ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਦੇ ਸਤਿਕਾਰਯੋਗ ਪਿਤਾ ਸ੍ ਤੇਜਾ ਸਿੰਘ ਢਿੱਲੋ ਦਾ ਹੋਇਆ ਅੰਤਿਮ ਸੰਸਕਾਰ ”
ਇਸ ਮੌਕੇ ਸਿਆਸੀ ਗੈਰ ਸਿਆਸੀ ਅਤੇ ਵੱਖ-ਵੱਖ ਜਥੇਬੰਦੀਆ ਦੇ ਆਗੂਆ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਭਿੱਖੀਵਿੰਡ 18 ਨਵੰਬਰ ( ਸਿੰਦਰ ਢਿੱਲੋ, ਗੁਰਪ੍ਰੀਤ ਸਿੰਘ) ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਦੇ ਪਿੰਡ ਬਲੇਹਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਲੇਹਰ ਦੇ ਸਤਿਕਾਰਯੋਗ ਪਿਤਾ ਸ੍ ਤੇਜ਼ਾ ਸਿੰਘ ਢਿੱਲੋ ਬੀਤੇ ਦਿਨੀ ਅਚਾਨਕ ਸਰੀਰਕ ਵਿਛੋੜਾ ਦੇ ਗਏ ਸਨ। ਜਿੰਨਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਲੇਹਰ ਵਿਖੇ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਸ੍ ਤੇਜ਼ਾ ਸਿੰਘ ਢਿੱਲੋ ਲੱਗਭਗ 90-95 ਸਾਲ ਦੀ ਲੰਮੀ ਉਮਰ ਭੋਗ ਦੇ ਹੋਏ ਆਪਣੇ ਸੁਆਸ ਤਿਆਗ ਗਏ। ਉਹਨਾਂ ਦੇ ਇਸ ਵਿਛੋੜੇ ਮੌਕੇ ਸਿਆਸੀ,ਗੈਰ ਸਿਆਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਮੌਕੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ,ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੇਮਕਰਨ ਤੋਂ ਸੀਨੀਅਰ ਆਗੂ ਗੌਰਵਦੀਪ ਵਲਟੋਹਾ ਅਤੇ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਵੱਲੋਂ ਵਿਸ਼ੇਸ਼ ਤੌਰ ਤੇ ਇਸ ਦੁੱਖਦਾਈ ਘੜੀ ਵਿੱਚ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਸਰਪੰਚ ਬੋਹੜ ਸਿੰਘ ਬਲੇਹਰ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਬਲੇਹਰ,ਸਰਪੰਚ ਪ੍ਰਤਾਪ ਸਿੰਘ ਬਲੇਹਰ, ਨੰਬਰਦਾਰ ਕਰਤਾਰ ਸਿੰਘ ਬਲੇਹਰ,ਅਮਰਜੀਤ ਸਿੰਘ ਢਿੱਲੋਂ,ਕੌਂਸਲਰ ਸੁਖਪਾਲ ਸਿੰਘ ਗਾਬੜੀਆ,ਸਾਬਕਾ ਸਰਪੰਚ ਹਰਜੀਤ ਸਿੰਘ ਬਲੇਹਰ,ਸੁਖਵਿੰਦਰ ਗੋਪਾਲ ਮੱਦਰ,ਡਾਕਟਰ ਮਨਜੀਤ ਸਿੰਘ ਮੱਦਰ,ਕੌਂਸਲਰ ਰਿੰਕੂ ਧਵਨ,ਕਿਸਾਨ ਆਗੂ ਸੋਹਣ ਸਿੰਘ ਸਭਰਾ, ਮਨਪ੍ਰੀਤ ਸਿੰਘ ਸਿੱਧਵਾ,ਗੁਰਜੀਤ ਸਿੰਘ ਬਲੇਹਰ,ਸਰਪੰਚ ਬਲਰਾਜ ਸਿੰਘ ਬੁੱਟਰ,ਸਤਨਾਮ ਸਿੰਘ ਜੰਡ ਖਾਲੜਾ,
ਬੀਡੀਪੀਓ ਜਰਮੇਲ ਸਿੰਘ,
ਚਮਕੌਰ ਸਿੰਘ,ਗੁਰਸ਼ੇਰ ਸਿੰਘ ਸਾਬਕਾ ਸਰਪੰਚ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸਰਬਜੀਤ ਸਿੰਘ ਛੀਨਾ,ਚਾਨਣ ਸਿੰਘ ਸੰਧੂ, ਸੁਰਜੀਤ ਕੁਮਾਰ ਬੌਬੀ, ਜਗਤਾਰ ਸਿੰਘ ਖਾਲੜਾ,ਅਮਨ ਸ਼ਰਮਾ ਖਾਲੜਾ,ਸੁਰਿੰਦਰ ਕੁਮਾਰ ਨੀਟੂ ਖਾਲੜ,ਮਨਜੀਤ ਸਿੰਘ ਪੱਟੀ,ਪ੍ਰਧਾਨ ਮਨਜੀਤ ਸਿੰਘ ਝਬਾਲ, ਜਸਬੀਰ ਸਿੰਘ ਦਿਆਲਪੁਰ,ਰਾਜੇਸ਼ ਸ਼ਰਮਾ ਖਾਲੜਾ,ਹੈਪੀ ਸਭਰਾ,ਜਗਦੇਵ ਸਿੰਘ ਸਮਰਾ,ਨਰਿੰਦਰ ਸਿੰਘ ਪੀਟੀਸੀ ਨਿਊਜ਼,ਦਲਜੀਤ ਸਿੰਘ ਤਰਨਤਾਰਨ,ਹੈਪੀ ਦਿੱਲੀ,ਜਸਬੀਰ ਸਿੰਘ ਛੀਨਾ,ਕਪਿਲ ਗਿੱਲ ਪੱਟੀ,ਸੰਦੀਪ ਕੁਮਾਰ ਉੱਪਲ ਭਿੱਖੀਵਿੰਡ,ਵਿੱਕੀ ਮਹਿਤਾ, ਰਣਜੀਤ ਸਿੰਘ,ਸਾਜਨ ਖਾਲੜਾ, ਗੋਲਡੀ ਡਲੀਰੀ,ਡਾਕਟਰ ਬਿੱਲਾ ਭਿੱਖੀਵਿੰਡ,ਪ੍ਰਿੰਸ ਅੰਮ੍ਰਿਤਸਰ,ਸਾਬਕਾ ਸਰਪੰਚ ਗੁਰਦੇਵ ਸਿੰਘ ਬਲੇਹਰ,ਮੈਂਬਰ ਰਾਜਾ ਬਲੇਹਰ,ਆਪ ਆਗੂ ਰਣਜੀਤ ਕੁਮਾਰ ਭਿੱਖੀਵਿੰਡ,ਭਗਵੰਤ ਸਿੰਘ ਬਲੇਹਰ,ਮਨਜੀਤ ਕੌਰ ਅੰਮ੍ਰਿਤਸਰ,ਬਲਜੀਤ ਕੌਰ ਸਲਾਰਪੁਰ,ਬਾਬਾ ਹਰੀ ਸਿੰਘ ਬੈਂਕਾ,ਸੁਖਚੈਨ ਸਿੰਘ ਬੈਂਕਾ,ਨਰਿੰਦਰ ਧਵਨ ਭਿੱਖੀਵਿੰਡ,ਸਾਬਕਾ ਸਰਪੰਚ ਕੁਲਤਾਰ ਸਿੰਘ ਕਾਲੇ,ਸਾਬਕਾ ਸਰਪੰਚ ਰਣਯੋਧ ਸਿੰਘ ਚੇਲਾ,ਸੁਖਬੀਰ ਸਿੰਘ ਮਨਿਹਾਲਾ, ਗੁਰਪ੍ਰੀਤ ਸੈੰਡੀ ਖਾਲੜਾ,ਮਨਪ੍ਰੀਤ ਸਿੰਘ ਖਾਲੜਾ ਸਮੇਤ
ਹੋਰ ਬਹੁਤ ਸਾਰੇ ਪੱਤਰਕਾਰ ਵੀਰਾਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।