ਲਾਇਪਸ਼ਿਗ 7 ਅਪ੍ਰੈਲ ; ਗੁਰਮੁਖੀ ਲਿਪੀ ਦੇ ਸੰਸਥਾਪਕ ਸੇਵਾ ਅਤੇ ਗੁਰੂ ਸ਼ਬਦ ਨੂੰ ਸੁਰਤਿ ਸਮਰਪਣ ਦੀ ਜੁਗਤ ਦਿੜ੍ਰ ਕਰਾਉਣ ਵਾਲੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਪੀਰੀ ਨਾਲ ਮੀਰੀ ਜੋੜ ਕੇ ਮੀਰੀ ਪੀਰੀ ਦਾ ਸਿਧਾਂਤ ਦਿੜ੍ਰ ਕਰਵਾ ਕੇ ਅਕਾਲ ਤਖਤ ਸਾਹਿਬ ਦੇ ਸਿਰਜਨਹਾਰ, ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ, ਬੁਹ ਪਰਉਪਕਾਰੀ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਉਫਨਬਾਗ ਮੇਨ ਵਿੱਚ ਸਮੂਹ ਸਾਧ ਸੰਗਤ ਵੱਲੋ 6 ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਜਿਸ ਦੀ ਆਰੰਭਤਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਏ ਉਪਰੰਤ ਭਾਈ ਗੁਰਮੇਲ ਸਿੰਘ, ਭਾਈ ਪਰਮਜੀਤ ਸਿੰਘ ਨੇ ਸ਼ਬਦ ਕੀਰਤਨ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ ਅਤੇ ਪੰਥ ਪ੍ਰਸਿੱਧ ਵਿਦਵਾਨ ਭਾਈ ਰਵਿੰਦਰ ਸਿੰਘ ਆਲਮਗੀਰ ਕਥਾਵਾਚਕ ਨੇ ਗੁਰਮੁਖੀ ਲਿਪੀ ਨਾਲ ਜੁੜਨਾ ਕਿਉ ਜਰੂਰੀ ਹੈ ਇਸ ਵਿਸ਼ਾ ਤੇ ਸੰਗਤ ਨਾਲ ਗੁਰਮਤਿ ਵਿਚਾਰ ਕਰਦੇ ਹੋਏ ਆਖਿਆ ਗੁਰੂ ਅੰਗਦ ਦੇਵ ਜੀ ਨੇ ਸੰਨ 1532 ਈ. ਨੂੰ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਸਾਹਿਬ ਅੱਗੇ ਆਪਣੇ ਆਪ ਨੂੰ ਸਮਰਪਣ ਕੀਤਾ ਅਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰ ਪੀਰਾ ਗਿਆਨ ਖੜਗ ਦੀ ਤਾਕਤ ਨਾਲ ਉਨ੍ਹਾ ਦੀ ਸੁਰਤਿ ਨੂੰ ਗੁਰ-ਉਪਦੇਸ ਨਾਲ ਐਸਾ ਘੜਿਆ ਕੇ ਉਹ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਹੋ ਗਏ ਜਿਥੇ ਗੁਰੂ ਅੰਗਦ ਸਾਹਿਬ ਦੀਆ ਮਨੁੱਖਤਾ ਨੂੰ ਬੇਅੰਤ ਬਖਸ਼ਿਸ਼ਾ ਹਨ । ਪਰ ਸਭ ਤੋਂ ਮਹਾਨ ਹੈ ਪੰਜਾਬੀ ਭਾਸ਼ਾ ਦੀ ਲਿਖਣ ਲਿਪੀ ਗੁਰਮੁਖੀ ਦਾ ਪਹਿਲਾ ਬਾਲ ਬੋਧ ਸਾਨੂੰ ਬਖਸ਼ਿਸ਼ ਕਰਨਾ ਹੈ ਇਹ ਉਹ ਲਿਪੀ ਹੈ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਗੁਰਬਾਣੀ ਅੰਕਿਤ ਹੈ। ਇਸ ਲਈ ਹਰ ਸਿੱਖ ਨੂੰ ਗੁਰਮੁਖੀ ਲਿਪੀ ਦਾ ਬੋਧ ਹੋਣਾ ਅਤਿਅੰਤ ਜਰੂਰੀ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕੇ ਅੱਜ ਗੁਰੂ ਸਾਹਿਬ ਦੇ ਹਜੂਰ ਜੋ ਦੂਜੇ ਅਤੇ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਪੁਰਬ ਨੂੰ ਸਮਰਪਿਤ ਹੋ ਕੇ ਆਪਾਂ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਹਾਂ ਇਸ ਸਮੇ ਆਓ ਸੰਕਲਪ ਕਰੀਏ ਕੇ ਗੁਰ-ਉਪਦੇਸ ਦਿੜ੍ਰ ਕਰਦੇ ਸ਼ਬਦ ਗੁਰ ਪੀਰ ਦੇ ਗਿਆਨ ਖੜਗ ਨਾਲ ਭਗਤੀ ਭਾਵਨਾ ਨਾਲ ਜੁੜ ਕੇ ਆਪ ਦੇ ਅੰਦਰੋਂ ਕਰਮਕਾਂਡ ਨੂੰ ਖਤਮ ਕਰਨਾ ਹੈ। ਇਸ ਭਗਤੀ ਨਾਲ ਜੋ ਸ਼ਕਤੀ ਦਾ ਸਿਧਾਂਤ ਛੇਂਵੇ ਪਾਤਸ਼ਾਹ ਨੇ ਮਨੁੱਖਤਾ ਨੂੰ ਬਖਸ਼ਿਸ਼ ਕੀਤੀ ਹੈ, ਇਹ ਪੀਰੀ ਨਾਲ ਮੀਰੀ ਦੀ ਬਖਸ਼ਿਸ਼ ਗੁਰ-ਉਪਦੇਸ ਅਨੁਸਾਰ ਆਪਣੇ ਜੀਵਨ ਵਿੱਚ ਦਿੜ੍ਰਤਾ ਨਾਲ ਅਪਨਾਉਣਾ ਹੈ ਇਹ ਹੀ ਸਾਡੇ ਵੱਲੋ ਗੁਰੂ ਸਾਹਿਬ ਨੂੰ ਸੱਚਮੁੱਚ ਪ੍ਰਣਾਮ ਹੋਵੇਗਾ । ਉਪਰੰਤ ਦੀਵਾਨ ਦੀ ਸਮਾਪਤੀ ਅਰਦਾਸ ਹੋਈ ਗੁਰੂ ਦਰਬਾਰ ਵੱਲੋ ਸਮੂਹ ਸਾਧ ਸੰਗਤ ਦਾ ਹਾਜ਼ਰੀ ਭਰਨ ਲਈ ਪ੍ਰਬੰਧਕਾਂ ਵੱਲੋ ਧੰਨਵਾਦ ਕੀਤਾ ਗਿਆ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।