Home » ਮਾਝਾ » ਸਿੱਖ ਭਾਵਨਾਵਾਂ ਦੀ ਕਦਰ ਕਰਨ ਵਾਲੇ ਭਾਈ ਦਲਜੀਤ ਸਿੰਘ ਖਵਾਸਪੁਰ ਦੇ ਪਰਿਵਾਰ ਵੱਲੋਂ ਸੁਸਾਇਟੀ ਦੇ ਸਮੂਹ ਵੀਰਾਂ ਦਾ ਕੀਤਾ ਗਿਆ ਸਨਮਾਨ । ਸੁਸਾਇਟੀ ਦੇ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ ਧੰਨਵਾਦ ।

ਸਿੱਖ ਭਾਵਨਾਵਾਂ ਦੀ ਕਦਰ ਕਰਨ ਵਾਲੇ ਭਾਈ ਦਲਜੀਤ ਸਿੰਘ ਖਵਾਸਪੁਰ ਦੇ ਪਰਿਵਾਰ ਵੱਲੋਂ ਸੁਸਾਇਟੀ ਦੇ ਸਮੂਹ ਵੀਰਾਂ ਦਾ ਕੀਤਾ ਗਿਆ ਸਨਮਾਨ । ਸੁਸਾਇਟੀ ਦੇ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ ਧੰਨਵਾਦ ।

SHARE ARTICLE

217 Views

ਪੱਟੀ 22 ਸਤੰਬਰ (ਜਗਜੀਤ ਸਿੰਘ)

ਸੰਸਾਰ ਅੰਦਰ ਜਿੱਥੇ ਚੰਗਾ ਕਾਰਜ ਕਰਨ ਵਾਲਿਆਂ ਦੀ ਭਰਮਾਰ ਹੈ ਉਥੇ ਕਦਰਦਾਨ ਵੀ ਮੌਜੂਦ ਹਨ। ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਰਜਿ: ਪੰਜਾਬ ਲੰਮੇ ਅਰਸੇ ਤੋਂ ਗਰਮੀ ਸਰਦੀ ਬਾਰਿਸ਼ ਅਤੇ ਹੋਰ ਮੁਸ਼ਕਲਾਵਾਂ ਨੂੰ ਪਾਰ ਕਰਦੀ ਹੋਈ ਨਿਰੰਤਰ ਕਾਰਜ ਕਰ ਰਹੀ ਹੈ। ਗੁਰਬਾਣੀ ਦੀ ਸਹੀ ਸੂਝ ਬੂਝ ਰੱਖਣ ਵਾਲੀ ਅਤੇ ਚੰਗੇ ਕਾਰਜਾਂ ਦੀ ਸਲਾਂਘਾ ਕਰਨ ਲਈ ਹਮੇਸ਼ਾ ਕਾਰਜਸ਼ੀਲ ਭਾਈ ਦਲਜੀਤ ਖਵਾਸਪੁਰ ਵੱਲੋਂ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਪੱਟੀ ਵਿਖੇ ਸੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ,ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਜ਼ਿਲ੍ਹਾ ਕੋਆਰਡੀਨੇਟਰ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਮੱਖੂ ਏਰੀਆ ਇੰਚਾਰਜ ਭਾਈ ਨਿੰਦਰਪਾਲ ਸਿੰਘ, ਧਾਰਮਿਕ ਮੁਕਾਬਲੇ ਕੋਆਰਡੀਨੇਟਰ ਭਾਈ ਹਰਪ੍ਰੀਤ ਸਿੰਘ ਪੱਟੀ, ਭਾਈ ਹਰਜੀਤ ਸਿੰਘ ਲਹਿਰੀ, ਵਾਇਸ ਕੋਆਰਡੀਨੇਟਰ ਅਕਾਸ਼ਦੀਪ ਸਿੰਘ ਪੱਟੀ, ਜਗਦੀਸ਼ ਸਿੰਘ ਭਿੱਖੀਵਿੰਡ, ਦਸਤਾਰ ਕੋਚ, ਵਜ਼ੀਰ ਸਿੰਘ ਆਸਲ, ਹਰਮਨਦੀਪ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ ਮਰਗਿੰਦਪੁਰਾ, ਹੁਸਨਦੀਪ ਸਿੰਘ ਸੁਖਮਨਦੀਪ ਸਿੰਘ ਭਿੱਖੀਵਿੰਡ, ਰਨਬੀਰ ਸਿੰਘ ਵੀਰਮ, ਗਗਨਦੀਪ ਸਿੰਘ ਭਿੱਖੀਵਿੰਡ, ਮੈਂਬਰ ਭਾਈ ਗੁਰਮੀਤ ਸਿੰਘ ਮਾਲੂਵਾਲ , ਭਾਈ ਹਰਪ੍ਰੀਤ ਸਿੰਘ ਮਨੀਆਰੀ ਵਾਲੇ, ਭਾਈ ਜਗਜੀਤ ਸਿੰਘ ਅਹਿਮਦਪੁਰ ਦਾ ਦਸਤਾਰਾਂ, ਸ੍ਰੀ ਸਾਹਿਬਾਂ, ਗੁਰੂ ਦੀ ਬਖਸ਼ਿਸ਼ ਸਿਰਪਾਓ ਅਤੇ ਸ਼ੀਲਡਾਂ ਨਾਲ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾ ਯੋਗ ਹਨ। ਸਾਡੇ ਮਨ ਵਿੱਚ ਕਾਫੀ ਸਮੇਂ ਦੀ ਤਮੰਨਾ ਸੀ ਕਿ ਇਹਨਾਂ ਵੀਰਾਂ ਦਾ ਸਨਮਾਨ ਕੀਤਾ ਜਾਵੇ। ਸਤਿਗੁਰੂ ਜੀ ਨੇ ਅੱਜ ਸਬੱਬ ਬਣਾਇਆ ਅਸੀਂ ਇਹਨਾਂ ਸਾਰੇ ਵੀਰਾਂ ਦਾ ਸਨਮਾਨ ਕਰਨ ਵਿੱਚ ਹਾਰਦਿਕ ਮਾਨ ਮਹਿਸੂਸ ਕਰ ਰਹੇ ਹਾਂ। ਸੋਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਅਤੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਭਾਈ ਦਲਜੀਤ ਸਿੰਘ ਖਵਾਸਪੁਰ ਉਹਨਾਂ ਦੇ ਪਰਿਵਾਰ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਮਾਨ ਸਨਮਾਨ ਉਸ ਸੰਗਤ ਦਾ ਸਨਮਾਨ ਹੈ ਜਿਸ ਨੇ ਥੋੜੇ ਸਮੇਂ ਦੇ ਵਿੱਚ ਸੁਸਾਇਟੀ ਨੂੰ ਬੇਹੱਦ ਪਿਆਰ ਸਤਿਕਾਰ ਆਪੇ ਮਾਨ ਬਖਸ਼ਿਸ਼ ਕੀਤਾ। ਇਸ ਸਨਮਾਨ ਨਾਲ ਸਾਡੀਆਂ ਜਿੰਮੇਵਾਰੀਆਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਅਸੀਂ ਪੂਰੀ ਤਨਦੇਹੀ ਦੇ ਨਾਲ ਸੰਗਤ ਦੀਆਂ ਆਸਾਂ ਦੇ ਉੱਤੇ ਪੂਰੇ ਉਤਰਨ ਦਾ ਯਤਨ ਕਰਾਂਗੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News