ਜਰਮਨੀ 4 ਅਕਤੂਬਰ (ਖਿੜਿਆ ਪੰਜਾਬ) ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ 6 ਅਕਤੂਬਰ ਤੋਂ 18 ਅਕਤੂਬਰ ਤੱਕ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸਦਾ ਰੋਜ਼ਾਨਾ ਸਮਾਂ ਦੁਪਹਿਰ 01:00 ਵਜੇ ਤੋਂ 05:00 ਵਜੇ ਤੱਕ ਹੋਵੇਗਾ।
ਜਿਸ ਦੀ ਸਮਾਂ ਵੰਡ ਇਸ ਪ੍ਰਕਾਰ ਹੋਵੇਗੀ….
01:00 pm – 02:30 pm – ਇਤਿਹਾਸ ਕਲਾਸ
02:30 pm – 03:00 pm – ਲੰਗਰ
03:00 pm – 04:00 pm – ਗੁਰਬਾਣੀ/ਮਰਯਾਦਾ
04:00 pm – 05:00 pm – ਗੱਤਕਾ ਕਲਾਸ
ਗੁਰਮਤਿ ਕੈਂਪ ਵਿੱਚ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੇ ਦੁਨੀਆ ਦੇ ਇਤਿਹਾਸ ਵਿੱਚ ਇਹਨਾਂ ਮਹਾਨ ਤੇ ਅਦੁੱਤੀਆਂ ਸ਼ਹਾਦਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਅਖੀਰ ਵਿੱਚ ਬੱਚਿਆਂ ਦੀ ਪ੍ਰਖਿਆ ਹੋਵੇਗੀ । ਅੱਵਲ ਆਉਣ ਵਾਲਿਆਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ । ਗੁਰਮਤਿ ਕੈਂਪ ਵਿੱਚ ਬੱਚਿਆਂ ਦੀਆਂ ਕਲਾਸਾਂ ਵਿਸ਼ੇਸ ਤੌਰ ਤੇ ਪਹੁੰਚ ਰਹੇ ਭਾਈ ਗੁਰਭੇਜ ਸਿੰਘ ਅਨੰਦਪੁਰੀ ਅਤੇ ਗ੍ਰੰਥੀ ਸਾਹਿਬਾਨ ਬਣਾਏ ਗਏ ਸਲੇਬਸ ਅਨੁਸਾਰ ਲੈਣਗੇ । ਬੱਚਿਆਂ ਤੇ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਹੇਠਾਂ ਦਿੱਤਾ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ submit ਕਰੋ ਜਾਂ ਆਪਣਾ ਨਾਮ ਗ੍ਰੰਥੀ ਸਾਹਿਬਾਨਾਂ ਪਾਸ ਦਰਜ ਕਰਵਾਓ ਜੀ।
https://docs.google.com/forms/d/e/1FAIpQLSdyrKya2N8VDzAw7h-_3bH53jKI-opsVzeTManfLNsTK6Y9hQ/viewform?usp=preview
ਸਮੁੱਚੀ ਮਾਨਵਤਾ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ 6 ਅਕਤੂਬਰ ਤੋਂ 18 ਅਕਤੂਬਰ ਤੱਕ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।
ਜਿਸਦਾ ਰੋਜ਼ਾਨਾ ਸਮਾਂ ਦੁਪਹਿਰ 01:00 ਵਜੇ ਤੋਂ 05:00 ਵਜੇ ਤੱਕ ਹੋਵੇਗਾ।
ਜਿਸ ਦੀ ਸਮਾਂ ਵੰਡ ਇਸ ਪ੍ਰਕਾਰ ਹੋਵੇਗੀ….
01:00 pm – 02:30 pm – ਇਤਿਹਾਸ ਕਲਾਸ
02:30 pm – 03:00 pm – ਲੰਗਰ
03:00 pm – 04:00 pm – ਗੁਰਬਾਣੀ/ਮਰਯਾਦਾ
04:00 pm – 05:00 pm – ਗੱਤਕਾ ਕਲਾਸ
ਗੁਰਮਤਿ ਕੈਂਪ ਵਿੱਚ ਇਹਨਾਂ ਮਹਾਨ ਸ਼ਹਾਦਤਾਂ ਦੇ ਫਲਸਫੇ ਤੇ ਦੁਨੀਆ ਦੇ ਇਤਿਹਾਸ ਵਿੱਚ ਇਹਨਾਂ ਮਹਾਨ ਤੇ ਅਦੁੱਤੀਆਂ ਸ਼ਹਾਦਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਅਖੀਰ ਵਿੱਚ ਬੱਚਿਆਂ ਦੀ ਪ੍ਰਖਿਆ ਹੋਵੇਗੀ । ਅੱਵਲ ਆਉਣ ਵਾਲਿਆਂ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ । ਗੁਰਮਤਿ ਕੈਂਪ ਵਿੱਚ ਬੱਚਿਆਂ ਦੀਆਂ ਕਲਾਸਾਂ ਵਿਸ਼ੇਸ ਤੌਰ ਤੇ ਪਹੁੰਚ ਰਹੇ ਭਾਈ ਗੁਰਭੇਜ ਸਿੰਘ ਅਨੰਦਪੁਰੀ ਅਤੇ ਗ੍ਰੰਥੀ ਸਾਹਿਬਾਨ ਬਣਾਏ ਗਏ ਸਲੇਬਸ ਅਨੁਸਾਰ ਲੈਣਗੇ । ਬੱਚਿਆਂ ਤੇ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਸ਼ਾਮਿਲ ਹੋਣ ਲਈ ਹੇਠਾਂ ਦਿੱਤਾ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ submit ਕਰੋ ਜਾਂ ਆਪਣਾ ਨਾਮ ਗ੍ਰੰਥੀ ਸਾਹਿਬਾਨਾਂ ਪਾਸ ਦਰਜ ਕਰਵਾਓ ਜੀ।
https://forms.gle/ib9Gig86C4z2v4mo7
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।