ਗੱਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੈ , ਰਾਤ ਦੇ ਕੋਈ ਤਿੰਨ ਸਾਢੇ ਤਿੰਨ ਦਾ ਸਮਾਂ ਸੀ । ਅਸੀ ਪਰਿਵਾਰ ਸਮੇਤ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ , ਦਰਬਾਰ ਸਾਹਿਬ ਜੀ ਵਾਲੀ ਬਾਹਰ ਵਾਲੀ ਪ੍ਰੀਕਰਮਾ ਵਿੱਚ ਬੈਠਕੇ ਕੀਰਤਨ ਸਰਵਣ ਕਰ ਰਿਹੇ ਸੀ ਕਿ ਜਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇਗੀ ਹੁਕਮਨਾਵਾਂ ਸੁਣਕੇ ਅਰਦਾਸ ਵਿੱਚ ਸ਼ਾਮਲ ਹੋਕੇ ਫਿਰ ਬਾਹਰ ਜਾਵਾਂਗੇ ।
ਮੇਰੀ ਸੁਪਤਨੀ ਸਰੋਵਰ ਵਾਲੀ ਲੱਗੀ ਜਾਲੀ ਨਾਲ ਢੋਹ ਲਾਕੇ ਲੱਤ ਪਸਾਰਕੇ ( ਸਿੱਧੀ ਕਰਕੇ ) ਬੈਠੀ ਕੀਰਤਨ ਸੁਣ ਰਹੀ ਸੀ , ਕਿ ਇੱਕ ਸੇਵਾਦਾਰ ਕੋਲੋ ਜਾਂਦੇ ਜਾਂਦੇ ਬੋਲਿਆ ਬੀਬੀ ਬੈਠਣਾਂ ਨਹੀ ਆਉਂਦਾ , ਚੌਕੜੀ ਮਾਰਕੇ ਬੈਠ , ਇੰਨੀ ਗੱਲ ਆਖ ਉਹ ਅੱਗੇ ਚੱਲਾ ਗਿਆ । ਉਸਦੇ ਬੋਲਾਂ ਵਿੱਚ ਕੁੜੱਤਣ ਜਿਹੀ ਸੀ ! ਉਸਦੇ ਬੋਲ ਸੁਣਕੇ , ਇਹ ਜਿਵੇਂ ਆਪਣੇ ਆਪ ਨਾਲ ਗੱਲ ਕਰਦੀ ਬੋਲੀ ਮੈਨੂੰ ਕਿਹੜਾ ਨਹੀ ਪਤਾ ਚੌਕੜੀ ਮਾਰਕੇ ਬੈਠਣਾਂ ਹੈ , ਚੌਕੜੀ ਮਾਰਕੇ ਬੈਠ ਵੀ ਹੋਵੇ ਤਾਹੀ ਬੈਠਾਂ । ਕੋਲ ਬੈਠੇ ਬੀਬੀ ਨੇ ਜਵਾਬ ਦਿੱਤਾ ਭੈਣ ਜੀ ਇਹ ਕਿਸੇ ਦੀ ਪ੍ਰੋਗਲਮ ਨਹੀ ਦੇਖਦੇ ਨਾਂ ਜਾਣਦੇ ਹਨ , ਬੱਸ ਬੋਲੀ ਜਾਂਦੇ ਹਨ ।
ਕੁੱਝ ਸਮੇਂ ਬਾਅਦ ਉਹ ਫਿਰ ਪ੍ਰਕਰਮਾ ਵਿੱਚ ਤੁਰਿਆ ਆਉਂਦਾ ਇਸਨੇ ਗੋਡਾ ਥੋੜਾ ਉਪਰ ਕਰ ਲਿਆ, ਹੁਣ ਉਹ ਸੇਵਾਦਾਰ ਕੋਲ ਖੜ੍ਹਕੇ ਬੋਲਣ ਲੱਗਾ , ਸਤਿਕਾਰ ਕਰਨਾ ਸਿਖ ਲਉ , ਦਰਬਾਰ ਸਾਹਿਬ ਵੱਲ ਲੱਤਾਂ ਪਸਾਰਕੇ ਨਹੀ ਬੈਠੀਦਾ , ਉਸਦੀ ਇਹ ਗੱਲ ਸੁਣਕੇ ਮੈ ਸੋਚੀ ਪੈ ਗਿਆ । ਮੇਰੇ ਮੰਨ ਵਿੱਚ ਆਇਆ ਇਸਨੂੰ ਆਖਾਂ ਵੀਰ ਤਿੰਨ ਵਾਰ ਲੱਤਾ ਦਾ ਉਪਰੇਸ਼ਨ ਹੋਇਆ ਹੈ ਜੇ ਨਹੀ ਠੀਕ ਤਰ੍ਹਾਂ ਮੁੜਦੀ ਤਾ ਕੀ ਕਰੇ ? ਚੌਕੜੀ ਮਾਰਨ ਨਾਲ ਸਤਿਕਾਰ ਵੱਧ ਜਾਵੇਗਾ ?
# ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ।। #
ਜੇਕਰ ਇਹ ਸਵਾਲ ਗੁਰਬਾਣੀ ਦੋਬਾਰਾ ਮੁਸਲਮਾਨ ਨੂੰ ਹੋ ਸਕਦਾ ਹੈ। ਸੇਵਾਦਾਰ ਵੀਰ ਜੀਓ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਇਸ ਇਮਾਰਤ ਵਿੱਚ ਹਨ , ਤੁਸੀ ਦੱਸੋ ਲੱਤ ਕਿੱਧਰ ਕਰੀਏ ? ਪੁੱਛੀਏ ਤਾ ਕੀ ਜਵਾਬ ਹੋਵੇਗਾ । ਬਾਹਰ ਵਾਲੀ ਵੱਡੀ ਪ੍ਰੀਕਰਮਾ ਵਿੱਚ ਕਿੰਨੇ ਥਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਹੋਏ ਹਨ ? ਉਹਨਾਂ ਵੱਲ ਪੈਰ ਨਹੀ ਹੋਵੇਗਾ ? ਫਿਰ ਉਹ ਇਹ ਆਖੇਗਾ , ਮੈਨੂੰ ਨਹੀ ਪਤਾ ਸੀ ਕਿ ਲੱਤਾ ਵਿੱਚ ਕੋਈ ਦਿੱਕਤ ਹੈ , ਬੈਠੋ ਤੁਸੀ ਅਰਾਮ ਨਾਲ ਬੈਠੋ , ਸਾਡੀ ਤਾ ਡਿਉਟੀ ਹੈ। ਅਸੀ ਆਖਣਾਂ ਹੈ । ਮੈ ਪ੍ਰਕਰਮਾ ਵਿੱਚ ਬੈਠਾ ਬੈਠਾ ਮੰਨ ਕਰਕੇ ਕਦੇ ਮੱਕੇ ਦੀ ਸ਼ਾਹੀ ਮਸਜਿਦ ਵਿੱਚ ਅਤੇ ਕਦੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾਂ ਵਿੱਚ ਏਹੀ ਸੋਚਦਾ ਰਿਹਾ ਜੇਕਰ ਅੱਜ ਖੁਦ ਗੁਰੂ ਨਾਨਕ ਪਾਤਸ਼ਾਹ ਵੀ ਆਕੇ ਪ੍ਰਕਰਮਾ ਵਿੱਚ ਪੈਰ ਦਰਬਾਰ ਸਾਹਿਬ ਵੱਲ ਕਰਕੇ ਲੰਮੇ ਪੈਣਗੇ ਤਾ ਇਹ ਸੇਵਾਦਾਰ ਉਹਨਾਂ ਵੀ ਕੁੜੱਤਣ ਭਰੇ ਬੋਲ ਬੋਲਕੇ ਪੈਰ ਹੋਰ ਪਾਸੇ ਕਰਨ ਲਈ ਮਜ਼ਬੂਰ ਕਰਨਗੇ ।
ਉਹ ਭੱਲਿਓ ਹਰ ਰੋਜ਼ ਗੁਰਬਾਣੀ ਕੀਰਤਨ ਸਰਵਣ ਕਰਨ ਵਾਲੇ ਸੇਵਾਦਾਰੋ ਤੁਸੀ ਗੁਰਬਾਣੀ ਪੜ੍ਹਦੇ ਸੁਣਦੇ ਜਰੂਰ ਹੋ , ਮਤਲਬ ਕੀ ਹੈ ? ਜਾਣਦੇ ਨਹੀ । ਤੁਹਾਡਾ ਵਿਹਾਰ ਵੀ ਉਸ ਮੱਕੇ ਵਾਲੀ ਮਸਜਿਦ ਦੇ ਸਾਹੀ ਇਮਾਮ ਵਰਗਾ ਹੈ ।
# ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ।। #
ਜਿਸ ਅੱਲਾ , ਭਗਵਾਨ , ਹਰੀ , ਰਾਮੁ , ਬੀਠਲ ਜਾਂ ਵਾਹਿਗੁਰੂ ਨੂੰ ਗੁਰਦੁਆਰਿਆ , ਮੰਦਰਾਂ , ਮਸਜਿਦਾ ਅੰਦਰ ਲੱਭਦੇ ਹਾਂ ਉਹ ਹਰ ਜਰੇ ਜਰੇ ਅੰਦਰ , ਹਰ ਪਾਸੇ ਮੌਜੂਦ ਹੈ ਪਰ ਸਾਨੂੰ ਇਤਬਾਰ ਨਹੀ ।
ਅਸੀ ਕਿਤੇ ਰੱਬ ਦੀ ਗੱਲ ਹੋਵੇ ਤਾ ਸੌਖਿਆ ਆਖ ਦਿੰਦੇ ਹਾਂ ਉਪਰ ਵਾਲਾ ਜਾਣੇ । ਉਪਰ ਕਿੱਥੇ ? ਉਮਰਾਂ ਬੀਤ ਗਈਆਂ ਗੁਰਦੁਆਰਿਆ ਅੰਦਰ ਮੱਥੇ ਟੇਕਦਿਆ , ਮੱਥਾ ਟੇਕਣ ਤੱਕ ਸੀਮਤ ਹੋਕੇ ਰਹਿ ਗਏ । ਜਿਸ ਨੂੰ ਮੱਥਾ ਟੇਕਿਆ ਉਸ ਗੁਰੂ ਵਾਰੇ ਕੋਈ ਗਿਆਨ ਹੀ ਨਹੀ ਲਿਆ ਕੀ ਸਿਖਿਆ ਦਿੰਦਾ ਹੈ । ਇਸੇ ਤਰ੍ਹਾ ਉਹ ਸੇਵਾਦਾਰ
# ਰੋਟੀਆਂ ਕਾਰਣਿ ਪੂਰਹਿ ਤਾਲ ।। #
ਉਹ ਰੋਜ਼ੀ ਰੋਟੀ ਲਈ ਨੱਚਦੇ ਹਨ , ਇਹ ਰੋਜ਼ੀ ਰੋਟੀ ਲਈ ਆਪਣੀ ਡਿਉਟੀ ਕਰ ਰਹੇ ਹਨ । ਜੇਕਰ ਕੋਈ ਗੱਲ ਕਰਨੀ ਵੀ ਹੈ ਤਾ ਸਲੀਕਾ ਤਾ ਸਿਖੋ , ਜਿਸ ਦਰਬਾਰ ਸਾਹਿਬ ਕੰਪਲੈਕਸ ਅੰਦਰ ਅਸੀ ਡਿਊਟੀ ਕਰਦੇ ਹਾਂ , ਹਰ ਸਮੇਂ ਬਾਣੀ ਕੀਰਤਨ ਪ੍ਰਵਾਹ ਚੱਲਦੇ ਹਨ । ਕਦੀ ਇਹ ਸ਼ਬਦ ਵੀ ਕੰਨਾਂ ਵਿੱਚ ਪਿਆ ਹੋਵੇਗਾ ।
# ਮਿਠ ਬੋਲੜਾ ਜੀ ਹਰਿ ਸਜਣਾ ਸੁਆਮੀ ਮੋਰਾ ।।#
ਹੱਡ ਬੀਤੀ ।
✍️ਗੁਰਵਿੰਦਰ ਸਿੰਘ ਜਰਮਨੀ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।