56 Views
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਚੱਲੀ ਗੋਲੀ
ਆਲਟੋ ਕਾਰ ਦੀ ਚਾਬੀ ਅਤੇ 10 ਹਜਾਰ ਰੁਪਏ ਲੈ ਕੇ ਦੋੜੇ ਸੀ ਬਦਮਾਸ਼
ਜਿਲਾ ਤਰਨ ਤਾਰਨ ਦੇ ਅਧੀਨ ਹਰੀਕੇ ਦੇ ਨੇੜੇ ਦੋਨੇਕੇ ਪੰਪ ਕੋਲੋਂ ਆਲਟੋ ਕਾਰ ਸਵਾਰਾਂ ਕੋਲੋਂ ਦਸ ਹਜ਼ਾਰ ਰੁਪਏ ਦੀ ਲੁੱਟ ਕਰਕੇ ਭੱਜੇ ਦੋ ਲੁਟੇਰਿਆਂ ਵਿਚੋਂ ਇਕ ਨੂੰ ਫੜਿਆ ਪੁਲਿਸ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਤਰਨ ਤਰਨ ਨੇ ਦੱਸਿਆ ਕਿ ਥਾਣਾ ਹਰੀਕੇ ਐਸ ਐਚ ਓ ਨੂੰ ਇੱਕ ਸੂਚਨਾ ਮਿਲੀ ਕਿ ਦੋ ਬਦਮਾਸ਼ ਅਲਟੋ ਕਾਰ ਸਵਾਰ ਜੋ ਹਰੀਕੇ ਨਜ਼ਦੀਕ ਦੋਨੇਕੇ ਪੰਪ ਕੋਲੋਂ 10 ਹਜਾਰ ਰੁਪਏ ਦੀ ਲੁੱਟ ਅਤੇ ਆਟੋ ਕਾਰ ਦੀ ਚਾਬੀ ਲੈ ਕੇ ਫਰਾਰ ਹੋਏ ਹਨ। ਇਸ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਹਰੀਕੇ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਜੋ ਪੱਟੀ ਵੱਲ ਆ ਰਹੇ ਸੀ ਹਰੀਕੇ ਪੁਲਿਸ ਨੇ ਥਾਣਾ ਪੱਟੀ ਦੀ ਮਦਦ ਨਾਲ ਗੱਡੀ ਦਾ ਪਿੱਛਾ ਕਰਦੇ ਹੋਏ ਪੱਟੀ ਦੇ ਨਜਦੀਕ ਪੈਂਦੇ ਬਾਗ ਕੋਲ ਗੱਡੀ ਸਵਾਰ ਬਦਮਾਸ਼ਾਂ ਨੂੰ ਘੇਰ ਲਿਆ। ਬਦਮਾਸ਼ ਬਾਗ ਵਿੱਚ ਉਤਰ ਕੇ ਭੱਜਣ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਫੜਨ ਲਈ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਬਦਮਾਸ਼ ਅੰਗਰੇਜ਼ ਸਿੰਘ ਨੇ ਪੁਲਿਸ ਤੇ ਗੋਲੀ ਚਲਾਈ ਜੋ ਪੁਲਿਸ ਮੁਲਾਜ਼ਮ ਦੀ ਪੱਗ ਵਿੱਚ ਵੱਜ ਕੇ ਨਿਕਲ ਗਈ। ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਵੀ ਗੋਲੀ ਚਲਾਈ ਜੋ ਅੰਗਰੇਜ਼ ਸਿੰਘ ਦੀ ਲੱਤ ਵਿੱਚ ਜਾ ਵੱਜੀ ਇਸ ਨੂੰ ਮੌਕੇ ਤੇ ਪੁਲਿਸ ਨੇ ਕਾਬੂ ਕੀਤਾ ਇਸ ਕੋਲੋਂ ਇੱਕ 32 ਬੋਰ ਦਾ ਪਿਸਟਲ ਬਰਾਮਦ ਹੋਇਆ ਅਤੇ ਦੂਜਾ ਬਦਮਾਸ਼ ਗੁਰਮੇਲ ਸਿੰਘ ਬਾਗ ਵੱਡਾ ਹੋਣ ਕਰਕੇ ਮੌਕੇ ਤੇ ਦੌੜ ਗਿਆ। ਇਨਾ ਵਿਅਕਤੀਆਂ ਤੇ ਪੰਜ ਮੁਕਦਮੇ ਪਹਿਲਾਂ ਵੀ ਦਰਜ ਹਨ ਅਤੇ ਇਹ ਪਹਿਲਾਂ ਵੀ ਜੇਲ ਵਿੱਚਰੈ ਕਿ ਆਏ ਹਨ ਇਹ ਇੱਕ 80/2 ਨੰਬਰ ਮੁਕਦਮੇ ਵਿੱਚ ਲੁੜੀਦੇ ਸਨ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।