Home » ਜੀਵਨ ਸ਼ੈਲੀ » (ਪ੍ਰਸ਼ਨ ਉੱਤਰ ਚਾਰ ਸਾਹਿਬਜ਼ਾਦੇ) , ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਣੇ ਬੱਚਿਆਂ ਨੂੰ ਸਵਾਲ ਜਵਾਬ ਤਿਆਰ ਕਰਾਓ ਅਤੇ ਬੱਚਿਆਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜੋ।

(ਪ੍ਰਸ਼ਨ ਉੱਤਰ ਚਾਰ ਸਾਹਿਬਜ਼ਾਦੇ) , ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਆਪਣੇ ਬੱਚਿਆਂ ਨੂੰ ਸਵਾਲ ਜਵਾਬ ਤਿਆਰ ਕਰਾਓ ਅਤੇ ਬੱਚਿਆਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜੋ।

SHARE ARTICLE

198 Views
1. ਸਾਹਿਬਜ਼ਾਦਾ ਅਜੀਤ ਸਿੰਘ ਜੀ 2. ਸਾਹਿਬਜ਼ਾਦਾ ਜੁਝਾਰ ਸਿੰਘ ਜੀ 3. ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ 4. ਸਾਹਿਬਜ਼ਾਦਾ ਫਤਹਿ ਸਿੰਘ ਜੀ
ਪੰਜ ਪਿਆਰੇ
1. ਭਾਈ ਦਇਆ ਸਿੰਘ ਜੀ 2. ਭਾਈ ਧਰਮ ਸਿੰਘ ਜੀ 3. ਭਾਈ ਹਿੰਮਤ ਸਿੰਘ ਜੀ
4. ਭਾਈ ਮੋਹਕਮ ਸਿੰਘ ਜੀ 5. ਭਾਈ ਸਾਹਿਬ ਸਿੰਘ ਜੀ
ਪੰਜ ਕਕਾਰ
1. ਕੇਸ, ਕੰਘਾ, ਕੜਾ , ਕਿਰਪਾਨ, ਕਛਹਿਰਾ
1. ਗੁਰੂੂ ਗੋਬਿੰਦ ਸਿੰਘ ਜੀ ਦੇ ਕਿੰਨ੍ਹੇ ਸਾਹਿਬਜ਼ਾਦੇ ਸਨ ? ਚਾਰ
2. ਬਾਬਾ ਅਜੀਤ ਸਿੰਘ ਜੀ ਦਾ ਜਨਮ ਕਿਸ ਅਸਥਾਨ ਤੇ ਹੋਇਆ ?
ਪਾਉਂਟਾ ਸਾਹਿਬ
ਪ੍ਰਸ਼ਨ: 3. ਛੋਟੇ ਸਾਹਿਬਜ਼ਾਦਿਆਂ ਦਾ ਜਨਮ ਅਸਥਾਨ ਦੱਸੋਂ ?
ਉੱਤਰ:ਅਨੰਦਪੁਰ ਸਾਹਿਬ
ਪ੍ਰਸ਼ਨ 4. ਸਾਹਿਬਜ਼ਾਦਿਆਂ ਨੂੰ ਗਿਆਨ ਕਿਹੜੀ ਕਿਹੜੀ ਭਾਸ਼ਾ ਦਾ ਗਿਆਨ ਦਿਵਾਇਆ ਗਿਆ ?
ਉੱਤਰ; ਗੁਰਮੁਖੀ, ਫਾਰਸੀ, ਸੰਸਕ੍ਰਿਤ
5. ਸਾਹਿਬਜ਼ਾਦਿਆਂ ਵਿੱਚ ਹੌਸਲਾ ਭਰਨ ਲਈ ਕੀ ਕੀ ਪ੍ਰੇਰਨਾ ਦਿੱਤੀ ਗਈ ?
ਇਤਿਹਾਸ, ਗੁਰਬਾਣੀ, ਸ਼ਸਤਰ ਕਲਾ ਦੀ ।
6. ਸ਼ਸਤਰ ਵਿੱਦਿਆਂ ਕਿਉਂ ਸਿੱਖਣੀ ਹੈ ?
ਅੱਤਿਆਚਾਰ ਰੋਕਣ ਲਈ
7. ਸ਼ਾਹਿਬਜ਼ਾਦਾ ਫਤਹਿ ਸਿੰਘ ਨੂੰੂ ਜਦੋਂ ਛੋਟਾ ਹੋਣ ਕਰਕੇ ਵੱਡੇ ਭਰਾਵਾਂ ਨੇ ਨਾਲ ਖੇਡਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਨਾਲ
ਖੇਡਣ ਲਈ ਕੀ ਕੀਤਾ ?
ਕਈ ਦਸਤਾਰਾਂ ਸਜਾ ਕੇ ਦੁਮਾਲਾ ਵੱਡਾ ਕਰ ਲਿਆ ।
8. ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਸਦੀ ਪਤਨੀ ਜਰਵਾਣੇ ਤੋਂ ਛਡਵਾਉਂਣ ਲਈ ਭੇਜਿਆ ?
ਬ੍ਰਾਹਮਣ ਦੀ
9. ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਕਿੰਨ੍ਹੇ ਮਹੀਨੇ ਘੇਰਾ ਪਾਈ ਰੱਖਿਆ ?
ਨੌ ਮਹੀਨੇ
10. ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਂਣ ਲਈ ਪਹਾੜੀ ਰਾਜਿਆਂ ਨੇ ਕੀ ਕੀਤਾ ?
ਗਊ ਮਾਤਾ ਦੀ ਕਸਮ ਖਾਧੀ
11. ਜਦੋਂ ਕੋਈ ਵੀ ਯਤਨ ਗੁਰੂ ਜੀ ਕੋਲੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਂਣ ਵਿੱਚ ਮੁਗਲ ਫੌਜ਼ ਦਾ ਅਸਫਲ ਰਿਹਾ
ਤਾਂ ਅਖੀਰ ਉਨ੍ਹਾਂ ਨੇ ਕੀ ਯਤਨ ਕੀਤਾ ?
ਬਾਦਸ਼ਾਹ ਔਰੰਗਜ਼ੇਬ ਵੱਲੋਂ ਕੁਰਾਨ ਦੀ ਸੌਹ ਖਾਧੀ ਗਈ
12. ਅਨੰਦਪੁਰ ਦਾ ਕਿਲਾ ਖਾਲੀ ਕਰਨ ਤੋਂ ਬਾਅਦ ਇਸ ਕਿਲੇ ਦੀ ਸੇਵਾ –ਸੰਭਾਲ ਕਿਸ ਗੁਰਸਿੱਖ ਨੂੰ ਸੌਪੀ ਗਈ ?
ਭਾਈ ਗੁਰਬਖਸ਼ ਸਿੰਘ ਜੀ ਨੂੰ
13. ਗੁਰੂੂ ਗੋਬਿੰਦ ਸਿੰਘ ਜੀ ਨੇ ਪਹਾੜੀ ਅਤੇ ਮੁਗਲ ਫੌਜ਼ਾਂ ਦੀਆਂ ਖਾਧੀਆਂ ਸੌਹਾਂ ਨੂੰ ਕਿਵੇਂ ਝੂਠ ਸਾਬਤ ਕੀਤਾ ?
ਟੁੱਟੀਆਂ ਜੁੱਤੀਆਂ ਅਤੇ ਫੱਟੇ ਪੁਰਾਣੇ ਕੱਪੜਿਆਂ ਦੇ ਗੱਡਿਆਂ ਨੂੰ ਬਾਹਰ ਭੇਜ ਕੇ
14. ਝੁੱਗੀਆਂ ਪਿੰਡ ਦੀ ਜੂੂਹ ਤੇ ਕਿਸ ਗੁਰਸਿੱਖ ਨੇ ਕਮਾਂਡ ਸੰਭਾਲੀ ?
ਭਾਈ ਜੀਵਨ ਸਿੰਘ ਜੀ ਨੇ
15. ਅਨੰਦਪੁਰ ਛੱਡਣ „ਤੇ ਮੁਗਲ ਤੇ ਪਹਾੜੀ ਫੌੋਜ ਨਾਲ ਪਹਿਲਾ ਯੁੱਧ ਕਿੱਥੇ ਹੋਇਆ ?
ਸਰਸਾ ਕੰਢੇ
16. ਇਸ ਅਸਥਾਨ ਤੇ ਭਾਈ ਮਨੀ ਸਿੰਘ ਦੇ ਕਿਸ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਤਾ ?
ਭਾਈ ਉਦੈ ਸਿੰਘ ਜੀ ਨੇ
17. ਨਿਹੰਗ ਖਾਂ ਨੇ ਕਿਸ ਜਖਮੀ ਸਿੰਘ ਨੂੰ ਆਪਣਾ ਜਵਾਈ ਕਹਿ ਕੇ ਮੁਗਲ ਫੌਜ਼ ਤੋਂ ਬਚਾਇਆ ?
ਭਾਈ ਬਚਿੱਤਰ ਸਿੰਘ ਜੀ ਨੂੰ
18. ਭਾਈ ਬਚਿੱਤਰ ਸਿੰਘ ਨੂੰ ਜੰਗ ਦੇ ਮੈਦਾਨ ਵਿਚ ਜਖਮੀ ਹਾਲਤ ਵਿੱਚ ਕਿਹੜੇ ਸਾਹਿਬਜ਼ਾਦੇ ਨੇ ਨਿਹੰਗ ਖਾਂ ਦੇ
ਘਰ ਪਹੁੰਚਾਇਆ ?
ਸਾਹਿਬਜ਼ਾਦਾ ਅਜੀਤ ਸਿੰਘ ਨੇ
19. ਜਿਸ ਜਗ੍ਹਾ ਤੇ ਗੁਰੂ ਜੀ ਦਾ ਪਰਿਵਾਰ ਖੇਰੂੰ ਖੇਰੰੂ ਹੋਇਆ , ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ?
ਸ੍ਰੀ ਪਰਿਵਾਰ ਵਿਛੋੜਾ ਸਾਹਿਬ
20. ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਜੀ ਕਿਸਦੀ ਹਵੇਲੀ ਵਿੱਚ ਠਹਿਰੇ ਸਨ ?
ਦੁਨੀ ਚੰਦ ਦੀ ਹਵੇਲੀ ਵਿੱਚ
21. ਪੰਜ ਪਿਆਰਿਆਂ ਵਿੱਚੋਂ ਚਮਕੌਰ ਦੀ ਜੰਗ ਵਿੱਚ ਕਿੰਨ੍ਹੇ ਪਿਆਰੇ ਸ਼ਹੀਦ ਹੋਏ ?
ਤਿੰਨ ਪਿਆਰੇ ( ਭਾਈ ਹਿੰਮਤ ਸਿੰਘ ਜੀ , ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ )
22. ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ?
ਚਮਕੌਰ ਦੀ ਜੰਗ ਵਿੱਚ
23. ਚਮਕੌਰ ਸਾਹਿਬ ਦੀ ਜੰਗ ਵਿੱਚ ਗੁਰੂ ਜੀ ਨੇ ਕਲਗੀ ਕਿਸ ਦੇ ਸਿਰ ਤੇ ਸਜਾਈ ?
ਭਾਈ ਸੰਗਤ ਸਿੰਘ ਜੀ ਦੇ ਸਿਰ ਤੇ
24. ਚਮਕੌਰ ਦੀ ਜੰਗ ਸਮੇਂ “ ਤੁਸੀਂ ਮੇਰੇ ਸਾਰੇ ਸਾਹਿਬਜ਼ਾਦੇ ਹੋ,ਕਿਹਨੂੰ ਕਿਹਨੂੰ ਬਚਾਵਾਂ ।”ਇਹ ਬੋਲ ਕਿਸ ਦੇ ਸਨ ?
ਦਸਮੇਸ਼ ਪਿਤਾ ਜੀ ਦੇ
25. ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦੇ ਅਤੇ ਹੋਰ ਸਿੱਖਾਂ ਦਾ ਸੰਸਕਾਰ ਕਿਸਨੇ ਕੀਤਾ ?
ਬੀਬੀ ਸ਼ਰਨ ਕੌਰ ਜੀ ਨੇ
26. ਛੋਟੇ ਸਾਹਿਬਜ਼ਾਦਿਆਂ ਨੇ ਸਰਸਾ ਨਦੀ ਪਾਰ ਕਰਕੇ ਰਾਤ ਕਿੱਥੇ ਗੁਜ਼ਾਰੀ ?
ਕੁੰਮਾ ਮਾਸ਼ਕੀ ਦੀ ਛੰਨ ਵਿੱਚ
27. ਛੋਟੇ ਸਾਹਿਜ਼ਾਦਿਆਂ ਤੇ ਮਾਤਾ ਗੁੱਜ਼ਰ ਕੌਰ ਨੂੰ ਪਹਿਲਾਂ ਕਿਸਨੇ ਗ੍ਰਿਫਤਾਰ ਕਰਵਾਇਆ ?
ਗੰਗੂ ਬ੍ਰਾਹਮਣ ਨੇ
28. ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁੱਜਰ ਕੌਰ ਨੂੰ ਪਹਿਲੀ ਰਾਤ ਕਿੱਥੇ ਕੈਦ ਕੀਤਾ ਗਿਆ ?
ਮੁਰਿੰਡੇ ਥਾਣੇ ਵਿੱਚ
29. ਸੁੱਚਾ ਨੰਦ ਕੌਣ ਸੀ ?
ਸਰਹੰਦ ਦਰਬਾਰ ਦਾ ਅਹਿਲਕਾਰ
30. ਸ਼ੇਰ ਮੁਹੰਮਦ ਖਾਨ ਕਿੱਥੋਂ ਦਾ ਰਹਿਣ ਵਾਲਾ ਸੀ ?
ਮਲੇਰਕੋਟਲੇ ਦਾ
31. ਸੁੱਚਾ ਨੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਇਹ ਪੁੱਛਿਆ “ਭਲਾ ਜੇ ਸਰਕਾਰ ਤੁਹਾਨੂੰ ਛੱਡ ਦੇਵੇ ਤਾਂ
ਤੁਸੀਂ ਕੀ ਕਰੋਗੇ” ?
ਅਸੀਂ ਜੰਗਲਾਂ ਤੇ ਪਿੰਡਾਂ ‘ਚ ਜਾਵਾਂਗੇ ਤੇ ਫੌਜ਼ਾਂ ਬਣਾ ਕੇ ਜਾਲਮ ਸਰਕਾਰ ਨਾਲ ਲੜਾਂਗੇ ।
32. ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਗੁਰੂ ਜੀ ਨੇ ਕਿਸ ਤੋਂ ਮੰਗਵਾਈ ?
ਨੂਰਾ ਮਾਹੀ ਤੋਂ
33. ਇਹ ਹੱਦੋ ਵੱਧ ਜ਼ੁਲਮ ਹੈ, ਸ਼ਰਾਂ ਦੇ ਉਲਟ ਹੈ , ਮਸੂਮਾਂ ਤੇ ਬੱਚਿਆਂ ਨੂੰ ਮਾਰਨ ਦੀ ਸ਼ਰਾ ਕਦੇ ਇਜ਼ਾਜ਼ਤ ਨਹੀਂ ਦੇਂਦੀ”
ਇਹ ਕਿਸਨੇ ਕਿਹਾ ?
ਸ਼ੇਰ ਮੁਹੰਮਦ ਖਾਂ ਨੇ
34. ਛੋਟੇ ਸਾਹਿਬਜ਼ਾਦਿਆਂ ਨੂੰ ਕਿਵੇ ਸ਼ਹੀਦ ਕੀਤਾ ਗਿਆ ?
ਕੰਧਂਾ ਵਿੱਚ ਚਿਣ ਕੇ, ਗਲਾ ਕੱਟ ਕੇ
35. ਸੰਸਾਰ ਦੀ ਸਭ ਤੋਂ ਕੀਮਤੀ ਧਰਤੀ ਕਿਹੜੀ ਹੈ ?
ਫਤਹਿਗੜ ਸਾਹਿਬ
36. ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਕਿਸਨੇ ਖਰੀਦੀ ?
ਦੀਵਾਨ ਟੋਡਰ ਮੱਲ ਨੇ
37. ਛੋਟੇ ਸਾਹਿਬਜ਼ਾਦਿਆਂ ਨੂੰ ਕਿਹੜੇ ਜਲਾਦਾਂ ਨੇ ਸ਼ਹੀਦ ਕੀਤਾ ?
ਸ਼ਾਸਲ ਬੇਗ ਤੇ ਬਾਸਲ ਬੇਗ ਨੇ
38. ਸ਼ਾਸਲ ਬੇਗ ਤੇ ਬਾਸਲ ਬੇਗ ਕਿੱਥੋ ਦੇ ਰਹਿਣ ਵਾਲੇ ਸਨ ?
ਸਮਾਣੇ ਦੇ
39. ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਨੂੰ ਕਿਸਨੇ ਸਜਾ ਦਿੱਤੀ ?
ਬਾਬਾ ਬੰਦਾ ਸਿੰਘ ਬਹਾਦਰ ਨੇ
40. ਬੱਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੱਚੇ ਜਹਾਂ , ਖੁਦਾ ਕੇ ਲੀਏ” ਇਹ ਸਤਰਾਂ ਕਿਸ
ਅਸਥਾਨ ਬਾਰੇ ਹਨ ?
ਚਮਕੌਰ ਸਾਹਿਬ ਦੇ ਅਸਥਾਨ ਲਈ।                                                                                                                                         41. ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਹੁਤ ਹੀ ਭਾਵੁਕ ਵਰਨਣ ਕਿਹੜੇ ਮੁਸਲਮਾਨ ਕਵੀ ਨੇ ਕੀਤਾ ਹੈ ?
ਅੱਲ੍ਹਾ ਯਾਰ ਖਾਂ ਯੋਗੀ ਨੇ
42. ਗੁਰੂੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਸਮਾਉਂਣ ਸਮੇਂ ਸਿੱਖ ਨੂੰ ਕਿਸਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼
ਦੇ ਗਏ ਸਨ ?
ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ
43. ‘ਬਦਲਾ ਹੀ ਲੇਨਾ ਹੋਗਾ ਤੋਂ ਹਮ ਲੇਂਗੇ ਬਾਪ ਸੇ। ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ’ ਇਹ ਸ਼ਬਦ
ਕਿਸਨੇ ਕਹੇ ? ਨਵਾਬ ਸ਼ੇਰ ਮੁਹੰਮਦ ਖਾਨ ਨੇ
44. ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ਼ ਵਿੱਚ ਕਿਸਨੇ ਦੁੱਧ ਪਿਆਇਆ ?
ਭਾਈ ਮੋਤੀ ਰਾਮ ਜੀ ਨੇ
45. ਮੋਤੀ ਰਾਮ ਨੂੰ ਮੁਗਲਾਂ ਨੇ ਕਿਵੇਂ ਸ਼ਹੀਦ ਕੀਤਾ ?
ਕੋਹਲੂ ਵਿੱਚ ਪੀੜ ਕੇ
46. ਸਾਕਾ ਸਰਹੰਦ ਕਿਹੜੇ ਦੇਸੀ ਮਹੀਨੇ ਵਿੱਚ ਵਾਪਰਿਆ ?
ਪੋਹ ਦੇ ਮਹੀਨੇ ਵਿੱਚ
47. ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਕਿਸ ਤਰ੍ਹਾਂ ਦਾਖਲ ਹੋਏ ?
ਪਹਿਲਾ ਜੁੱਤੀ ਖਿੜਕੀ ਦੇ ਅੰਦਰ ਕਰਕੇ
48. ਪੇਸ਼ੀ ਤੋਂ ਵਾਪਸ ਆ ਕੇ ਸਾਹਿਬਜ਼ਾਦਿਆਂ ਨੇ ਦਾਦੀ ਨੂੰ ਕੀ ਦੱਸਿਆ ?
ਸਾਨੂੰ ਸਿੱਖੀ ਛੱਡਣ ਲਈ ਕਿਹਾ ਗਿਆ
49. ਮਾਤਾ ਪਿਤਾ ਬੱਚਿਆ ਦੀ ਸਾਂਭ ਸੰਭਾਲ ਕਿਵੇ ਕਰਨ ?
ਗੁਰਬਾਣੀ ਨਾਲ ਜੋੜ ਕੇ
50. ਪਰਿਵਾਰ ਵਿੱਚ ਕਿਹੜੀ ਭਾਸ਼ਾ ਵਰਤੀ ਜਾਵੇ ?
ਪੰਜਾਬੀ
51. ਸਿੱਖ ਪਰਿਵਾਰ ਆਪਣਾ ਜੀਵਨ ਕਿਵੇਂ ਜਿਊਣ ?
ਸਿੱਖ ਰਹਿਤ ਮਰਿਯਾਦਾ ਅਨੁਸਾਰ
52. ਸਿੱਖੀ ਕਿਵੇਂ ਪ੍ਰਫੁਲਿਤ ਹੋ ਸਕਦੀ ਹੈ ?
ਪਰਿਵਾਰਾਂ ਨੂੰ ਮਜ਼ਬੂਤ ਬਣਾ ਕੇ
53. ਮਾਤਾ ਪਿਤਾ ਦਾ ਨਾਮ ਕਿਵੇਂ ਰੌਸਨ ਹੋ ਸਕਦਾ ਹੈ ?
ਚੰਗਾ ਇਨਸਾਨ ਬਣ ਕੇ , ਵੱਡੀ ਸਫਲਤਾ ਹਾਸਲ ਕਰਕੇ , ਸਤਿਕਾਰ ਕਰਕੇ
54. ਮੁਸ਼ਕਲ ਘੜੀ ਵੇਲੇ ਸਿੱਖ ਪਰਿਵਾਰ ਕਿਸ ਦਾ ਆਸਰਾ ਲਵੇ ?
ਅਕਾਲ ਪੁਰਖ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ
55. ਬੱਚਾ ਸਭ ਤੋਂ ਪਹਿਲਾ ਕਿਸ ਪਾਸੋਂ ਸਿੱਖਦਾ ਹੈ ?
ਮਾਤਾ ਪਿਤਾ ਪਾਸੋਂ , ਅਧਿਆਪਕ ਪਾਸੋਂ ਅਤੇ ਗੁਰਦੁਆਰਿਆਂ ਪਾਸੋਂ
56. ਬੱਚਿਆਂ ਨੂੰ ਕਿਹੜੀਆਂ ਤਿੰਨ ਗੱਲਾਂ ਸਿਖਾਉਂਣੀਆਂ ਜ਼ਰੂਰੀ ਹਨ ?
ਥੋੜਾ ਬੋਲੋ, ਮਿੱਠਾ ਬੋਲੋ ਅਤੇ ਪਿਆਰ ਨਾਲ ਬੋਲੋ
57. ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਨਾਮ ਕਿਸ ਤਰ੍ਹਾਂ ਦੇ ਰੱਖਣ ?
ਸਿੱਖੀ ਦੀ ਝਲਕ ਪੈਣ ਵਾਲੇ ਨਾਮ
58. ਸਾਨੂੰ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਵਿੱਚੋਂ ਕੀ ਸਿੱਖਣਾ ਚਾਹੀਦਾ ਹੈ ?
ਸਿੱਖੀ ਕਮਾਉਂਣ ਦਾ ਢੰਗ ਹੈ ਨਾ ਕਿ ਵਿਖਾਵੇ ਦਾ ਢੰਗ
59. ਸਿੱਖੀ ਦੀ ਕੀ ਪਹਿਚਾਣ ਹੈ ?
ਕੇਸ ਦਸਤਾਰ ਤੇ ਕਿਰਦਾਰ
60. ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨ੍ਹੇ ਅੰਕ ਹਨ ?
1430 ਅੰਕ
khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ