Home » ਨਵੀਂ ਦਿੱਲੀ » ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 90 ਰੁ: ਹੋ ਜਾਣਾ ਅਤਿ ਨਮੋਸ਼ੀਜਨਕ, ਖ਼ਾਲਿਸਤਾਨ ਕਾਇਮ ਹੋਣ ਤੇ ਸਾਡੀ ਕਰੰਸੀ ਹੋਵੇਗੀ ‘ਦਮੜਾ’: ਮਾਨ

ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 90 ਰੁ: ਹੋ ਜਾਣਾ ਅਤਿ ਨਮੋਸ਼ੀਜਨਕ, ਖ਼ਾਲਿਸਤਾਨ ਕਾਇਮ ਹੋਣ ਤੇ ਸਾਡੀ ਕਰੰਸੀ ਹੋਵੇਗੀ ‘ਦਮੜਾ’: ਮਾਨ

SHARE ARTICLE

65 Views

ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਇਹ ਕਿੰਨੀ ਨਮੋਸੀਜਨਕ ਅਤੇ ਕੌਮਾਂਤਰੀ ਪੱਧਰ ਤੇ ਇੰਡੀਆ ਲਈ ਸ਼ਰਮਨਾਕ ਕਾਰਵਾਈ ਹੈ ਕਿ ਅੱਜ ਇੰਡੀਅਨ ਰੁਪਏ ਦਾ ਡਾਲਰ ਦੇ ਮੁਕਾਬਲੇ 90 ਰੁ: ਕੀਮਤ ਹੋ ਕੇ ਇੰਡੀਅਨ ਕਰੰਸੀ ਦੀ ਸਾਖ ਡਿੱਗ ਜਾਣੀ ਅਤਿ ਦੁੱਖਦਾਇਕ ਹੈ । ਅਜਿਹਾ ਮੋਦੀ ਹਕੂਮਤ ਦੀਆਂ ਦਿਸ਼ਾਹੀਣ ਬੇਨਤੀਜਾ ਅਮਲਾਂ ਤੇ ਕਾਰਵਾਈਆ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਇੰਡੀਆ ਦੀ ਹਾਲਤ ਪਤਲੀ ਹੋਈ ਹੈ ਜਿਸ ਨਾਲ ਜਦੋ ਬਾਹਰੋ ਇੰਡੀਆਂ ਵਿਚ ਵਸਤਾਂ ਆਉਣਗੀਆ ਤਾਂ ਇੰਡੀਅਨ ਨਿਵਾਸੀਆ ਨੂੰ ਉਨ੍ਹਾਂ ਵਸਤਾਂ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ । ਜਿਸ ਨਾਲ ਮਾਲੀ ਤੌਰ ਤੇ ਇਥੋ ਦੇ ਨਿਵਾਸੀਆ ਨੂੰ ਵੱਡੇ ਨੁਕਸਾਨ ਝੱਲਣਗੇ ਪੈਣਗੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਰੁਪਏ ਦੀ ਕੌਮਾਂਤਰੀ ਪੱਧਰ ਤੇ ਸਾਖ ਡਿੱਗ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਰੁਪਏ ਦੀ ਕੀਮਤ 90 ਰੁਪਏ ਹੋ ਜਾਣ ਨੂੰ ਨਮੋਸੀਜਨਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਡਾ ਲਾਹੌਰ ਖਾਲਸਾ ਰਾਜ ਦਰਬਾਰ ਦਾ ਰਾਜ ਭਾਗ ਸੀ, ਉਸ ਸਮੇ ਸਾਡੀ ਕਰੰਸੀ ਦੀ ਕੌਮਾਂਤਰੀ ਕੀਮਤ ਹੀ ਕੇਵਲ ਉੱਚੀ ਨਹੀ ਸੀ, ਬਲਕਿ ਯੂਰਪਿੰਨ ਅਤੇ ਪੱਛਮੀ ਮੁਲਕਾਂ ਦੇ ਵਿਦਵਾਨ, ਪੜ੍ਹੇ-ਲਿਖੇ ਲੋਕ ਲਾਹੌਰ ਖਾਲਸਾ ਰਾਜ ਦਰਬਾਰ ਵਿਚ ਅਤੇ ਫ਼ੌਜ ਵਿਚ ਭਰਤੀ ਹੋਣ ਨੂੰ ਫਖਰ ਮਹਿਸੂਸ ਕਰਦੇ ਸਨ । ਇਹੀ ਵਜਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਇਟਲੀ, ਜਰਮਨ, ਬਰਤਾਨੀਆ, ਰੂਸ ਆਦਿ ਮੁਲਕਾਂ ਦੇ ਅਫਸਰ ਵੱਡੀ ਗਿਣਤੀ ਵਿਚ ਸਨ । ਜਦੋ ਵੀ ਹੁਣ ਆਉਣ ਵਾਲੇ ਸਮੇ ਵਿਚ ਸਾਡੇ ਜਮਹੂਰੀਅਤ ਅਤੇ ਅਮਨਮਈ ਸੰਘਰਸ ਦੀ ਬਦੌਲਤ ਸੰਸਾਰ ਦੇ ਨਕਸੇ ਉਤੇ ਖਾਲਿਸਤਾਨ ਕਾਇਮ ਹੋਣ ਜਾ ਰਿਹਾ ਹੈ, ਤਾਂ ਉਸਦੀ ਕਰੰਸੀ ਰੁਪਇਆ ਜਾਂ ਡਾਲਰ ਨਹੀ ਹੋਵੇਗੀ ਬਲਕਿ ‘ਦਮੜਾ’ ਹੋਵੇਗੀ ਜਿਸਦਾ ਡਾਲਰ ਦੇ ਮੁਕਾਬਲੇ ਤੋ ਵੱਧ ਸੰਸਾਰ ਵਿਚ ਰੁਤਬਾ ਹੋਵੇਗਾ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ