Home » ਮਾਝਾ » ਭਿੱਖੀਵਿੰਡ , ਅੰਮ੍ਰਿਤਸਰ ਰੋਡ ਵਿਖੇ ” ਡੈਕਸ ਇਲੈਕਟ੍ਰਾਨਿਕ ਈ ਰਿਕਸ਼ਾ” ਏਜੰਸੀ ਦਾ ਹੋਇਆ ਉਦਘਾਟਨ ।

ਭਿੱਖੀਵਿੰਡ , ਅੰਮ੍ਰਿਤਸਰ ਰੋਡ ਵਿਖੇ ” ਡੈਕਸ ਇਲੈਕਟ੍ਰਾਨਿਕ ਈ ਰਿਕਸ਼ਾ” ਏਜੰਸੀ ਦਾ ਹੋਇਆ ਉਦਘਾਟਨ ।

SHARE ARTICLE

338 Views

ਭਿਖੀਵਿੰਡ 17 ਫਰਵਰੀ : ਸੰਸਾਰ ਅੰਦਰ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਿਆਂ ਬਣਾਉਣ ਦੇ ਲਈ ਤਿੰਨ ਬਾ ਦਿਨ ਨਵੀਂ ਤਕਨੋਲੋਜੀ ਹੋਂਦ ਵਿੱਚ ਆ ਰਹੀ ਹੈ ਜਿਸ ਰਾਹੀਂ ਮਨੁੱਖ ਹਜ਼ਾਰਾਂ ਮੀਲਾਂ ਦਾ ਪੈਂਡਾ ਕੁਝ ਘੰਟਿਆਂ ਦੇ ਅੰਦਰ ਕੀ ਤੈ ਕਰ ਸਕਦਾ ਹੈ। ਅਜੌਕੇ ਸੰਦਰਭ ਅੰਦਰ ਵੱਖ ਵੱਖ ਕੰਪਨੀਆਂ ਦੇ ਵੱਲੋਂ ਇਲੈਕਟਰੋਨਿਕ ਵਹੀਕਲ ਹੋਂਦ ਵਿੱਚ ਆਉਣ ਦੇ ਨਾਲ ਮਨੁੱਖ ਦੇ ਖਰਚਿਆਂ ਅੰਦਰ ਭਾਰੀ ਤਬਦੀਲੀ ਆਈ ਹੈ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਨਿਰਮਲ ਸਿੰਘ ਸੁਰ ਸਿੰਘ ਭਾਈ ਹਰਚਰਨ ਸਿੰਘ ਉਬੋਕੇ ਅਤੇ ਭਾਈ ਸੁਖਵਿੰਦਰ ਸਿੰਘ ਖਾਲੜਾ ਨੇ ਡੈਕਸ ਇਲੈਕਟਰੋਨਿਕ ਸਕੂਟਰ ਈ ਰਿਕਸ਼ਾ ਏਜੰਸੀ ਦਾ ਭਿਖੀਵਿੰਡ ਵਿਖੇ ਉਦਘਾਟਨ ਕਰਨ ਦੌਰਾਨ ਕੀਤਾ। ਇਹ ਡੈਕਸ ਇਲੈਕਟਰੋਨਿਕ ਈ ਰਿਕਸਾ ਏਜੰਸੀ ਸਰਦਾਰ ਗੁਰਜੰਟ ਸਿੰਘ ਹੋਰਾਂ ਵੱਲੋਂ ਖੋਲੀ ਗਈ ਜਿਨਾਂ ਵੱਲੋਂ ਅੰਮ੍ਰਿਤਸਰ ਰੋਡ ਭਿੱਖੀਵਿੰਡ ਵਿਖੇ ਪਹਿਲਾਂ ਮੋਟਰਸਾਈਕਲ ਸਕੂਟਰਾਂ ਦੀ ਰਿਪੇਅਰ ਦਾ ਕੰਮ ਕੀਤਾ ਜਾਂਦਾ ਹੈ, ਇਸ ਸਮੇਂ ਜਿੱਥੇ ਸਮੁੱਚੇ ਪਰਿਵਾਰ ਨੂੰ ਨਵੇਂ ਕਾਰੋਬਾਰ ਸ਼ੁਰੂ ਕਰਨ ਦੌਰਾਨ ਵਿਧਾਈ ਦਿੱਤੀ, ਉੱਥੇ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਇਹਨਾਂ ਕੰਮਾਂਕਾਰਾਂ ਵਿੱਚ ਵਧਦੇ ਅਤੇ ਕਮਾਈਆਂ ਵਿੱਚ ਬਰਕਤਾਂ ਪਾਉਣ ਦੀ ਕਾਮਨਾ ਵੀ ਕੀਤੀ। ਉਨਾਂ ਨੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਅੰਦਰ ਪ੍ਰਦੂਸ਼ਣ ਤੋਂ ਰਹਿਤ ਵਹੀਕਲਾਂ ਦੀ ਵਰਤੋਂ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਜਗਦੀਸ਼ ਸਿੰਘ ਭਾਈ ਗੁਰਜੰਟ ਸਿੰਘ ਕਵਲਜੀਤ ਸਿੰਘ ਸਾਹਿਲ ਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ