Home » ਮਾਝਾ » ਸੈਕਰੇਡ ਹਾਰਟ ਕਾਨਵੈਂਟ ਭਿੱਖੀਵਿੰਡ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਈ ਗਈ ਯੂਨੀਅਨ ਦੀ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ ਮੀਟਿੰਗ

ਸੈਕਰੇਡ ਹਾਰਟ ਕਾਨਵੈਂਟ ਭਿੱਖੀਵਿੰਡ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਈ ਗਈ ਯੂਨੀਅਨ ਦੀ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ ਮੀਟਿੰਗ

SHARE ARTICLE

114 Views

ਸੈਕਰੇਡ ਹਾਰਟ ਕਾਨਵੈਂਟ ਭਿੱਖੀਵਿੰਡ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਵੱਲੋਂ ਬਣਾਈ ਗਈ ਯੂਨੀਅਨ ਦੀ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ ਮੀਟਿੰਗ

 

 

 

 

ਖਾਲੜਾ 22 (ਗੁਰਪ੍ਰੀਤ ਸਿੰਘ ਸੈਡੀ) ਸੈਕਰੇਡ ਹਾਰਟ ਕਾਨਵੈਂਟ ਸਕੂਲ ਦੀ ਮਾਪਿਆਂ ਦੀ ਯੂਨੀਅਨ ਦੁਆਰਾ ਚੁਣੀ ਗਈ ਕਮੇਟੀ ਨੇ ਸਕੂਲ ਦੀ ਮੈਨੇਜਮੈਂਟ ਨਾਲ ਪਲੇਠੀ ਮੀਟਿੰਗ ਕੀਤੀ ਤੇ ਅਹਿਮ ਮਸਲਿਆਂ ਦੀ ਵਿਚਾਰ ਕੀਤੀ। ਇਲਾਕੇ ਦੇ ਨਾਮੀ ਸਕੂਲ ਸੈਕਰੇਡ ਹਾਰਟ ਕਾਨਵੈਂਟ ਭਿੱਖੀਵਿੰਡ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਵਲੋਂ ਬਣਾਈ ਯੂਨੀਅਨ ਦੁਆਰਾ ਚੁਣੀ ਹੋਈ ਕਮੇਟੀ ਦੀ ਮੀਟਿੰਗ ਸਕੂਲ ਦੇ ਪ੍ਰਿੰਸੀਪਲ ਅਤੇ ਸੰਸਥਾ ਉੱਪਰ ਨਿਗਰਾਨ ਫਾਦਰ ਨਾਲ ਮਾਪਿਆਂ ਦੁਆਰਾ ਉਬਾਰੇ ਗਏ ਅਹਿਮ ਮੁੱਦਿਆਂ ਉੱਪਰ ਲੰਬੀ ਅਤੇ ਮਹੱਤਵ ਪੂਰਨ ਗੱਲਬਾਤ ਹੋਈ। ਜਿਸ ਉੱਪਰ ਆਉਣ ਵਾਲੇ ਸਮੇਂ ਅੰਦਰ ਸਕੂਲ ਨੇ ਮਾਪਿਆਂ ਦੀਆਂ ਇਹ ਅਹਿਮ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਮਾਪਿਆਂ ਵਲੋਂ ਚੁੱਕੇ ਅਹਿਮ ਮੁੱਦਿਆਂ ਵਿੱਚੋ ਜਿਵੇਂ। 1.ਮੌਜੂਦਾ ਸੈਸ਼ਨ ਵਿੱਚ ਹੋਏ ਬੇਲੋੜਾ ਫੀਸਾਂ ਦੇ ਵਾਧੇ ਬਾਬਤ ਸਕੂਲ ਮੈਨੇਜਮੈਂਟ ਕਾਰਨ ਦੱਸੇ ਅਤੇ ਇਸ ਨੂੰ ਮਾਪਿਆਂ ਉੱਪਰ ਨਜਾਇਜ਼ ਭਾਰ ਸਮਝ ਕੇ ਤੁਰੰਤ ਪ੍ਰਭਾਵ ਵਾਪਸ ਲਵੇ 2.ਮੌਜੂਦਾ ਸਮੇਂ ਅੰਦਰ ਵੱਧ ਰਹੀ ਜਨਸੰਖਿਆ ਅਤੇ ਹੁਨਰਮੰਦ ਕਿਰਤੀ ਕਾਮਿਆਂ ਦੀ ਘਾਟ ਦੀ ਨਿਜਾਕਤ ਨੂੰ ਸਮਝਦੇ ਹੋਏ ਬੱਚਿਆਂ ਨੂੰ ਪੁਰਜੋਰ ਤਰੀਕੇ ਦੇ ਨਾਲ ਇਕੱਲਾ ਕਿਤਾਬੀ ਕੀੜਾ ਨਾ ਬਣਾਉਂਦੇ ਹੋਏ ਜਾਂ ਰੱਟਾ ਤਰੀਕੇ ਤੇ ਜ਼ੋਰ ਨਾ ਦਿੰਦੇ ਹੋਏ ਵੱਧ ਤੋਂ ਵੱਧ ਪ੍ਰੈਕਟੀਕਲ ਸਿੱਖਿਆ ਤੇ ਜੋਰ ਦਿੱਤਾ ਜਾਵੇ, 3.ਮੌਜੂਦਾ ਸਮਾਜ ਅੰਦਰ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਮੱਦੇ ਨਜ਼ਰ ਬੱਚਿਆਂ ਦੀ ਸੁਰੱਖਿਆ ਹਰ ਪੱਖ ਤੋਂ ਯਕੀਨੀ ਬਣਾਈ ਜਾਵੇ ਅਤੇ ਸਕੂਲ ਬੱਸਾਂ ਰਾਹੀਂ ਆਉਣ ਵਾਲੇ ਬੱਚਿਆਂ ਦੀ ਸਾਰੀ ਜਿੰਮੇਵਾਰੀ ਸਕੂਲ ਮੈਨੇਜਮੈਂਟ ਦੀ ਹੋਵੇਗੀ ਅਤੇ ਇਸ ਦੇ ਲਈ ਉਹ ਸਾਰੇ ਢਾਂਚੇ ਨੂੰ ਘੋਖਣਾ ਅਤੇ ਉਸਦੀ ਜਾਂਚ ਪੜਤਾਲ ਰਾਜ ਸਰਕਾਰ ਦੇ ਆਵਾਜਾਈ ਕਾਨੂੰਨਾਂ ਮੁਤਾਬਿਕ ਪੁਰੀ ਕਰਨਾ ਸਕੂਲ ਦੀ ਜਿੰਮੇਵਾਰੀ ਹੋਵੇਗੀ 4.ਬੱਚਿਆਂ ਨੂੰ ਵੱਧ ਤੋਂ ਵੱਧ ਸਿਹਤ ਪ੍ਰਤੀ ਜਾਗਰੂਕ ਕਰਕੇ ਗਰਾਊਂਡ ਨਾਲ ਜੋੜਿਆ ਜਾਵੇ ਅਤੇ ਇਸ ਦੇ ਲਈ ਖੁੱਲੀ ਹਵਾਦਾਰ ਗਰਾਊਂਡ ਅਤੇ ਸੋਹਣਾ ਇਨਡੋਰ ਸਟੇਡੀਅਮ ਮੁੱਹਈਆ ਕਰਵਾ ਕੇ ਰੋਜ਼ਾਨਾ ਇੱਕ ਘੰਟਾ ਹਰ ਬੱਚੇ ਦੀ ਚੰਗੇ ਜਿੰਮੇਵਾਰ ਕੋਚ ਦੀ ਨਿਗਰਾਨੀ ਅੰਦਰ ਸਰੀਰਕ ਗਤੀਵਿਧੀ ਕਰਵਾਈ ਜਾਵੇ ਅਤੇ ਜੇਕਰ ਹੋ ਸਕਦਾ ਤਾਂ ਹਰ ਖਾਲੀ ਜਾਣ ਵਾਲਾ ਪੀਰੀਅਡ ਉਹਨਾਂ ਨੂੰ ਗਰਾਊਂਡ ਭੇਜਿਆ ਜਾਵੇ, 5. ਬੱਚਿਆਂ ਦੀਆਂ ਵਰਦੀਆਂ ਤੇ ਕਿਤਾਬਾਂ ਬਾਰੇ ਵਿਚਾਰ ਕਰਕੇ ਬਿਲਕੁਲ ਨਾ ਵਰਤੋ ਵਿੱਚ ਆਉਣ ਵਾਲੀਆਂ ਕਿਤਾਬਾਂ ਘਟਾ ਕੇ ਜਾਂ ਸਕੂਲ ਬੈਂਚਾਂ ਵਿੱਚ ਬਾਕਸ ਬਣਵਾ ਕੇ ਬੈਗਾਂ ਨੂੰ ਪਿੱਠੂ ਬਸਤੇ ਨਾ ਬਣਾ ਕੇ ਬੇਲੋੜੇ ਭਾਰ ਚੁੱਕਣ ਤੋਹ ਰਾਹਤ ਦਿੱਤੀ ਜਾਵੇ,ਅਤੇ ਆਉਣ ਵਾਲੇ ਆਗਾਮੀ ਸਾਲ ਅੰਦਰ ਲੋੜੀਂਦੀਆਂ ਕਿਤਾਬਾਂ ਅਤੇ ਵਰਦੀਆਂ ਅੰਦਰ ਸ਼ਰਤਾਂ ਲਾ ਕੇ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ,6. ਉੱਪਰਲੀਆਂ ਬਿਲਡਿੰਗਾਂ ਵਿੱਚ ਪੰਜਵੀਂ ਤੋਂ ਉੱਪਰ ਵਾਲੇ ਬੱਚਿਆਂ ਨੂੰ ਹੀ ਸ਼ਿਫਟ ਕੀਤਾ ਜਾਵੇ ਅਤੇ ਪੌੜੀਆਂ ਚੜਨ ਉਤਰਨ ਮੌਕੇ ਉਹਨਾਂ ਦੀ ਸੁਰੱਖਿਆ ਹਰ ਪੱਧਰ ਤੋਂ ਯਕੀਨੀ ਬਣਾਈ ਜਾਵੇ, 7.ਪੜ੍ਹਾਈ ਦਾ ਸਾਰਾ ਉਚਾਰਨ ਸਹੀ ਸਮਝਾ ਕੇ ਪਿਛਲਾ ਬੱਚੇ ਦੇ ਪੱਲੇ ਸਮਝ ਵਿੱਚ ਪਾ ਕੇ ਫਿਰ ਹੀ ਅੱਗੇ ਸਿਲੇਬਸ ਖਤਮ ਕਰਨ ਦੀ ਗੱਲ ਕੀਤੀ ਜਾਵੇ ਅਤੇ ਸਾਰੇ ਪ੍ਰੋਜੈਕਟ ਅਤੇ ਅਸਾਈਨਮੈਂਟਾਂ ਅਧਿਆਪਕ ਸਾਹਿਬਾਨ ਘਰੋਂ ਕਰਵਾਉਣ ਦੀ ਬਜਾਏ ਆਪਣੇ ਕਲਾਸ ਰੂਮਾਂ ਵਿੱਚ ਆਪਣੀ ਨਿਗਰਾਨੀ ਅੰਦਰ ਬੱਚਿਆਂ ਕੋਲੋਂ ਕਰਵਾਉਣ ਤਾਂ ਜੋ ਬੱਚਿਆਂ ਦੇ ਉਹ ਚੀਜ਼ਾਂ ਪੱਲੇ ਪੈ ਸਕਣ, 8.ਬੱਚਿਆਂ ਨੂੰ ਸੋਹਣੇ ਸਮਾਜ ਦੀ ਸਿਰਜਣਾ ਦੇ ਲਈ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਪਹਿਲ ਦੇ ਆਧਾਰ ਤੇ ਸਿਖਾਈਆਂ ਜਾਣ, 8. ਲੋੜਵੰਦ ਅਤੇ ਜਿਨਾਂ ਦੇ ਤਿੰਨ ਬੱਚੇ ਪੜ੍ਹਦੇ ਹਨ ਉਹਨਾਂ ਨੂੰ ਫੀਸਾਂ ਵਿੱਚ ਰਾਹਤ ਦਿੱਤੀ ਜਾਵੇ, 9.ਬੇਲੋੜੀਆਂ ਅਤੇ ਨਾ ਅਤੀ ਜਰੂਰੀ ਛੁੱਟੀਆਂ ਰੱਦ ਕੀਤੀਆਂ ਜਾਣ ਅਤੇ ਸ਼ਨੀਵਾਰ ਸਕੂਲ ਖੋਲਿਆ ਜਾਵੇ ਤਾਂ ਜੋ ਕਰੋਨਾ ਕਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ, 10. ਮੋਟਰਸਾਈਕਲ ਸਟੈਂਡ ਉੱਪਰ ਸ਼ੈਡ ਬਣਾਇਆ ਜਾਵੇ ਮਾਪਿਆਂ ਦੇ ਲਈ ਇੰਤਜ਼ਾਰ ਹਾਲ ਵਿੱਚ ਬੈਠਣ ਦਾ ਹਵਾਦਾਰ ਪ੍ਰਬੰਧ ਕੀਤਾ ਜਾਵੇ ਕਾਰ ਪਾਰਕਿੰਗ ਵਿੱਚ ਉੱਚੀਆਂ ਟਾਈਲਾਂ ਅਤੇ ਕਲਾਸ ਰੂਮਾਂ ਵਿੱਚ ਦੋ ਦੋ ਵੱਡੇ ਨਾ ਆਵਾਜ਼ ਕਰਨ ਵਾਲੇ ਸੋਹਣੇ ਕੂਲਰ ਲਾਏ ਜਾਣ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਬਾਥਰੂਮ ਸਾਫ ਸੁਥਰੇ ਰੱਖੇ ਜਾਣ ਅਤੇ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਧੀਆ ਸਿੱਖਿਆ ਦੇ ਕੇ ਮੌਜੂਦਾ ਸਮੇਂ ਦੇ ਜਿੰਮੇਵਾਰ ਕਰਮਚਾਰੀ ਬਣਾ ਕੇ ਬੱਚਿਆਂ ਨੂੰ ਉਹਨਾਂ ਦੇ ਹੱਥ ਵਿੱਚ ਸੁਰੱਖਿਅਤ ਕੀਤਾ ਜਾਵੇ, 11.ਕਲਾਸ ਦਾ ਗਰੁੱਪ ਜਿਨ੍ਹਾਂ ਹੋ ਸਕਦਾ ਛੋਟਾ ਘੱਟ ਤੋਂ ਘੱਟ 25 ਬੱਚਿਆਂ ਦਾ ਕੀਤਾ ਜਾਵੇ। ਆਦਿ ਸਬਨਾਂ ਉਪਰ ਆਉਣ ਵਾਲੇ ਸਮੇਂ ਵਿੱਚ ਬੇਹਤਰ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਵਿਸਵਾਸ਼ ਦਿੱਤਾ ਕੇ ਅੱਗੇ ਤੋਹ ਸਕੂਲ ਮੈਨੇਜਮੈਂਟ ਮਾਪਿਆਂ ਦੁਆਰਾ ਚੁਣੀ ਗਈ ਕਮੇਟੀ ਨਾਲ ਕੰਮ ਕਰਣ ਲਈ ਹਮੇਸ਼ਾ ਤੈਆਰ ਹਨ, ਮੀਟਿੰਗ ਕਰਨ ਵਾਲਿਆਂ ਵਿੱਚ ਕਮੇਟੀ ਮੇਂਬਰ ਸ ਗੁਰਮਾਨ ਸਿੰਘ ਸਿੱਧਵਾਂ, ਸ ਗੁਰਸਾਹਬ ਸਿੰਘ ਡੱਲ ਸ ਗੁਰਲਾਲ ਸਿੰਘ ਭਿੱਖੀਵਿੰਡ ਅਤੇ ਸ ਮਹਾਵੀਰ ਸਿੰਘ ਪਹੂਵਿੰਡ ਆਦਿ ਸ਼ਾਮਿਲ ਸਨ ।

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News