਅਮਰਜੀਤ ਸਿੰਘ ਨੇ ਮਹਾਰਾਜ ਦੀ ਤਾਬਿਆ ਤੋ ਗੁਰਬਾਣੀ ਦਾ ਪਾਠ ਕੀਤਾ , ਸਾਰੇ ਵਿਦਿਆਰਥੀਆ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਦੀਵਾਨ ਹਾਲ ਦੀ ਸਮਾਪਤੀ ਤੋ ਬਾਅਦ ਗਰੂਪ ਫੋਟੋ ਲਈ ਗਈ।
ਪ੍ਰੋਗ੍ਰਾਮ ਦੀ ਸਮਾਪਤੀ ਤੋ ਬਾਅਦ ਸਭ ਨੂੰ ਮੁੜ ਲੰਗਰ ਹਾਲ ਵਿਖੇ ਲੈ ਜਾਇਆ ਗਿਆ ਜਿੱਥੇ ਸਭ ਨੇ ਵਾਹਿਗੁਰੂ ਜੀ ਦਾ ਜਾਪ ਕਰਕੇ ਲੰਗਰ ਛਕਿਆ । ਇਸ ਸਾਰੇ ਪ੍ਰੋਗ੍ਰਾਮ ਨੂੰ ਸਫਲ ਬਨਾਉਣ ਲਈ ਤਰਸੇਮ ਸਿੰਘ ਅਤੇ ਸਾਥੀਆ ਨੇ ਅਹਿਮ ਰੋਲ ਅਦਾ ਕੀਤਾ ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ