Home » ਨਵੀਂ ਦਿੱਲੀ » ਅਮਰੀਕਾ ਦੇ ਸਿਆਟਲ ਵਿਖ਼ੇ ਰੈਫਰੰਡਮ ਦੀ ਸਫਲਤਾ ਲਈ ਵੱਡੇ ਪੱਧਰ ਤੇ ਕੱਢੀ ਗਈ ਕਾਰ ਰੈਲੀ 👉 22 ਮਾਰਚ ਨੂੰ ਹੋਣ ਵਾਲੇ ਰੈਫਰੰਡਮ ਲਈ ਸੰਗਤਾਂ ਦਾ ਭਾਰੀ ਉਤਸ਼ਾਹ ਅਤੇ ਤਿਆਰੀਆਂ ਹੋਈਆਂ ਪੂਰੀਆਂ

ਅਮਰੀਕਾ ਦੇ ਸਿਆਟਲ ਵਿਖ਼ੇ ਰੈਫਰੰਡਮ ਦੀ ਸਫਲਤਾ ਲਈ ਵੱਡੇ ਪੱਧਰ ਤੇ ਕੱਢੀ ਗਈ ਕਾਰ ਰੈਲੀ 👉 22 ਮਾਰਚ ਨੂੰ ਹੋਣ ਵਾਲੇ ਰੈਫਰੰਡਮ ਲਈ ਸੰਗਤਾਂ ਦਾ ਭਾਰੀ ਉਤਸ਼ਾਹ ਅਤੇ ਤਿਆਰੀਆਂ ਹੋਈਆਂ ਪੂਰੀਆਂ

SHARE ARTICLE

45 Views

ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਸਿਆਟਲ ਵਿਖ਼ੇ 22 ਮਾਰਚ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਨੂੰ ਸਮਰਪਿਤ ਕਾਰ ਰੈਲੀ ਅਮਰੀਕਾ ਦੇ ਸ਼ਹਿਰ ਸਿਆਟਲ ਵਿਚ ਕੱਢੀ ਗਈ ਉਸ ਨੂੰ ਭਰਵਾਂ ਅਤੇ ਬਹੁਤ ਵੱਡਾ ਸਹਿਯੋਗ ਮਿਲਿਆ । ਕਾਰ ਰੈਲੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸ਼ੁਰੂ ਹੋਕੇ ਸਿਆਟਲ ਵਿਖੇ ਸਤਿਥ ਕੈਲ ਐਂਡਰਸਨ ਪਾਰਕ ਮੈਮੋਰੀਅਲ ਤੱਕ ਪੁੱਜ ਕੇ ਖ਼ਤਮ ਹੋਈ ਸੀ। ਰੈਲੀ ਦੌਰਾਨ ਗੱਡੀਆਂ ਦੀਆਂ ਵੱਡੀਆਂ ਵੱਡੀਆਂ ਕਤਾਰਾਂ ਦਿਖਾਈ ਦਿੱਤੀਆਂ, ਗੱਡੀਆਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਕੌਮੀ ਘਰ ਖਾਲਿਸਤਾਨ ਦੇ ਝੰਡੇ ਝੂਲ ਰਹੇ ਸਨ । ਰੈਲੀ ਵਿੱਚ ਸੈਂਕੜੇ ਹੀ ਕਾਰਾਂ ਸਨ ਅਤੇ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਰੈਲੀ ਵਿੱਚ ਭਾਗ ਲਿਆ ਜਿਸ ਨੂੰ ਦੇਖ ਕੇ ਰਾਹ ਵਿਚ ਆਣ ਜਾਣ ਵਾਲੀਆਂ ਗੱਡੀਆਂ ਵਾਲੇ ਦੇਖ ਕੇ ਹੈਰਾਨ ਹੋ ਰਹੇ ਸਨ। ਰੈਲੀ ਵਿੱਚ ਖਾਸ ਕਰਕੇ ਨੌਜਵਾਨਾਂ ਨੇ ਬਹੁਤ ਵੱਡਾ ਯੋਗਦਾਨ ਅਤੇ ਸਹਿਯੋਗ ਦਿੱਤਾ ਅਤੇ ਪੂਰੇ ਜੋਸ਼ ਦੇ ਨਾਲ ਰੈਲੀ ਵਿੱਚ ਭਾਗ ਲਿਆ। ਇਹ ਰੈਲੀ ਕੌਮੀ ਘਰ ਖਾਲਿਸਤਾਨ ਦੀ ਸਥਾਪਤੀ ਨੂੰ ਸਮਰਪਿਤ ਸੀ, ਕੌਮੀ ਘਰ ਦੀ ਅਵਾਜ ਇਸ ਨਾਲ ਪੂਰੇ ਅਮਰੀਕਾ ਵਿੱਚ ਗੂੰਜੀ ਅਤੇ ਮਾਰਚ 22 ਨੂੰ ਹੋਣ ਵਾਲੇ ਰੈਫਰੰਡਮ ਲਈ ਸੰਗਤਾਂ ਦਾ ਉਤਸ਼ਾਹ ਅਤੇ ਤਿਆਰੀਆਂ ਵੇਖਣ ਯੋਗ ਹੋਣਗੀਆਂ। ਇਸ ਰੈਲੀ ਰਾਹੀਂ ਰੈਫਰੈਂਡਮ ਵਿੱਚ ਵੱਧ ਚੜ ਕੇ ਆਉਣ ਲਈ ਸੰਗਤਾਂ ਨੂੰ ਪ੍ਰੇਰਿਆ ਗਿਆ ਅਤੇ ਸੰਗਤਾਂ ਵੱਲੋਂ ਵੀ ਬਹੁਤ ਵੱਡੇ ਢੰਗ ਨਾਲ ਉਤਸ਼ਾਹ ਅਤੇ ਹੁੰਗਾਰਾ ਮਿਲਿਆ। ਇਸ ਕਾਰ ਰੈਲੀ ਵਿਚ ਸਿਖਸ ਫੋਰ ਜਸਟਿਸ ਤੋਂ ਭਾਈ ਅਵਤਾਰ ਸਿੰਘ ਪੰਨੂ, ਭਾਈ ਗੁਰਦਿਆਲ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਜੈਗ ਸਿੰਘ, ਭਾਈ ਰਣਜੀਤ ਸਿੰਘ ਸਹੋਤਾ, ਭਾਈ ਸਰਬਜੀਤ ਸਿੰਘ ਸਾਬੀ, ਗੁਰਦੁਆਰਾ ਸਿੰਘ ਸਭਾ ਤੋਂ ਭਾਈ ਅਮਰ ਸਿੰਘ ਖਹਿਰਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਵਾਈਸ ਪ੍ਰੈਸੀਡੈਂਟ ਭਾਈ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਰਜਿੰਦਰ ਸਿੰਘ ਨੱਤ, ਭਾਈ ਰਣਜੀਤ ਸਿੰਘ ਚਾਹਲ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News