Home » Blog » ਪੰਜਾਬ ਯੂਨੀਵਰਸਿਟੀ ਸੰਘਰਸ਼ ‘ਚ ਅਰਸ਼ਦੀਪ ਸਿੰਘ ਬਣਿਆ ਏਕਤਾ ਦਾ ਚਿਹਰਾ, ਵਿਦਿਆਰਥੀਆਂ ਦੇ ਸਾਂਝੇ ਮੋਰਚੇ ਦੀ ਰੂਹ

ਪੰਜਾਬ ਯੂਨੀਵਰਸਿਟੀ ਸੰਘਰਸ਼ ‘ਚ ਅਰਸ਼ਦੀਪ ਸਿੰਘ ਬਣਿਆ ਏਕਤਾ ਦਾ ਚਿਹਰਾ, ਵਿਦਿਆਰਥੀਆਂ ਦੇ ਸਾਂਝੇ ਮੋਰਚੇ ਦੀ ਰੂਹ

SHARE ARTICLE

104 Views

ਚੰਡੀਗੜ੍ਹ 12 ਨਵੰਬਰ (ਖਿੜਿਆ ਪੰਜਾਬ)

ਪੰਜਾਬ ਯੂਨੀਵਰਸਿਟੀ ਬਚਾਓ ਅੰਦੋਲਨ ਵਿਚ ਜਿੱਥੇ ਕਈ ਵਿਦਿਆਰਥੀ ਲੀਡਰਸ਼ਿਪ ਦੀ ਭੂਮਿਕਾ ਨਿਭਾ ਰਹੇ ਹਨ, ਉੱਥੇ ਅਰਸ਼ਦੀਪ ਸਿੰਘ ਵਾਂਗ ਉਭਰਦੇ ਹੋਏ ਚਿਹਰੇ ਨੇ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ।

ਆਈਟੀ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਵਿਚ ਮਾਹਰ, ਤੇ ਇਸ ਵੇਲੇ ਪੰਜਾਬ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਲੁਧਿਆਣੇ ਦਾ ਅਰਸ਼ਦੀਪ ਸਿੰਘ ਕਿਸੇ ਵੀ ਵਿਦਿਆਰਥੀ ਦਲ ਨਾਲ ਸਿੱਧਾ ਨਹੀਂ ਜੁੜਿਆ, ਪਰ ਸਿਧਾਂਤਕ ਪੱਧਰ ’ਤੇ ਉਹ ਸਾਰੇ ਗਰੁੱਪਾਂ ਦੀ ਵਿਚਾਰਧਾਰਾ ਅਤੇ ਉਦੇਸ਼ ਨਾਲ ਸਾਂਝ ਰੱਖਦਾ ਹੈ।

ਮੋਰਚੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਅਰਸ਼ਦੀਪ ਨੇ ਸਭ ਗਰੁੱਪਾਂ ਨੂੰ ਇਕਠੇ ਕਰਕੇ ਇੱਕ ਜ਼ੋਰਦਾਰ ਸਾਂਝੀ ਅਵਾਜ਼ ਬਣਾਈ। ਉਸ ਦੀ ਯੋਜਨਾ, ਲਾਜਿਸਟਿਕ ਪ੍ਰਬੰਧ, ਟੈਂਟ, ਸਾਊਂਡ ਸਿਸਟਮ, ਖਾਣ-ਪੀਣ ਅਤੇ ਰਿਹਾਇਸ਼ ਵਰਗੇ ਵਿਅਵਸਥਾਵਾਂ ਦੀ ਤਿਆਰੀ ਵਿੱਚ ਕੇਂਦਰੀ ਭੂਮਿਕਾ ਰਹੀ।

ਉਸਦਾ ਪਰਿਵਾਰ 1984 ਦੀ ਸਿੱਖ ਨਸਲਕੁਸ਼ੀ ਅਤੇ ਪੰਜਾਬ ਦੇ ਕਾਲੇ ਦਿਨਾਂ ਦੇ ਦੁਖਾਂ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਅਰਸ਼ਦੀਪ ਵਿੱਚ ਨਿਆਂ ਅਤੇ ਹੱਕਾਂ ਲਈ ਲੜਨ ਦੀ ਗਹਿਰੀ ਭਾਵਨਾ ਹੈ।

ਅੱਜ ਉਹ ਸਿਰਫ਼ ਇੱਕ ਵਿਦਿਆਰਥੀ ਨਹੀਂ, ਸਗੋਂ ਮੋਰਚੇ ਦੀ ਏਕਤਾ ਅਤੇ ਵਿਵਸਥਾ ਦਾ ਪ੍ਰਤੀਕ ਬਣ ਚੁੱਕਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੰਜਾਬੀ ਜਨਤਾ ਉਸਦੇ ਯੋਗਦਾਨ ਨੂੰ ਕਦਰ ਦੀ ਨਜ਼ਰ ਨਾਲ ਦੇਖ ਰਹੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News