Home » ਸੰਸਾਰ » ਯੂਰਪ » ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਪੰਜਵਾਂ ਦਿਨ।

ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਪੰਜਵਾਂ ਦਿਨ।

SHARE ARTICLE

194 Views

ਆਸਟਰੀਆ 5 ਜੁਲਾਈ ( ਜਗਦੀਸ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇਂ ਲਗੇ ਕੈਂਪ ਦੇ ਪੰਜਵੇਂ ਦਿਨ ਤੱਕ 65 ਬੱਚਿਆਂ ਦੀ ਗਿਣਤੀ ਹੋ ਗਈ ਹੈ। ਕੈਂਪ ਵਿੱਚ ਗੁਣਾ ਨਾਲ ਸਾਂਝ ਪਾਉਣ ਲਈ ਬੱਚੇ ਪੰਜਾਬੀ .ਗੁਰਬਾਣੀ, ਕੀਰਤਨ, ਅਤੇ ਤਬਲੇ ਦੀਆਂ ਜਮਾਤਾਂ ਵਿਚ ਭਾਗ ਲੈਕੇ ਗੁਰਮਤਿ ਦੀ ਸਿੱਖਿਆਂ ਲੈ ਰਹੇ ਹਨ।ਗੁਰਮਤਿ ਸਿੱਖਲਾਈ ਕੈਂਪ 13 ਤਰੀਕ ਤੱਕ ਚਲੇਗਾ । ਜਮਾਤਾਂ ਹਰ ਰੋਜ਼ ਸਵੇਰੇ 9 ਵਜੇ ਤੋ ਸ਼ਾਮ 4 ਵਜੇ ਤਕ ਲਗ ਰਹੀਆਂ ਹਨ । ਸਭ ਤੋਂ ਪਹਿਲਾ ਪੰਜ ਵਾਰ ਮੂਲ ਮੰਤਰ ਦੇ ਜਾਪ ਕੀਤੇ ਜਾਂਦੇ ਹਨ। ਫਿਰ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਜਾਂਦਾ ਹੈ। ਇਹ ਮੁਕਾਬਲਾ ਦੋ ਗਰੁਪਾਂ ਵਿਚ ਹੁੰਦਾ ਹੈ।ਕੀਰਤਨ ਸਿਖਾਉਣ ਦੀ ਸੇਵਾ ਜਰਮਨ ਬੀਬੀ ਭੈਣ ਰਣਜੀਤ ਕੌਰ ਨਿਭਾ ਰਹੀ ਹੈ। ਭਾਈ ਹਰਵਿੰਦਰ ਸਿੰਘ ਗਗਨ ਬੱਚਿਆਂ ਨੂੰ ਤਬਲਾਂ ਸਿਖਾਉਣ ਦੀ ਸੇਵਾ ਨਿਭਾ ਰਹੇ ਹਨ। ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਗੁਰਮਤਿ ਦੀਆ ਤੇ ਗੁਰਬਾਣੀ ਦੀਆ ਅਤੇ ਇਤਿਹਾਸ ਦੀਆ ਜਮਾਤਾਂ ਲਗਾ ਰਹੇ ਹਨ।ਕੈਂਪ ਵਿਚ ਬੱੱਚਿਆਂ ਨੂੰ ਪੰਜਾਬੀ ਦੀ ਅਧੁਨਿਕ ਤਰੀਕੇ ਨਾਲ ਸਿੱਖਲਾਈ ਦਿਤੀ ਜਾ ਰਹੀ ਹੈ। ਸਿੱਖ ਇਤਿਹਾਸ ਦੀਆਂ ਤਸਵੀਰਾਂ ਦੇ ਅਤੇ ਪੰਜਾਬੀ ਦੇ 35 ਅੱਖਰਾਂ ਦੇ ਪੂਜਲਾਂ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਬੱਚਿਆਂ ਨੂੰ ਪੰਜਾਬੀ ਪੂਜਲਾ ਨਾਲ ਖਿੱਡਾਉਣ ਦੀਆ ਸੇਵਾਵਾਂ ਦੋ ਵੀਰ ਅਤੇ ਭੈਣ ਖੁਸ਼ੀ ਕੌਰ ਅਸਟਰੀਅਨ ਬੀਬੀ ਕਰ ਰਹੇ ਹਨ॥ਜੋ ਆਪ ਵੀ ਬੜੇ ਸ਼ੋਕ ਨਾਲ ਪੰਜਾਬੀ ਸਿੱਖ ਰਹੀ ਹੈ।ਕੈਂਪ ਵਿਚ ਬੱਚਿਆਂ ਨੂੰ ਲੰਗਰ ਵਿਚ ਸੇਵਾ ਕਰਨ ਦੀ ਸਿੱਖਲਾਈ ਵੀ ਦਿਤੀ ਜਾ ਰਹੀ ਹੈ। ਹਰ ਰੋਜ਼ ਸਵੇਰੇ ਨਾਸ਼ਤੇ ਅਤੇ ਦੁਪਿਹਰ ਦੇ ਲੰਗਰ ਵਿਚ ਬੱਚੇ ਨਾਮ ਸਿਮਰਨ ਕਰਾਉਦੇ ਹਨ। ਸੇਵਾਂ ਕਰਨ ਵਿਚ ਬੱਚਿਆਂ ਦਾ ਬਹੁਤ ਉਤਸ਼ਾਹ ਹੈ ਪ੍ਰਸ਼ਨ ਮੰਚ ਮੁਕਾਬਲੇ ਵਿਚ ਬਹੁਤ ਉਤਸ਼ਾਹ ਦਿਖਾ ਰਹੇ ਹਨ।ਗੁਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰਖੀ ਹੋਈ ਹੈ। ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿਤੀ।ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਜਾਂ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News