Home » ਪੰਜਾਬ » ਇਕ ਕਰੋੜ ਰੁਪਏ ਲਾ ਕੇ ਪਤੀ ਨੂੰ ਮਿਲਣ ਗਏ ਸੀ ਪਤਨੀ ਤੇ ਪੁੱਤਰ ।

ਇਕ ਕਰੋੜ ਰੁਪਏ ਲਾ ਕੇ ਪਤੀ ਨੂੰ ਮਿਲਣ ਗਏ ਸੀ ਪਤਨੀ ਤੇ ਪੁੱਤਰ ।

SHARE ARTICLE

305 Views

ਬੇਗੋਵਾਲ 6 ਫਰਵਰੀ : ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਕਸਬਾ ਬੇਗੋਵਾਲ ਦੇ ਨਜਦੀਕ ਪੈਂਦੇ ਪਿੰਡ ਭਦਾਸ ਦੇ ਮਾਂ ਪੁੱਤਰ ਵੀ ਸ਼ਾਮਿਲ ਸਨ , ਲਵਪ੍ਰੀਤ ਕੌਰ ਅਤੇ ਉਸਦਾ ਪੁੱਤਰ ਅਮਰੀਕਾ ਤੋਂ ਆਏ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਪਹਿਲੇ ਜਥੇ ਵਿੱਚ ਸ਼ਾਮਿਲ ਸਨ। ਉਸ ਨੇ ਆਪਣੇ ਪਤੀ ਨੂੰ ਮਿਲਣ ਲਈ ਇਕ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ ਪਰ ਉਸ ਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਅਤੇ ਉਸਨੂੰ ਆਪਣੇ ਪਤੀ ਨੂੰ ਮਿਲੇ ਬਿਨਾਂ ਹੀ ਵਾਪਸ ਆਉਣਾ ਪਿਆ ਲਵਪ੍ਰੀਤ ਕੌਰ ਨੇ ਇਸ ਯਾਤਰਾ ਤੇ ਇਕ 1.05 ਕਰੋੜ ਰੁਪਏ ਖਰਚ ਕੀਤੇ ਉਸ ਦਾ ਡੌਂਕੀ ਰੂਟ ਪੰਜਾਬ ਤੋਂ ਸ਼ੁਰੂ ਹੋਇਆ ਅਤੇ ਉਸ ਨੂੰ ਚਾਰ ਮਹਾਦੀਪਾਂ ਵਿੱਚੋਂ ਲੰਘਣਾ ਪਿਆ ਉਸਦੀ ਯਾਤਰਾ ਮੈਕਸੀਕਨ ਸਰਹੱਦ ਤੇ ਖਤਮ ਹੋਈ ਜਿੱਥੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪਿੰਡ ਦੇ ਮੁਖੀ ਨਿਸ਼ਾਨ ਸਿੰਘ ਅਨੁਸਾਰ ਉਹ ਦੋਵੇਂ ਪਹਿਲਾਂ 2 ਜਨਵਰੀ ਨੂੰ ਦੁਬਈ ਪਹੁੰਚੇ ਫਿਰ ਮਾਸਕੋ ਗਏ ਅਤੇ ਉਸ ਤੋਂ ਬਾਅਦ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਦਾਖਲ ਹੋਏ ਲਵਪ੍ਰੀਤ ਨੂੰ ਹੋਡੂਰਾਸ, ਗੁਆਟੇਮਾਲਾ ਅਤੇ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਉਸਦੇ ਪਰਿਵਾਰ ਨੇ ਉਸ ਨੂੰ ਭੇਜਣ ਲਈ ਆਪਣੀ ਛੇ ਏਕੜ ਜਮੀਨ ਗਿਰਵੀ ਰੱਖ ਦਿੱਤੀ ਸੀ , ਕੁਝ ਪੈਸੇ ਉਸਦੇ ਪਤੀ ਨੇ ਭੇਜੇ ਸਨ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਬਾਕੀ ਰਕਮ ਕਰਜ਼ਾ ਲੈ ਕੇ ਇਕੱਠੀ ਕੀਤੀ ਗਈ ਸੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ