Home » ਮਾਝਾ » ਪਿੰਡ ਸਿੱਧਵਾਂ ਵਿਖੇ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਮਨਾਇਆ ਗਿਆ

ਪਿੰਡ ਸਿੱਧਵਾਂ ਵਿਖੇ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਮਨਾਇਆ ਗਿਆ 

SHARE ARTICLE

234 Views

ਪਿੰਡ ਸਿੱਧਵਾਂ ਵਿਖੇ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਮਨਾਇਆ ਗਿਆ

 

ਖਾਲੜਾ 24 ਮਈ (ਗੁਰਪ੍ਰੀਤ ਸਿੰਘ ਸੈਡੀ) ਇਤਹਾਸਿਕ ਨਗਰ ਸਿੱਧਵਾਂ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਹਾਦਰ ਸਿੱਖ ਬਾਬਾ ਜੇਠਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਦੋ ਦਿਨਾ ਮੇਲਾ ਗੁਰਦੁਆਰਾ ਲੋਕਲ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਬਾਬਾ ਜੇਠਾ ਜੀ ਸਿੱਧਵਾਂ (ਤਰਨ ਤਾਰਨ) ਵਿਖੇ ਬੜੇ ਉਤਸ਼ਾਹ ਪੂਰਵਕ ਮਨਾਇਆ ਗਿਆ l ਮਿਤੀ 23 ਮਈ ਨੂੰ ਖੁੱਲੇ ਪੰਡਾਲ ਵਿੱਚ ਰਾਤਰੀ ਦੀ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਅਤੇ ਰਾਗੀ, ਢਾਡੀ ਜਥਿਆਂ ਨੇ ਬਾਬਾ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ 24 ਮਈ ਨੂੰ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ 23 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਤੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਕੌਮ ਦੇ ਪ੍ਰਸਿੱਧ ਢਾਡੀ ਕਵੀਸ਼ਰ ਅਤੇ ਪ੍ਰਚਾਰਕਾਂ ਨੇ ਸੰਗਤਾ ਨੂੰ ਬਾਬਾ ਜੇਠਾ ਜੀ ਦੇ ਗੌਰਵਮਈ ਇਤਿਹਾਸ ਨਾਲ ਜੋੜਿਆ l ਜਿਸ ਵਿੱਚ ਪ੍ਰਸਿੱਧ ਪ੍ਰਚਾਰਕ ਭਾਈ ਸੁਖਦੇਵ ਸਿੰਘ ਡੱਲਾ, ਭਾਈ ਜੋਗਾ ਸਿੰਘ ਭਾਗੋਵਾਲੀਆ, ਢਾਡੀ ਮਨਬੀਰ ਸਿੰਘ ਪਹੂਵਿੰਡ, ਭਾਈ ਜਗਜੀਤ ਸਿੰਘ ਵਡਾਲਾ, ਭਾਈ ਜਗਜੀਤ ਸਿੰਘ ਨਾਰਲੀ ਦਾ ਕਵੀਸ਼ਰੀ ਜਥਾ, ਭਾਈ ਮੇਜਰ ਸਿੰਘ ਦਾ ਢਾਡੀ ਆਦਿ ਜਥਿਆਂ ਨੇ ਹਾਜਰੀ ਭਰੀ l ਇਸ ਮੌਕੇ ਪਿੰਡ ਸਿੱਧਵਾਂ ਦੇ ਨੌਜਵਾਨ ਅਤੇ ਬਜ਼ੁਰਗਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜਿਸ ਵਿੱਚ ਨੌਜਵਾਨਾਂ ਵੱਲੋਂ ਸ਼ਰਦਾਈ ਦੇ ਲੰਗਰ, ਜੂਸ ਦੇ ਲੰਗਰ , ਪਿੰਡ ਮੁਗਲ ਚੱਕ ਦੀਆਂ ਸੰਗਤਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ , ਗੁਰਦੁਆਰਾ ਲੋਕਲ ਕਮੇਟੀ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ l ਇਸ ਮੌਕੇ ਪਿੰਡ ਸਿੱਧਵਾਂ ਦੇ ਨੌਜਵਾਨਾਂ ਨੇ ਜੋੜੇ ਘਰ ਅਤੇ ਸਾਈਕਲ ਸਟੈਂਡ ਦੀ ਸੇਵਾ ਬਾਖੂਬੀ ਨਿਭਾਈ l ਅਖੀਰ ਵਿੱਚ ਪ੍ਰਧਾਨ ਸ਼ਰਧਾ ਸਿੰਘ ਸਿੱਧਵਾਂ, ਮੁੱਖ ਗ੍ਰੰਥੀ ਗੁਰਦੇਵ ਸਿੰਘ ਨੇ ਮੇਲੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜੀ ਆਇਆ l ਇਸ ਮੌਕੇ ਮੀਤ ਪ੍ਰਧਾਨ ਜਗਤਾਰ ਸਿੰਘ, ਖਜਾਨਚੀ ਜਗਦੀਸ਼ ਸਿੰਘ, ਸੈਕਟਰੀ ਸੁਖਵੰਤ ਸਿੰਘ, ਮੈਂਬਰ ਦਿਲਬਾਗ ਸਿੰਘ,ਮੈਂਬਰ ਬਲਵਿੰਦਰ ਸਿੰਘ ,ਬਾਕੀ ਸਮੂਹ ਪਿੰਡ ਸਿਧਵਾਂ ਦੀਆਂ ਸੰਗਤਾਂ ਵੱਲੋਂ ਤਨ ਮਨ ਧਨ ਨਾਲ ਵੱਖ-ਵੱਖ ਸੇਵਾਵਾਂ ਨਿਭਾਈਆਂ ਗਈਆਂ l ਪ੍ਰਧਾਨ ਸ਼ਰਧਾ ਸਿੰਘ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਨਿਭਾਈਆਂ ਸੇਵਾਵਾਂ ਲਈ ਵਿਸ਼ੇਸ਼ ਧੰਨਵਾਦ ਕੀਤਾ l

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।