Home » ਮਾਝਾ » ਕਿਲਾ ਰਾਏਪੁਰ ਖੇਡਾਂ ਵਿੱਚ ਪਿੰਡ ਦੋਦੇ ਸੋਡੀਆਂ ਦੇ ਨੌਜਵਾਨ ਨੇ ਜਿਤਿਆ ਸੋਨ ਤਮਗਾ

ਕਿਲਾ ਰਾਏਪੁਰ ਖੇਡਾਂ ਵਿੱਚ ਪਿੰਡ ਦੋਦੇ ਸੋਡੀਆਂ ਦੇ ਨੌਜਵਾਨ ਨੇ ਜਿਤਿਆ ਸੋਨ ਤਮਗਾ

SHARE ARTICLE

302 Views

ਖਾਲੜਾ 3 ਫਰਵਰੀ (ਖਿੜਿਆ ਪੰਜਾਬ) ਪੰਜਾਬ ਸਰਕਾਰ ਵੱਲੋਂ ਹਰ ਸਾਲ ਮਿੰਨੀ ਉਲੰਪਿਕ ਖੇਡਾਂ ਵਜੋਂ ਕਰਵਾਏ ਟੂਰਨਾਮੈਂਟ ਵਿੱਚ ਕਿਲਾ ਰਾਏਪੁਰ ਜਿਲਾ ਲੁਧਿਆਣਾ ਵਿਚ ਪਿੰਡ ਦੋਦੇ ਸੋਡੀਆਂ ਦੇ ਨੌਜਵਾਨ ਸਲਵਿੰਦਰ ਸਿੰਘ ਪੁੱਤਰ ਸ੍ਰ ਕਰਮ ਸਿੰਘ ਨੇ ਦੰਦਾਂ ਨਾਲ 70 ਕਿਲੋ ਲੋਹੇ ਦੇ ਹੱਲ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਇਹ ਜਾਣਕਾਰੀ ਪਿੰਡ ਦੋਦੇ ਸੋਡੀਆਂ ਦੇ ਸਰਪੰਚ ਮਹਾਂਵੀਰ ਸਿੰਘ ਜੈਲਦਾਰ ਨੇ ਦਿੰਦਿਆ ਦੱਸਿਆ ਕਿ ਨੌਜਵਾਨ ਸਲਵਿੰਦਰ ਸਿੰਘ ਨੇ ਆਪਣੇ ਮਾਤਾ ਪਿਤਾ ਤੇ ਜਿਲਾ ਤਰਨਤਾਰਨ ਦਾ ਨਾਮ ਰੋਸ਼ਨ ਕੀਤਾ ਹੈ। ਸੋਨ ਤਮਗਾ ਜਿੱਤਣ ਦੀ ਖੁਸ਼ੀ ਵਿਚ ਪਿੰਡ ਵਾਸੀਆਂ ਨੇ ਸਲਵਿੰਦਰ ਸਿੰਘ ਦਾ ਨਿਗਾ ਸਵਾਗਤ ਕੀਤਾ । ਇਸ ਮੌਕੇ ਐਮ ਐਲ ਏ ਸ੍ਰ ਸਰਵਨ ਸਿੰਘ ਧੁੰਨ, ਪੀ ਏ ਹਰਜਿੰਦਰ ਸਿੰਘ ਬੁਰਜ, ਪਰਮਿੰਦਰ ਸਿੰਘ ਹੀਰਾ , ਗੁਰਸਾਹਿਬ ਸਿੰਘ ਜੈਲਦਾਰ, ਦਿਲਬਾਗ ਸਿੰਘ ਭੁੱਲਰ, ਡਾ ਗੁਰਸਾਹਿਬ ਸਿੰਘ, ਰਾਜਪਾਲ, ਗੁਰਦੀਪ ਸਿੰਘ, ਗੁਰਬੀਰ ਸਿੰਘ ਪਟਵਾਰੀ, ਬਾਬਾ ਬਾਜ ਸਿੰਘ, ਅਮਰ ਸਿੰਘ, ਹਰਜਿੰਦਰ ਸਿੰਘ ,ਨਸੀਬ ਸਿੰਘ ਜੈਲਦਾਰ ਆਦਿ ਨੇ ਖੁਸ਼ੀ ਵਿਚ ਸ਼ਾਮਲ ਹੁੰਦਿਆ ਵਧਾਈਆਂ ਦਿਤੀਆਂ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।