ਤਰਨ ਤਾਰਨ 6 ਸਤੰਬਰ (ਖਿੜਿਆ ਪੰਜਾਬ) ਹਰ ਇੱਕ ਮਨੁੱਖ ਸਮਾਜ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਪਰ ਲੋੜ ਉਸ ਤਾਕਤ ਨੂੰ ਸਹੀ ਦਿਸ਼ਾ ਵਿਖਾਉਣ ਦੀ ਹੁੰਦੀ ਹੈ। ਜਿਸ ਮਨੁੱਖ ਨੂੰ ਸਹੀ ਰਸਤੇ ਤੇ ਚੱਲਣ ਦੀ ਜਾਂਚ ਆ ਜਾਂਦੀ ਹੈ ਉਸ ਦਾ ਸਮੁੱਚਾ ਜੀਵਨ ਸੰਸਾਰ ਦੇ ਲਈ ਚਾਨਣ ਮੁਨਾਰਾ ਹੋ ਜਾਂਦਾ ਹੈ। ਅਜਿਹੀਆਂ ਸਮਾਜ ਅੰਦਰ ਰੁਸ਼ਨਾਈਆਂ ਹੋਈਆਂ ਸਾਬਤ ਸੂਰਤ ਸ਼ਖਸ਼ੀਅਤਾਂ ਨੂੰ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ “ਕੌਮੀ ਹੀਰੇ ਅਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ, ਜਿਨਾਂ ਵਿੱਚ ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਹਰ ਵਾਈਸ ਪ੍ਰਿੰਸੀਪਲ ਅਤੇ ਸਿੱਖ ਪ੍ਰਚਾਰਕ ਗੁਰਮਤਿ ਗਿਆਨ ਮਿਸ਼ਨਨੀ ਕਾਲਜ ਲੁਧਿਆਣਾ, ਗਿਆਨੀ ਹਰਭਜਨ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਰੋਪੜ, ਭਾਈ ਮਨਦੀਪ ਸਿੰਘ ਕਪੂਰਥਲਾ ਨਿਸ਼ਕਾਮ ਕੀਰਤਨ ਸਿਖਲਾਈਕ, ਸਰਦਾਰ ਗੁਰਦੀਪ ਸਿੰਘ ਪੂਹਲਾ ਅੰਤਰਰਾਸ਼ਟਰੀ ਟਰਿਪਲ ਜੰਪ ਜੇਤੂ ਏਸ਼ੀਆਈ ਗੋਲਡ ਮੈਡਲ, ਸਰਦਾਰ ਹਰਦਿਆਲ ਸਿੰਘ ਘਰਿਆਲਾ ਕਨਵੀਨਰ ਲੋਕ ਸੇਵਾ ਮਿਸ਼ਨ ਪੰਜਾਬ ਦੇ ਨਾਮ ਸ਼ਾਮਿਲ ਹਨ। ਸੁਸਾਇਟੀ ਦੀ ਸਮੁੱਚੀ ਟੀਮ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਭਾਈ ਹੀਰਾ ਸਿੰਘ ਸੋਹਲ, ਭਾਈ ਹਰਚਰਨ ਸਿੰਘ ਉਬੋਕੇ ਵੱਲੋਂ ਸਨਮਾਨ ਚਿੰਨ , ਨਗਦ ਰਾਸ਼ੀ ਪ੍ਰਮਾਣ ਪੱਤਰ ਅਤੇ ਹੋਰ ਲੋੜੀਂਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਗਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੌਰਾਨ ਅੱਜ ਪਹਿਲੀ ਵਾਰ ਇੱਕ ਨਵੇਂ ਕਾਰਜ ਕੌਮੀ ਹੀਰੇ ਸਨਮਾਨ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਕਿਹਾ ਕਿ ਇਹ ਅਵਾਰਡ ਹਰ ਸਾਲ ਪੰਜ ਉਹਨਾਂ ਸ਼ਖਸ਼ੀਅਤਾਂ ਨੂੰ ਦਿੱਤੇ ਜਾਇਆ ਕਰਨਗੇ ਜੋ ਕੌਮੀ ਭਵਿੱਖ ਦੀ ਉਸਾਰੀ ਲਈ ਜਤਨਸ਼ੀਲ ਹੋਣਗੇ ਅਤੇ ਨਾਲ ਹੀ ਸਮਾਜਿਕ ਧਾਰਮਿਕ ਖੇਤਰ ਵਿੱਚ ਸਾਬਤ ਸੂਰਤ ਰਹਿ ਕੇ ਕੌਮ ਨੂੰ ਉਚਾਈ ਦੀਆਂ ਬੁਲੰਦੀਆਂ ਤੇ ਲਜਾਣ ਲਈ ਯਤਨ ਕਰਦੇ ਹੋਏ ਦਿਖਾਈ ਦੇਣਗੇ । ਉਹਨਾਂ ਨੇ ਇਹ ਵੀ ਕਿਹਾ ਕਿ ਕੌਮ ਦੀਆਂ ਵੱਡੀਆਂ ਸੰਸਥਾਵਾਂ ਨੂੰ ਵੀ ਸਮਾਜਿਕ ਧਾਰਮਿਕ ਤੌਰ ਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਹੇ ਵੀਰਾਂ ਭੈਣਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹੋ ਜਿਹੇ ਕਾਰਜ ਨਿਰੰਤਰ ਜਾਰੀ ਕਰਦੇ ਨੇ ਚਾਹੀਦੇ ਹਨ। ਇਸ ਮੌਕੇ ਦਸਤਾਰ ਕੋਚ ਹਰਪ੍ਰੀਤ ਸਿੰਘ , ਹਰਜੀਤ ਸਿੰਘ ਲਹਿਰੀ, ਆਕਾਸ਼ਦੀਪ ਸਿੰਘ, ਸਾਜਨ ਪ੍ਰੀਤ ਸਿੰਘ, ਜਗਦੀਸ਼ ਸਿੰਘ, ਨਿੰਦਰਪਾਲ ਸਿੰਘ ਮੱਖੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਭਾਈ ਖੁਸ਼ਵਿੰਦਰ ਸਿੰਘ ਭਾਟੀਆ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ ਸਿੰਘ ਪੰਨੂ, ਪਰਮਪਾਲ ਸਿੰਘ ਸਭਰਾ, ਅਕਾਲ ਪੁਰਖ ਕੀ ਫੌਜ ਦੇ ਸਰਪ੍ਰਸਤ ਭਾਈ ਜਸਵਿੰਦਰ ਸਿੰਘ ਐਡੋਕੇਟ, ਹਰਪ੍ਰੀਤ ਸਿੰਘ, ਸਰਦਾਰ ਸਤਪਾਲ ਸਿੰਘ ਹਾਂਗਕਾਂਗ , ਸਮੂਹ ਪ੍ਰਚਾਰਕ ਵੀਰ ਹਾਜ਼ਰ ਸਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।