Home » ਨਵੀਂ ਦਿੱਲੀ » ਸ ਫੌਜਾ ਸਿੰਘ ਦੇ ਦੁਖਦਾਇਕ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ: ਪਰਮਜੀਤ ਸਿੰਘ ਭਿਓਰਾ

ਸ ਫੌਜਾ ਸਿੰਘ ਦੇ ਦੁਖਦਾਇਕ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ: ਪਰਮਜੀਤ ਸਿੰਘ ਭਿਓਰਾ

SHARE ARTICLE

188 Views

ਨਵੀਂ ਦਿੱਲੀ 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਬੁੜੈਲ ਜੇਲ੍ਹ ਅੰਦਰ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਸ ਫੌਜਾ ਸਿੰਘ ਦੇ ਅਕਾਲ ਚਲਾਣੇ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਲਡ ਦੀ ਗਿਨੀਜ ਬੁੱਕ ਵਿਚ ਆਪਣਾ ਨਾਮ ਦਰਜ ਕਰਵਾਉਣ ਦੇ ਨਾਲ ਸਿੱਖਾਂ ਦਾ ਨਾਮ ਰੋਸ਼ਨ ਕਰਣ ਵਾਲੇ ਸ ਫੌਜਾ ਸਿੰਘ ਜੋ ਕਿ ਕੌਮਾਂਤਰੀ ਪੱਧਰ ਦੇ ਮਸਹੂਰ ਸਿੱਖ ਦੌੜਾਕ ਸਨ । ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਜਿਨ੍ਹਾਂ ਨੇ ਆਪਣੀ 112 ਸਾਲਾਂ ਦੀ ਉਮਰ ਹੋਣ ਦੇ ਬਾਵਜੂਦ ਵੀ ਬੀਤੇ ਸਮੇ ਵਿਚ ਆਪਣੀਆਂ ਦੌੜਾਂ ਦੇ ਰਾਹੀਂ ਸੰਸਾਰ ਪੱਧਰ ਦੇ ਰਿਕਾਰਡ ਕਾਇਮ ਕੀਤੇ ਹਨ ਅਤੇ ਆਪਣੀ ਆਖਰੀ ਉਮਰ ਤੱਕ ਇਕ ਹਰਮਨ ਪਿਆਰੇ ਦੌੜ ਦੇ ਖਿਡਾਰੀ ਰਹੇ ਹਨ, ਉਨ੍ਹਾਂ ਦਾ ਬੀਤੇ ਦਿਨੀਂ ਇਕ ਐਕਸੀਡੈਟ ਵਿਚ ਮੌਤ ਹੋਣ ਜਾਣੀ ਅਤਿ ਦੁੱਖਦਾਇਕ ਅਤੇ ਅਫਸੋਸਨਾਕ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾਂ ਲਈ ਵੀ ਇਹ ਬਹੁਤ ਹੀ ਅਣਗਹਿਲੀ ਤੇ ਸ਼ਰਮ ਵਾਲੀ ਗੱਲ ਹੈ ਕਿ ਇਕ ਸੰਸਾਰ ਪੱਧਰ ਦੇ ਦੋੜਾਕ ਹੋਣ ਦੇ ਨਾਹਤੇ ਉਨ੍ਹਾਂ ਦੀ ਹਿਫਾਜਤ ਲਈ ਕੋਈ ਉਚੇਚੀ ਜਿੰਮੇਵਾਰੀ ਨਹੀ ਨਿਭਾਈ ਜਾ ਰਹੀ ਸੀ । ਉਨ੍ਹਾਂ ਅਤਿ ਗੰਭੀਰ ਹੁੰਦਿਆਂ ਕਿਹਾ ਕਿ ਜੇਕਰ ਇਕ ਮਸਹੂਰ ਦੌੜਾਕ ਦੀ ਜਿੰਦਗੀ ਸੁਰੱਖਿਅਤ ਨਹੀ, ਫਿਰ ਆਮ ਨਾਗਰਿਕ ਦੀ ਜਿੰਦਗੀ ਬਾਰੇ ਕੀ ਗਾਰੰਟੀ ਹੈ.? ਅੰਤ ਵਿਚ ਉਨ੍ਹਾਂ ਕਿਹਾ ਕਿ ਸ ਫੌਜਾ ਸਿੰਘ ਦੇ ਦੁਖਦਾਇਕ ਅਕਾਲ ਚਲਾਣੇ ਤੇ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਅਰਪਣ ਕਰਦੇ ਹਾਂ ਅਤੇ ਅਕਾਲ ਪੁਰਖ ਅੱਗੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਣ ਦਾ ਬਲ ਬਖਸ਼ਣ ਦੀ ਜੋਦੜੀ ਕਰਦੇ ਹਾਂ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ