Home » ਮਾਝਾ » ਭਿੱਖੀਵਿੰਡ ਪੁਲਿਸ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਵਿਅਕਤੀ ਨੂੰ 01 ਨਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਗਿਆ

ਭਿੱਖੀਵਿੰਡ ਪੁਲਿਸ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਵਿਅਕਤੀ ਨੂੰ 01 ਨਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਗਿਆ 

SHARE ARTICLE

537 Views

ਭਿੱਖੀਵਿੰਡ ਪੁਲਿਸ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਵਿਅਕਤੀ ਨੂੰ 01 ਨਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਗਿਆ

 

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਭਿੱਖੀਵਿੰਡ ਵਿਖੇ ਪਿਛਲੇ ਦਿਨੀਂ ਸ਼ਹੀਦ ਕਾਮਰੇਡ ਬਲਵਿੰਦਰ ਸਿੰਘ ਦੇ ਬੇਟੇ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭਿਮੰਨਿਊ ਰਾਣਾ ਐਸ.ਐਸ.ਪੀ

ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਤਰਨ ਤਾਰਨ, ਸ੍ਰੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ (ਭਿੱਖੀਵਿੰਡ) ਅਤੇ ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ ਡੀ.ਐਸ.ਪੀ ਡੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਭਿੱਖੀਵਿੰਡ ਅਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਸ਼ਹੀਦ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।ਪਿਛਲੇ ਦਿਨੀਂ ਬਲਵਿੰਦਰ ਸਿੰਘ ਦਾ ਬੇਟਾ ਗਗਨਦੀਪ ਸਿੰਘ ਵਾਸੀ ਭਿੱਖੀਵਿੰਡ ਜੋ ਕਿ ਮੈਡੀਕਲ ਸਟੋਰ (ਖੇਮਕਰਨ ਰੋਡ) ਤੋਂ ਦਵਾਈ ਲੈਣ ਗਿਆ ਸੀ ਵਾਪਸ ਆਉਂਦੇ ਟਾਈਮ ਗੱਡੀ ਸਾਈਡ ਤੇ ਰੋਕ ਕੇ ਗੱਡੀ ਵਿੱਚੋਂ ਡਿਸਪੋਸਲ ਬੋਤਲਾਂ ਸੁੱਟਣ ਲਈ ਉਤਾਰਿਆ ਸੀ ਕਿ ਇੰਨੇ ਨੂੰ ਤਿੰਨ ਅਣਪਛਾਤੇ ਵਿਅਕਤੀਆ ਵੱਲੋਂ

ਗਗਨਦੀਪ ਸਿੰਘ ਉਕਤ ਪਰ ਮਾਰ ਦੇਣ ਦੀ ਨੀਅਤ ਨਾਲ ਗੱਡੀ ਤੇ ਅੰਨੇ ਵਾਹ ਫਾਈਰਿੰਗ ਕਰ ਦਿੱਤੀ ਅਤੇ ਜੋ ਫਾਈਰ ਗੱਡੀ ਦੇ ਟਾਇਰ ਤੇ ਵੱਜ਼ੇ। ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 48 ਮਿਤੀ 27-04-2025 ਜੁਰਮ 109/3(5) ਬੀ.ਐੱਨ.ਐੱਸ 25 ਅਸਲਾ ਐਕਟ ਥਾਣਾ ਭਿੱਖੀਵਿੰਡ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।

 

ਜਿਸ ਦੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮਾ ਵਿੱਚ ਜਿਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਗਗਨਦੀਪ ਸਿੰਘ ਪਰ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਮੁੱਖ ਵਿਅਕਤੀ ਜਿਸਦਾ ਨਾਮ ਰਾਜਬੀਰ ਸਿੰਘ ਉਰਫ ਰਾਜਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਵਾਰਡ ਨੰਬਰ 03 ਭਿੱਖੀਵਿੰਡ ਥਾਣਾ ਭਿੱਖੀਵਿੰਡ ਹੈ, ਜੋ ਕਿ ਭਿੱਖੀਵਿੰਡ ਏਰੀਏ ਵਿੱਚ ਆਪਣੀ ਵਰਨਾਂ ਗੱਡੀ ਨੰਬਰੀ PB61-B-2660 ਤੇ ਘੁੰਮ ਰਿਹਾ ਹੈ। ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਪਿੰਡ ਸਾਂਡਪੁਰਾ ਪਟੜੀ ਨਜ਼ਦੀਕ ਤੋਂ ਨਾਕਾਬੰਦੀ ਦੌਰਾਨ ਥਾਣਾ ਭਿੱਖੀਵਿੰਡ ਨੇ ਕਾਬੂ ਕੀਤਾ ਗਿਆ ਅਤੇ ਇਸ ਪਾਸੋਂ ਇੱਕ ਪਿਸਤੌਲ 30 ਬੋਰ, ਇੱਕ ਮੈਗਜ਼ੀਨ, 04 ਜ਼ਿੰਦਾ ਰੌਂਦ 30 ਬੋਰ ਅਤੇ ਇੱਕ ਵਰਨਾਂ ਗੱਡੀ ਨੰਬਰੀ PB61-B-2660 ਬ੍ਰਾਮਦ ਕਰਕੇ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ। ਜੋ ਪੁੱਛ-ਗਿੱਛ ਦੌਰਾਨ ਉਕਤ ਦੋਸ਼ੀ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋ ਹੋਰ ਸਾਥੀਆਂ ਨੇ ਮਿਲਕੇ ਗਗਨਦੀਪ ਸਿੰਘ ਉੱਪਰ ਫਾਈਰਿੰਗ ਕੀਤੀ ਸੀ, ਜੋ ਸਾਡਾ ਕੋਈ ਆਪਸੀ ਪੁਰਾਣਾ ਲੜਾਈ ਝਗੜਾ ਸੀ, ਜਿਸਤੇ ਮੈਂ ਉਸ ਉੱਪਰ ਫਾਈਰਿੰਗ ਕੀਤੀ ਸੀ। ਜਿਸਤੇ ਤਰਨ ਤਾਰਨ ਪੁਲਿਸ ਨੇ ਉਕਤ ਵਿਅਕਤੀ ਤੇ ਮੁੱਕਦਮਾ ਨੰਬਰ 48 ਮਿਤੀ 27-04-2025 ਜੁਰਮ 109/3(5) ਬੀ.ਐੱਨ.ਐੱਸ 25 ਅਸਲਾ ਐਕਟ ਥਾਣਾ ਭਿੱਖੀਵਿੰਡ ਵਿੱਚ ਨਾਮਜ਼ਦ ਕਰ ਲਿਆ ਹੈ।ਇਥੇ ਯਿਕਰਯੋਗ ਗੱਲ ਇਹ ਹੈ ਕਿ ਉਕਤ ਵਿਅਕਤੀ ਰਾਜਬੀਰ ਸਿੰਘ ਨੇ ਮੁੱਕਦਮਾ ਨੰਬਰ 12 ਮਿਤੀ 28.01.2025 109/194(2)/191/(3)/190 25/27/54/59 ਅਸਲਾ ਐਕਟ ਥਾਣਾ ਭਿੱਖੀਵਿੰਡ ਵਿੱਚ ਪੁਲਿਸ ਨੂੰ ਲੋੜੀਂਦਾ ਸੀ । ਮੁੱਕਦਮਾ ਹਜਾ ਵਿੱਚ ਪੁੱਛ-ਗਿੱਛ ਜਾਰੀ ਹੈ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ