ਫਰੈਕਫੋਰਟ 3 ਮਈ : ਪਿੱਛਲੇ ਦਿਨੀ ਇੰਗਲੈਂਡ ਦੇ ਸ਼ਹਿਰ ਡਰਬੀ ਦੇ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ ਦੇ ਖਾਲਸਾ ਆਰਟ ਭਾਈ ਮਨਪ੍ਰੀਤ ਸਿੰਘ ਜਨਰਲ ਸਕੱਤਰ ਵਰਲਡ ਸਿੱਖ ਪਾਰਲੀਮੈਂਟ ਤੇ ਭਾਈ ਰਜਿੰਦਰ ਸਿੰਘ ਪੁਰੇਵਾਲ ਨਾਲ ਦੇਖਣ ਦਾ ਸਬੱਬ ਬਣਿਆ ਉਹ ਦੇਖ ਕੇ ਜੇਕਰ ਕਹਿ ਲਈਏ ਕਿ ਵਿਦੇਸ਼ਾਂ ਦੀ ਧਰਤੀ ਤੇ ਇਹ ਪਹਿਲਾ ਸ਼ਲਾਘਾ ਯੋਗ ਉਪਰਾਲਾ ਹੈ ਕਿਉਂਕਿ ਸਿੱਖ ਕੌਮ ਨੇ ਆਪਣੀ ਹੋਂਦ ਤੋਂ ਹੀ ਸੁਨਹਿਰੀ ਇਤਿਹਾਸ ਸਿਰਜਿਆ ਹੈ । ਇਸ ਮਹਾਨ ਇਤਿਹਾਸ, ਅਤੇ ਰੂਹਾਨੀ ਵਿਰਸੇ ਨੂੰ ਸੰਭਾਲਣ ਲਈ ਵਿਦੇਸ਼ਾਂ ਦੀ ਧਰਤੀ ਉੱਤੇ ਇੰਗਲੈਂਡ ਦੇ ਸ਼ਹਿਰ ਡਰਬੀ ਵਿੱਚ ਭਾਈ ਰਜਿੰਦਰ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ ਏ ਖਾਲਸਾ ਆਰਟ ਗੈਲਰੀ ਡਰਬੀ ਦਾ ਜੋ ਉਪਰਾਲਾ ਕੀਤਾ ਗਿਆ ਉਹ ਬੇਹੱਦ ਕਾਬਿਲ-ਏ-ਤਾਰੀਫ਼ ਹੈ।
ਸਿੱਖ ਕੌਮ ਦੇ ਇਤਿਹਾਸ ਨੂੰ ਜਗਤ ਅੱਗੇ ਰੱਖਣ ਲਈ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ ਏ ਖਾਲਸਾ ਆਰਟ ਗੈਲਰੀ ਡਰਬੀ ਦੀ ਸਥਾਪਨਾ ਕਰਨ ਵਾਲਿਆਂ ਦਾ ਭਾਈ ਰਜਿੰਦਰ ਸਿੰਘ ਪੁਰੇਵਾਲ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਅਤੇ ਵਧਾਈ।”
ਅਜਾਇਬ ਘਰ ਵਿੱਚ ਗੁਰਇਤਿਹਾਸ, ਸਿੱਖ ਇਤਿਹਾਸ ਅਤੇ ਸਰਕਾਰ ਏ ਖਾਲਸਾ ਦੀਆਂ ਯਾਦਾਂ, ਨਿਸ਼ਾਨੀਆਂ, ਤਸਵੀਰਾਂ ਅਤੇ ਖਾਲਸਾ ਰਾਜ ਦੇ ਸ਼ਸਤਰਾਂ ਦੇ ਇਤਿਹਾਸ ਨੂੰ ਪੰਜਾਬੀ ਤੇ ਅੰਗਰੇਜ਼ੀ ਵਿੱਚ ਬਹੁਤ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਸਿੱਖ ਕੌਮ ਦੇ ਖੁੱਸੇ ਹੋਏ ਸਿੱਖ ਰਾਜ ਦੇ ਸੰਘਰਸ਼ ਦੇ ਸ਼ਹੀਦਾਂ ਦੀ ਤਸਵੀਰਾਂ, ਯਾਦਗਾਰੀ ਨਿਸ਼ਾਨੀਆਂ ਦੇ ਨਾਲ ਲਗਾਈਆਂ ਗਈਆਂ ਹਨ । ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ ਤੇ ਉਹਨਾਂ ਨਹੀਂ ਕੀਤਾ, ਉਹ ਡਰਬੀ ਅਜਾਇਬ ਘਰ ਵਿੱਚ ਦੇਖਿਆ ਜਾ ਸਕਦਾ ਹੈ ।
ਸ਼੍ਰੋਮਣੀ ਕਮੇਟੀ ਦਾ ਫਰਜ਼, ਭਾਰਤ ਦੀ ਹਿੰਦੂਤਵੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਜੂਨ 84 ਵਿੱਚ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀਆਂ ਨਿਸ਼ਾਨੀਆਂ ਅਤੇ ਯਾਦਾਂ ਸੰਭਾਲਣਾ ਸੀ ਤਾਂ ਜੋ ਕਿ ਭਾਰਤੀ ਹਕੂਮਤ ਦੇ ਜ਼ਾਲਮਾਨਾ ਚਿਹਰਾ ਨੂੰ ਕਦੇ ਵੀ ਭੁਲਾਇਆ ਨਾਂ ਜਾ ਸਕੇ । ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਉਹ ਸਰੂਪ, ਜਿਸਨੂੰ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਢਹਿ ਢੇਰੀ ਕੀਤਾ ਗਿਆ ਤੇ ਫਿਰ ਕਾਹਲ਼ ਵਿੱਚ ਬਣਾਇਆ ਗਿਆ, ਉਸਦਾ ਮਾਡਲ ਅੱਜ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਰੱਖਣ ਦੀ ਲੋੜ ਹੈ ਤਾਂ ਜੋ ਭਾਰਤੀ ਹਕੂਮਤ ਦੇ ਉਸ ਕਰੂਰ ਚੇਹਰੇ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇਖ ਸਕਣ ਅਤੇ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜੀਆਂ ਭਾਰਤੀ ਹਕੂਮਤ ਦੇ ਜ਼ੁਲਮਾਂ ਨੂੰ ਸਦਾ ਯਾਦ ਰੱਖ ਸਕਣ । ਭਾਰਤ ਸਰਕਾਰ ਵੱਲੋਂ ਢਹਿ ਢੇਰੀ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ, ਜੋ ਕਿ ਡਰਬੀ ਅਜਾਇਬ ਘਰ ਵਿੱਚ ਪਿਆ ਹੈ , ਨੂੰ ਯੂਰਪ ਦੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣ ਲਈ ਲੈ ਕੇ ਜਾਣਾ ਚਾਹੀਦਾ ਹੈ ।
“ ਡਰਬੀ ਅਜਾਇਬ ਘਰ ਦਾ ਇਹ ਅਦਭੁੱਤ ਯਤਨ ਸਾਡੇ ਅਦਭੁਤ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਇਕ ਮਹਾਨ ਦਾਤ ਹੈ। ਇਨ੍ਹਾਂ ਯਤਨਾਂ ਰਾਹੀਂ ਸਿੱਖੀ ਦੀ ਮਹਾਨਤਾ ਅਤੇ ਇਤਿਹਾਸਕ ਜ਼ਖੀਰਿਆਂ ਨੂੰ ਸੰਜੋ ਕੇ ਰੱਖਣਾ ਸੱਚਮੁੱਚ ਕਾਬਿਲ-ਏ-ਸਿਰਾਹਣਾ ਕੰਮ ਹੈ।”
“ਸਿੱਖ ਕੌਮ ਵੱਲੋਂ ਪਹਿਲੇ ਸੰਸਾਰ ਤੇ ਦੂਜੇ ਸੰਸਾਰ ਯੁੱਧ ਵਿੱਚ ਨਿਭਾਈ ਭੂਮਿਕਾ ਅਤੇ ਬਲੀਦਾਨਾਂ ਦੀ ਇਤਿਹਾਸਕ ਮਹਿਮਾ ਨੂੰ ਵਿਸ਼ਵ ਪੱਧਰ ’ਤੇ ਉਜਾਗਰ ਕਰਨ ਵਾਲੇ ਇਨ੍ਹਾਂ ਯਤਨਾਂ ਲਈ ਅਸੀਂ ਆਪ ਜੀ ਦੇ ਰਿਣੀ ਹਾਂ। ਇਨ੍ਹਾਂ ਪ੍ਰੋਜੈਕਟਾਂ ਨੇ ਸਾਡੀ ਸ਼ਾਨਦਾਰ ਪਛਾਣ ਨੂੰ ਨਵੀਂ ਪਛਾਣ ਦਿੱਤੀ ਹੈ।”
“ਸਿਰਫ ਇਮਾਰਤਾਂ ਨਹੀਂ, ਇਹ ਅਜਾਇਬ ਘਰ ਅਤੇ ਆਰਟ ਗੈਲਰੀ ਸਾਡੀ ਰੂਹਾਨੀ ਅਤੇ ਇਤਿਹਾਸਕ ਸ਼ਨਾਖਤ ਦੀ ਜੀਂਦੀ-ਜਾਗਦੀ ਤਸਵੀਰ ਹਨ। ਭਾਈ ਰਜਿੰਦਰ ਸਿੰਘ ਪੁਰੇਵਾਲ ਨੇ ਜਿੱਥੇ ਇਸ ਕਾਰਜ ਨੂੰ ਬਣਾਉਣ ਦੀ ਪੂਰੀ ਜਾਣਕਾਰੀ ਦਿੱਤੀ ਉੱਥੇ ਸਤਿਕਾਰ ਸਾਹਿਤ ਇੱਕ ਗੁਰਮਤਿ ਦੀਆਂ ਕਿਤਾਬਾ ਦਾ ਸੈਟ ਭੇਟ ਕਰਕੇ ਸਤਿਕਾਰ ਦਿੱਤਾ ਯੂਰਪ ਨਿਵਾਸੀਆਂ ਨੂੰ ਅਪੀਲ ਹੈ ਜਦੋ ਵੀ ਇੰਗਲੈਂਡ ਜਾਣ ਇਹ ਅਜਾਇਬ ਘਰ ਤੇ ਸਰਕਾਰ ਏ ਖਾਲਸਾ ਅਰਟ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦੇਖਾ ਕੇ ਲਿਆਉਣ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









