Home » ਸੰਸਾਰ » ਪੰਜਾਬ ਵਾਰੀਅਰਜ਼ ਸਮੂਹ ਨੇ ਮੋਰਕੈਂਬ ਫੁੱਟਬਾਲ ਕਲੱਬ ਨੂੰ ਖਰੀਦ ਕੇ ਰਚਿਆ ਇਤਿਹਾਸ ਸਿੱਖ ਭਾਈਚਾਰੇ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ

ਪੰਜਾਬ ਵਾਰੀਅਰਜ਼ ਸਮੂਹ ਨੇ ਮੋਰਕੈਂਬ ਫੁੱਟਬਾਲ ਕਲੱਬ ਨੂੰ ਖਰੀਦ ਕੇ ਰਚਿਆ ਇਤਿਹਾਸ ਸਿੱਖ ਭਾਈਚਾਰੇ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ

SHARE ARTICLE

19 Views

ਮੋਰਕੈਂਬ, ਯੂਕੇ – 20 ਅਗਸਤ ; ਇੰਗਲਿਸ਼ ਫੁੱਟਬਾਲ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਪੰਜਾਬ ਵਾਰੀਅਰਜ਼ ਨੇ ਇੰਗਲੈਂਡ ਵਿੱਚ ਮੋਰਕੈਂਬ ਫੁੱਟਬਾਲ ਕਲੱਬ ਨੂੰ ਖਰੀਦ ਲਿਆ ਹੈ । ਇਸ ਨਾਲ, ਪੰਜਾਬ ਵਾਰੀਅਰਜ਼ ਸਮੂਹ ਇੰਗਲੈਂਡ ਵਿੱਚ ਇੱਕ ਪੇਸ਼ੇਵਰ ਫੁੱਟਬਾਲ ਕਲੱਬ ਦੇ ਮਾਲਕ ਬਣਨ ਵਾਲਾ ਪਹਿਲਾ ਸਿੱਖ ਅਤੇ ਪੰਜਾਬੀ ਅਗਵਾਈ ਵਾਲਾ ਸਮੂਹ ਬਣ ਗਿਆ ਹੈ ।
ਇੰਗਲਿਸ਼ ਫੁੱਟਬਾਲ ਲੀਗ ਵੱਲੋਂ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਸੌਦਾ ਪੱਕਾ ਹੋ ਗਿਆ ਹੈ । ਪੰਜਾਬ ਵਾਰੀਅਰਜ਼ ਵੱਲੋਂ ਮੋਰਕੈਂਬ ਫੁੱਟਬਾਲ ਕਲੱਬ ਦੀ ਖਰੀਦ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਲਈ ਇੱਕ ਸ਼ਕਤੀਸ਼ਾਲੀ ਨਵੇਂ ਯੁੱਗ ਦੀ ਸ਼ੁਰੂਆਤ ਹੈ ।

ਮੋਰਕੈਂਬ ਫੁੱਟਬਾਲ ਕਲੱਬ ਨੂੰ ਸਿਖ ਕੌਮ ਪੱਖੀ ਸਮੂਹ ਵੱਲੋਂ ਖਰੀਦਣਾ ਇੱਕ ਖਾਸ ਮਹੱਤਵ ਰੱਖਦਾ ਹੈ। ਇਹ ਯੂ.ਕੇ. ਅਤੇ ਇਸ ਤੋਂ ਬਾਹਰ ਸਿੱਖ ਪਛਾਣ ਦੀ ਵੱਧ ਰਹੀ ਮਾਨਤਾ ਦਾ ਸੰਕੇਤ ਦਿੰਦਾ ਹੈ । ਇਹ ਨੁਮਾਇੰਦਗੀ ਦਾ ਇੱਕ ਮਾਣ ਵਾਲਾ ਪਲ ਹੈ ਅਤੇ ਬ੍ਰਿਟਿਸ਼ ਜੀਵਨ ਵਿੱਚ ਸਿੱਖਾਂ ਦੇ ਸਥਾਨ ਨੂੰ ਸਥਾਪਤ ਕਰਨ ਅਤੇ ਉੱਚਾ ਚੁੱਕਣ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਨਵੇਂ ਮਾਲਕੀ ਸਮੂਹ ਪੰਜਾਬ ਵਾਰੀਅਰਜ਼ ਅਨੁਸਾਰ ਇਹ ਖਰੀਦ ਸਿਰਫ਼ ਇੱਕ ਫੁੱਟਬਾਲ ਕਲੱਬ ਦਾ ਸੌਦਾ ਨਹੀਂ ਹੈ, ਬਲਕਿ ਬਰਤਾਨਵੀ ਫੁੱਟਬਾਲ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਲਈ ਇੱਕ ਵੱਡੀ ਪੁਲਾਂਘ ਹੈ । ਉਨ੍ਹਾਂ ਅਨੁਸਾਰ ਖੇਡਾਂ ਦੇ ਉੱਚ ਪੱਧਰ ‘ਤੇ ਸਿੱਖ ਅਤੇ ਪੰਜਾਬੀ ਭਾਈਚਾਰਿਆਂ ਲਈ ਇਹ ਖਰੀਦ ਇੱਕ ਅਜਿਹਾ ਪਲ ਹੈ, ਜਿਸਦੀ ਲੰਮੇ ਸਮੇਂ ਤੋਂ ਉਡੀਕ ਸੀ । ਪੰਜਾਬ ਵਾਰੀਅਰਜ਼ ਨੇ ਇਸ ਸੌਦੇ ਨੂੰ “ਇੱਕ ਫੁੱਟਬਾਲ ਲੈਣ-ਦੇਣ ਤੋਂ ਵੱਧ” ਦੱਸਿਆ ਹੈ ।

ਪੰਜਾਬ ਵਾਰੀਅਰਜ਼ ਅਨੁਸਾਰ ਉਨ੍ਹਾਂ ਦਾ ਟੀਚਾ ਕਲੱਬ ਰਾਹੀਂ ਸਥਾਨਕ ਭਾਈਚਾਰੇ ਨਾਲ ਡੂੰਘੇ ਸਬੰਧ ਬਣਾਉਣਾ, ਸਿੱਖ ਅਤੇ ਪੰਜਾਬੀ ਨੌਜਵਾਨਾਂ ਲਈ ਖੇਡਾਂ ਅਤੇ ਖਾਸ ਕਰਕੇ ਫੁਟਬੱਲ ਵਿੱਚ ਨਵੇਂ ਮੌਕੇ ਪੈਦਾ ਕਰਨਾ ਅਤੇ ਸਿੱਖਾਂ ਕੌਮ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੈ ।

ਇਸ ਇਤਿਹਾਸਕ ਪ੍ਰਾਪਤੀ ਦੇ ਨਾਲ ਹੀ ਇੱਕ ਹੋਰ ਵੱਡਾ ਮੀਲ ਪੱਥਰ ਸਥਾਪਤ ਹੋਇਆ ਹੈ। ਮੋਰਕੈਂਬ ਫੁੱਟਬਾਲ ਕਲੱਬ ਨੇ 30 ਸਾਲਾ ਅਸ਼ਵੀਰ ਸਿੰਘ ਜੌਹਲ ਨੂੰ ਆਪਣਾ ਨਵਾਂ ਮੈਨੇਜਰ ਨਿਯੁਕਤ ਕੀਤਾ ਹੈ, ਜਿਸ ਨਾਲ ਉਹ ਬ੍ਰਿਟਿਸ਼ ਫੁੱਟਬਾਲ ਦੇ ਪੇਸ਼ੇਵਰ ਪੱਧਰ ‘ਤੇ ਪਹਿਲੇ ਸਿੱਖ ਮੈਨੇਜਰ ਬਣ ਗਏ ਹਨ। ਉਹ ਯੂਰਪੀਅਨ ਫੁੱਟਬਾਲ ਐਸੋਸੀਏਸ਼ਨ ਤੋਂ ਪ੍ਰੋ ਲਾਈਸੈਂਸ ਹਾਸਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕੋਚਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਕਲੱਬ ਲਈ ਇੱਕ ਨਵੇਂ ਅਤੇ ਉਤਸ਼ਾਹਜਨਕ ਯੁੱਗ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰਕੇ ਜਦੋਂ ਕਲੱਬ ਹੁਣ ਪੰਜਾਬ ਵਾਰੀਅਰਜ਼ ਦੀ ਨਵੀਂ ਮਾਲਕੀ ਹੇਠ ਆ ਗਿਆ ਹੈ।

ਇੰਗਲੈਂਡ ਵਿੱਚ ਮੋਰਕੈਂਬ ਫੁੱਟਬਾਲ ਕਲੱਬ ਦੀ ਸਿੱਖਾਂ ਵੱਲੋਂ ਖਰੀਦੇ ਜਾਣ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜਸ਼ਨ ਦਾ ਮਾਹੌਲ ਹੈ ਅਤੇ ਦੁਨੀਆ ਭਰ ਦੇ ਸਿੱਖ ਅਤੇ ਪੰਜਾਬੀ ਇਸ ਨੂੰ ਮਾਣ ਅਤੇ ਤਰੱਕੀ ਦਾ ਪਲ ਕਹਿ ਰਹੇ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ