ਜਰਮਨੀ 26 ਅਗਸਤ (ਖਿੜਿਆ ਪੰਜਾਬ) ਬਰਤਾਨੀ ਗੋਰਿਆ ਤੋ 15 ਅਗਸਤ 1947 ਨੂੰ ਭਾਰਤ ਤੇ ਪਾਕਿਸਤਾਨ ਨੂੰ ਮਿਲੀ ਅਜ਼ਾਦੀ ਸਮੇਂ ਸਿੱਖਾਂ ਦੇ ਭਾਰਤ ਨਾਲ ਜਾਣ ਦਾ ਫੈਸਲਾ ਇਸ ਕਰਕੇ ਕਰ ਲਿਆ ਸੀ ਕਿ ਉਸ ਸਮੇਂ ਦੀ ਗਾਂਧੀ , ਨਹਿਰੂ ਦੀ ਲੀਡਰਸਿੱਪ ਨੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਸਿੱਖਾਂ ਨੂੰ ਇੱਕ ਇਸ ਤਰਾਂ ਦਾ ਅਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਵੀ ਅਪਣੀ ਅਜ਼ਾਦੀ ਦਾ ਨਿੱਘ ਮਾਣ ਸਕਣਗੇ। ਭਾਰਤ ਦਾ ਸਵਿਧਾਨ ਵੀ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈਅ ਕੇ ਹੀ ਬਣੇਗਾ। ਪਰ ਜਦੋਂ ਭਾਰਤ ਨੂੰ ਅਜ਼ਾਦੀ ਮਿਲੀ ਤਾਂ ਉਸ ਗਲਾਮ ਲੀਡਰ ਸਿੱਪ ਦਾ ਅਜ਼ਾਦ ਮੁਲਕ ਦੀ ਵਾਂਗਡੋਰ ਸੰਭਾਲ਼ਦਿਆਂ ਹੀ ਸੁਰਾਂ ਬਦਲ ਗਈਆਂ।ਕੀਤੇ ਵਾਅਦਿਆਂ ਤੋਂ ਮੁਕਰੇ ਤਾਂ ਹੀ, ਰਾਜ ਦੀ ਕੁਰਸੀ ਸੰਭਾਲ਼ਦਿਆਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਫ਼ਤਵਾ ਦੇ ਦਿੱਤਾ। ਸਿੱਖ ਨੁਮਾਇੰਦਿਆਂ ਦੇ ਭਾਰਤੀ ਸੰਵਿਧਾਨ ਤੇ ਸਹਿਮਤੀ ਨਾਂ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਹਿੰਦੂਆਂ ਦਾ ਕੇਸਾਧਾਰੀ ਅੰਗ ਲਿੱਖ ਸਿਰ ਮੜ ਦਿੱਤਾ।
ਦਿੱਲੀ ਦਰਬਾਰ ਦੇ ਬਣੇ ਨਵੇਂ ਹੁਕਮਰਾਨਾਂ ਨੂੰ ਜਦੋਂ ਕੀਤੇ ਵਾਅਦਿਆਂ ਬਾਰੇ ਸਿੱਖਾਂ ਨੇ ਪੁੱਛਿਆ ਤਾਂ ਅਕਿ੍ਰਤਘਣ ਲ਼ੀਡਰਸਿੱਪ ਨੇ ਘੜਿਆ ਘੜਾਇਆ ਜਵਾਬ ਦੇ ਦਿੱਤਾ” ਬੌਅ ਬਕਤ ਔਰ ਥਾਂ ਅਭ ਬਕਤ ਔਰ ਹੈ “ ਅਪਣੇ ਕੀਤੇ ਸਿੱਖਾਂ ਨਾਲ ਵਾਅਦਿਆਂ ਤੋਂ ਮੁੱਕਰ ਗਏ। ਇਹ ਮੁਕਰਨਾ ਇਸ ਮੌਕਾਪ੍ਰਸਤ ਲੀਡਰਸਿੱਪ ਲਈ ਪਹਿਲੀ ਜਾਂ ਆਖਰੀ ਵਾਰੀ ਨਹੀਂ ਹੈ। ਸਿੱਖਾਂ, ਪੰਜਾਬ, ਪੰਜਾਬੀਅਤ ਨਾਲ ਦਿੱਲੀ ਦਰਬਾਰ ਦੇ ਦੋਹਰੇ ਮਾਪ- ਦੰਡ ਦੀਆਂ ਕਰਤੂਤਾਂ ਦਾ ਵੱਡਾ ਚਿੱਠਾ ਹੈ। ਜਿਸ ਦਾ ਵਿਖਿਆਨ ਕਰਨਾ ਲੰਮੀਆਂ ਲਿਖਤਾ ਦਾ ਮੋਹਤਾਜ ਹੈ। ਪੰਜਾਬੀ ਸੂਬਾ ਬਣਾਉਣ ਸਮੇਂ ਬੋਲੀ ਦੇ ਅਧਾਰ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾਂ ਦੇਣੇ, ਪਾਣੀ ਦੀ ਲ਼ੁੱਟ ਖਸੂੱਟ, ਫ਼ਸਲਾਂ ਦੇ ਸਹੀ ਭਾਅ ਨਾ ਦੇਣੇ, ਸਿੱਖਾਂ ਦਾ ਕਈ ਦੂਸਰੇ ਰਾਜਾਂ ਚ ਅਪਣੀ ਜ਼ਮੀਨ ਜਾਇਦਾਦ ਨਾਂ ਖਰੀਦ ਸਕਣਾ , ਸਿੱਖ ਧਰਮ ਨੂੰ ਢਾਅ ਲਾਉਣ ਲਈ ਵੱਖ ਵੱਖ ਡੇਰਿਆਂ ਨੂੰ ਉਤਸਾਹਿਤ ਕਰਨਾ, ਦਰਬਾਰ ਸਾਹਿਬ ਸਮੇਤ ਹੋਰ ਗੁਰਧਾਮਾਂ ਨੂੰ ਢਹਿ-ਢੇਰੀ ਕਰਨਾ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਸ਼ਹੀਦ ਕਰਨਾ ਅਤੇ ਕਈ ਦਹਾਕਿਆਂ ਬੱਧੀ ਜੇਲ੍ਹਾਂ ਦੀਆਂ ਕਾਲਕੋਠੜੀਆ ਚ ਨਜ਼ਰਬੰਦ ਰੱਖਣਾ , ਪੰਜਾਬ ਨੂੰ ਨਸ਼ੇ ਦੇ ਦਲਦਲ ਚ ਧੱਕਣਾ, ਮੌਜੂਦਾ ਹਾਲਤਾਂ ਚ ਸਿੱਖ ਨੌਜਵਾਨੀ ਨੂੰ ਗੈਗਸਟਰਾਂ ਦੀ ਦੁਨੀਆ ਚ ਧੱਕਣ ਦੇ ਮਨਸੂਬੇ ਘੜੇ ਜਾਅ ਰਹੇ ਹਨ। ਸਮੁੱਚੇ ਸਿੱਖ ਜਗਤ ਨੂੰ ਦਿੱਲੀ ਦਰਬਾਰ ਦੀ ਅਕ੍ਰਿਤਘਣ ਸਿਆਸੀ ਜਮਾਤ ਤੋ ਸੂਚੇਤ ਹੋ ਅਪਣੇ ਖੁੱਸੇ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਮੁੱਚੇ ਸੰਸਾਰ ਭਰ ਚ ਬੈਠਾ ਸਿੱਖ ਜਗਤ ਭਾਰਤ ਦੀ ਅਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਦੇ ਹੋਏ ਕਾਲੀਆਂ ਦਸਤਾਰਾਂ, ਦਮਾਲੇ ਅਤੇ ਦੁਪੱਟੇ ਸਜਾਉਣ । ਜਰਮਨੀ ਦੀਆਂ ਸਮੂੱਹ ਪੰਥਕ ਜਥੇਬੰਦੀਆਂ ਵੱਲੋਂ 15 ਅਗਸਤ ਵਾਲੇ ਦਿਨ ਜਰਮਨੀ ਦੇ ਸ਼ਹਿਰ ਫਰੈਕਫੋਰਟ ਭਾਰਤੀ ਸਫ਼ਾਰਤਖ਼ਾਨੇ ਸਾਹਮਣੇ ਦੁਪਹਿਰ 12 ਵਜੇ ਤੋਂ 15 ਵਜੇ ਤੱਕ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ। ਜਰਮਨੀ ਦੀਆਂ ਸਮੁੱਚੀਆਂ ਸੰਗਤਾਂ, ਗੁਰਦੁਆਰਾ ਸਹਿਬਾਨਾ, ਸੰਸਥਾਵਾਂ ਅਤੇ ਕਲੱਬਾਂ ਨੂੰ ਇਸ ਪ੍ਰਦਰਸ਼ਨ ਚ ਵੱਧ ਤੋਂ ਵੱਧ ਸਮੂਹਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।