ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਕੇਂਦਰੀ ਵਿੱਤ ਵਿਭਾਗ ਨੇ ਕਪਾਹ ਬਾਹਰਲੇ ਦੇਸ਼ਾਂ ਨੂੰ ਭੇਜਣ ’ਤੇ ਡਿਊਟੀ 11% ਘਟਾ ਦਿੱਤੀ ਹੈ ਅਸੀਂ ਇਸ ਦੀ ਡਟ ਕੇ ਨਿਖੇਧੀ ਕਰਦੇ ਹਾਂ ਕਿਉਂਕਿ ਕੁਲ ਦੁਨੀਆਂ ਦੇ ਕਪਾਹ ਉਤਪਾਦਨ ਵਿੱਚ 36% ਹਿੱਸਾ ਭਾਰਤ ਦਾ ਹੈ ਇਸ ਫੈਸਲੇ ਨਾਲ ਜੋ ਹੁਣੇ ਹੀ ਕੀਤਾ ਹੈ ਤੁਰੰਤ ਭਾਰਤ ਦਾ ਕਪਾਹ ਦੇ ਭਾਅ ਡਿਗ ਗਏ ਹਨ। ਪਹਿਲਾਂ ਹੀ ਕੇਂਦਰ ਸਰਕਾਰ ਨੇ ਕਪਾਹ ਤੇ ਪੂਰੀ ਆਪਣੇ ਵਾਇਦੇ ਮੁਤਾਬਕ ਐਮਐਸਪੀ ਨਹੀਂ ਦਿੱਤੀ। ਹੁਣ ਹੋਰ ਭਾਅ ਡਿੱਗ ਜਾਣ ਨਾਲ ਇਹ ਭਾਰਤ ਦੇ ਕਪਾਹ ਉਤਪਾਦਕ ਕਿਸਾਨਾਂ ਦੇ ਮੌਤ ਦੇ ਵਾਰੰਟ ਹਨ। ਇਸ ਘਟਾਈ ਹੋਈ ਡਿਊਟੀ ਨੂੰ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ, ਨਾਲ ਹੀ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਕੇਂਦਰੀ ਤੇ ਗ੍ਰਹਿ ਮੰਤਰੀ ਜੋ ਕਿ ਸਹਿਕਾਰਤਾ ਮੰਤਰੀ ਵੀ ਹਨ ਉਹਨਾਂ ਨੇ ਇੱਕ ਸਹਿਕਾਰਤਾ ਨਵੀਂ ਨੀਤੀ ਜਾਰੀ ਕੀਤੀ ਹੈ ਜੋ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਣ ਦੇ ਬਰਾਬਰ ਹੈ ਕਿਉਂਕਿ ਇਸ ਨੀਤੀ ਨਾਲ ਸਹਿਕਾਰਤਾ ਵਿਭਾਗ ਅਤੇ ਸਾਰੀਆਂ ਸਹਿਕਾਰੀ ਸੰਸਥਾਵਾਂ ਵਿੱਚ ਵੱਡੀ ਪੱਧਰ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਹੋ ਜਾਵੇਗਾ ਅਤੇ ਉਹ ਹੌਲੀ ਹੌਲੀ ਇਨ੍ਹਾਂ ਸੰਸਥਾਵਾਂ ਨੂੰ ਅਰਧ ਸਰਕਾਰੀ ਅਤੇ ਨਿੱਜੀ ਖੇਤਰਾਂ ਵੱਲ ਧੱਕਣ ਦੀ ਤਿਆਰੀ ਹੈ। ਸਾਰੀ ਨੀਤੀ ਵਿੱਚੋਂ ਇਹੀ ਜਾਣਕਾਰੀ ਮਿਲਦੀ ਹੈ ਜੋ ਕਿ ਦੇਸ਼ ਭਾਰਤ ਦੇ ਕਿਸਾਨਾਂ ਲਈ ਇਕ ਵੱਡਾ ਧੋਖਾ ਹੈ। ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਹੈ। ਅਸੀਂ ਦੇਸ਼ ਭਰ ਦੇ ਕਿਸਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਹਰਿਆਣੇ ਵਿਚ ਪੰਜਾਬ ਵਰਗੀ ਲੈਂਡ ਪੂÇਲੰਗ ਨੀਤੀ ਲਾਗੂ ਕਰ ਦਿੱਤੀ ਹੈ। ਇਸ ਦਾ ਵੀ ਵਿਰੋਧ ਕਰਦੇ ਹਾਂ ਅਤੇ ਨਾ ਹੀ ਹਰਿਆਣੇ ਕਿਸਾਨ ਅਤੇ ਦੇਸ਼ ਭਰ ਦੇ ਲੋਕ ਇਸ ਨੂੰ ਲਾਗੂ ਹੋਣ ਦੇਣਗੇ। ਇਹ ਤਿੰਨੇ ਮਸਲੇ ਅਤੇ ਹੋਰ ਕਿਸਾਨ ਵਿਰੋਧੀ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਕਾਰਪੋਰੇਟ ਖਿੱਤੇ ਵਲੋਂ ਕਿਸਾਨੀ ਵਿਰੁੱਧ ਕੀਤੇ ਜਾ ਰਹੇ ਫੈਸਲਿਆਂ ਨੂੰ ਵਿਚਾਰ ਕੇ 24 ਅਗਸਤ ਨੂੰ ਸਮਰਾਲੇ ਹੋ ਰਹੀ ਮਹਾਂ ਜੇਤੂ ਰੈਲੀ ਵਿੱਚ ਕਿਸੇ ਅਗਲੇ ਪ੍ਰੋਗਰਾਮ ਦੇ ਐਲਾਨ ਦੀ ਸੰਭਾਵਨਾ ਹੈ ਜੋ ਕਿ ਐਸਾ ਸੰਘਰਸ਼ ਹੋਊਗਾ ਕਿ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਫੈਸਲੇ ਵਾਪਸ ਲੈਣੇ ਹੋਣਗੇ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN









