ਖਾਲੜਾ 28 ਸਤੰਬਰ (ਖਿੜਿਆ ਪੰਜਾਬ) ਪੰਜਾਬ ਉਜਾੜੇ ਦੇ ਰਾਹ ਤੇ ਹੈ। ਇਸ ਨੂੰ ਉਜਾੜਨ ਲਈ ਵਿਰੋਧੀ ਸ਼ਕਤੀਆਂ ਹਰੇਕ ਪੱਧਰ ਤੇ ਮਨਸੂਬੇ ਘੜ ਕੇ ਜਮੀਨੀ ਪੱਧਰ ਤੇ ਲਾਗੂ ਕਰਨ ਲਈ ਹਰ ਇੱਕ ਹੱਥ ਕੰਡਾ ਅਪਣਾ ਰਹੀਆਂ ਹਨ। ਇਸ ਸਭ ਕਾਸੇ ਦਰਮਿਆਨ ਸਿੱਖ ਸੰਸਥਾਵਾਂ ਨੂੰ ਆਪਣਾ ਨਿਆਰਾਪਨ ਅਤੇ ਵਿਲੱਖਣਤਾ ਦਾ ਸਵਰੂਪ ਬਰਕਰਾਰ ਰੱਖਣ ਲਈ ਯਤਨ ਕਰਨ ਦੀ ਲੋੜ ਹੈ। ਅਜਿਹੇ ਯਤਨ ਜਿਸ ਨਾਲ ਆਪਣੀ ਨਸਲ ਅਤੇ ਅਸਲ ਨੂੰ ਬਚਾਇਆ ਜਾ ਸਕੇ।ਇਸ ਸੋਚ ਨੂੰ ਹਕੀਕਤ ਰੂਪ ਦੇਣ ਲਈ ਪਿਛਲੇ 22 ਦਿਨਾਂ ਤੋਂ ਭਾਈ ਦਿਲਬਾਗ ਸਿੰਘ ਡੱਲ ਵੱਲੋਂ ਗੁਰਦੁਆਰਾ ਮਾਤਾ ਗੰਗਾ ਜੀ ਪਿੰਡ ਨਾਲ ਲਈ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ।ਇੰਨਾ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਚਾਰ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਗੁਰਦੁਆਰਾ ਮਾਤਾ ਗੰਗਾ ਜੀ ਪਿੰਡ ਨਾਰਲੀ ਵਿਖੇ ਭਾਈ ਦਿਲਬਾਗ ਸਿੰਘ ਡੱਲ ਵੱਲੋਂ ਲਗਾਏ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਤੇ ਇਨਾਮ ਵੰਡ ਸਮਾਗਮ ਤੋਂ ਪਹਿਲਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਨਾਲ ਆਪਣੇ ਪੱਧਰ ਤੇ ਅਜਿਹੇ ਗੁਰਮਤ ਕੈਂਪ ਆਯੋਜਿਤ ਕਰਨ ਦੀ ਬੇਹਦ ਲੋੜ ਹੈ। ਇਹਨਾਂ ਨਾਲ ਅਸੀਂ ਸਮਾਜ ਅਤੇ ਇਸ ਵਿੱਚ ਰਹਿਣ ਵਾਲੇ ਲੋਕਾਂ ਦੀ ਜਿੱਥੇ ਸੋਚ ਨੂੰ ਬਦਲ ਸਕਦੇ ਹਾਂ ਉਥੇ ਨਾਲ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੋ ਸਕਦੇ ਹਨ। ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਂ ਦੀ ਵਿਚਾਰਧਾਰਾ ਵਾਲਾ ਪੰਜਾਬ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਇਰਦ ਗਿਰਦ ਇਕੱਤਰ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਭਾਈ ਦਿਲਬਾਗ ਸਿੰਘ ਡਲ ਨੇ ਕਿਹਾ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ,ਗੁਰ ਇਤਿਹਾਸ, ਸਿੱਖ ਰਹਿਤ ਮਰਯਾਦਾ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਅੱਜ ਪੜਾਏ ਗਏ ਸਿਲੇਬਸ ਵਿੱਚੋਂ ਬੱਚਿਆਂ ਦਾ ਇਮਤਿਹਾਨ ਲਿਆ ਗਿਆ ਜਿਸ ਵਿੱਚੋਂ ਪਹਿਲਾ ਸਥਾਨ ਅਰਮਾਨਦੀਪ ਸਿੰਘ ਦੂਸਰਾ ਸਥਾਨ ਹਰਗੁਣਪ੍ਰੀਤ ਕੌਰ ਅਤੇ ਤੀਸਰਾ ਸਥਾਨ ਜਸਮੀਨ ਕੌਰ ਨੇ ਪ੍ਰਾਪਤ ਕੀਤਾ, ਜਿੰਨਾ ਨੂੰ ਗ੍ਰੰਥੀ ਦਿਲਬਾਗ ਸਿੰਘ ਡੱਲ, ਨਿਰਮਲ ਸਿੰਘ, ਭਾਈ ਦਿਲਬਾਗ ਸਿੰਘ ਦੁਕਾਨਦਾਰ, ਦਿਲਬਾਗ ਸਿੰਘ ਸੇਠਕਾ, ਪ੍ਰਿੰਸੀਪਲ ਲੱਖਾ ਸਿੰਘ, ਗੁਰਮੀਤ ਸਿੰਘ, ਰਾਜਬੀਰ ਸਿੰਘ ਬਾਸਰਕੇ, ਇੰਚਾਰਜ ਸ਼ਿੰਗਾਰ ਸਿੰਘ ਖਾਲੜਾ, ਪ੍ਰਗਟ ਸਿੰਘ ਖਾਲੜਾ, ਨਿਸ਼ਾਨ ਸਿੰਘ ਨਾਰਲੀ, ਜਸ਼ਨਦੀਪ ਸਿੰਘ ਨਾਰਲੀ, ਸਾਹਿਬ ਸਿੰਘ ਭੁੱਚਰ, ਹਰਪ੍ਰੀਤ ਸਿੰਘ ਖਾਲੜਾ, ਮਨਪ੍ਰੀਤ ਸਿੰਘ ਖਾਲੜਾ, ਹਰਪਾਲ ਸਿੰਘ ਬਾਸਰਕੇ ਅਤੇ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਸ਼ੀਲਡਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਭਨਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਅਖੀਰ ਇਸ ਕੈਂਪ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਅਧਿਆਪਕ ਸਾਹਿਬਾਨ ਦਾ ਧਾਰਮਿਕ ਕਿਤਾਬਾਂ ਦੇ ਕੇ ਨਿਵਾਜਿਆ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।