Home » ਸੰਸਾਰ » ਜਰਮਨੀ » ਦਲ ਖਾਲਸਾ ਦੇ ਮੋਢੀ ਜਲਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਵਿੱਚ ਬੈਲਜੀਅਮ ਵਿੱਚ 25 ਅਗਸਤ ਨੂੰ ਕਰਵਾਏ ਜਾਣਗੇ ਯਾਦਗਰੀ ਸਮਾਗਮ ਭਾਈ ਸਾਹਿਬ ਜੀ ਦੀ ਬੇਟੀ ਦਾ ਗੋਲਡ ਮੈਡਲ ਕੀਤਾ ਜਾਵੇਗਾ ਸਨਮਾਣ

ਦਲ ਖਾਲਸਾ ਦੇ ਮੋਢੀ ਜਲਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਵਿੱਚ ਬੈਲਜੀਅਮ ਵਿੱਚ 25 ਅਗਸਤ ਨੂੰ ਕਰਵਾਏ ਜਾਣਗੇ ਯਾਦਗਰੀ ਸਮਾਗਮ ਭਾਈ ਸਾਹਿਬ ਜੀ ਦੀ ਬੇਟੀ ਦਾ ਗੋਲਡ ਮੈਡਲ ਕੀਤਾ ਜਾਵੇਗਾ ਸਨਮਾਣ

SHARE ARTICLE

241 Views

ਬੈਲਜੀਆਮ 21 ਅਗਸਤ (ਖਿੜਿਆ ਪੰਜਾਬ) ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਜਥੇਬੰਦੀਆਂ ਦਲ ਖਾਲਸਾ ਤੇ ਬੱਬਰ ਖਾਲਸਾ ( ਤਲਵਿੰਦਰ ਸਿੰਘ ਬੱਬਰ ) ਦੇ ਆਗੂ ਭਾਈ ਸੁਰਿੰਦਰ ਸਿੰਘ ਸੇਖੋ , ਭਾਈ ਜਗਮੋਹਨ ਸਿੰਘ ਮੰਡ , ਭਾਈ ਹਰਵਿੰਦਰ ਸਿੰਘ ਭਤੇੜੀ ਭਾਈ ਗੁਰਦੀਪ ਸਿੰਘ ਪ੍ਰਦੇਸੀ ਭਾਈ ਅੰਗਰੇਜ ਸਿੰਘ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਕਿਹਾ ਕੀ ਦੇਸ ਪੰਜਾਬ ਨੂੰ ਭਾਰਤ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਦਲ ਖਾਲਸਾ ਇੰਟਰਨੈਸ਼ਨਲ ਮਿਸਲ ਦੇ ਬਾਨੀ ਵੀਚਾਰਵਾਨ ਲੇਖਕ ਤੇ ਕਲਮ ਦੇ ਧਨੀ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਲਗਭਗ 43 ਸਾਲਾ ਤੱਕ ਜਲਾਵਤਨੀ ਕੱਟਦਿਆਂ ਆਖ਼ਰੀ ਸਵਾਸਾਂ ਤੱਕ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਕਲਮ ਤੇ ਸਿਧਾਂਤਿਕ ਵੀਚਾਰਾਂ ਰਾਹੀ ਜੂਝਦਿਆਂ ਹੋਇਆਂ 3 ਜੁਲਾਈ 2024 ਨੂੰ ਪਕਿਸਤਾਨ ਦੀ ਧਰਤੀ ਤੇ ਅਕਾਲ ਚਲਾਣਾ ਕਰ ਗਏ ਸਨ । ਖਾਲਿਸਤਾਨ ਦੀ ਅਜ਼ਾਦੀ ਦੇ ਜਰਨੈਲ ਦੀਆਂ ਕੌਮ ਪ੍ਰਤੀ ਨਿਭਾਈਆਂ ਮਹਾਨ ਸੇਵਾਵਾਂ ਨੂੰ ਸਿਜਦਾ ਤੇ ਯਾਦ ਕਰਨ ਲਈ ਬੈਲਜੀਅਮ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਵਿੱਚ ਯਾਦਗਰੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਸ਼ੇਸ਼ ਤੌਰਤੇ ਭਾਈ ਸਾਹਿਬ ਜੀ ਬੇਟੀ ਬੀਬੀ ਬਿਕਰਮਜੀਤ ਕੌਰ ਪੰਹੁਚ ਰਹੇ ਹਨ ਜਿਹਨਾਂ ਦਾ ਪੰਥਕ ਜਥੇਬੰਦੀਆਂ ਤੇ ਸੰਗਤਾਂ ਵੱਲੋ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ ਸਵਿਟਜਲੈਡ ਤੋਂ ਦਲ ਖਾਲਸਾ ਦੇ ਆਗੂ ਭਾਈ ਪਿ੍ਰਤਪਾਲ ਸਿੰਘ ,ਵਰਲਡ ਸਿੱਖ ਪਾਰਲੀਮੈਂਟ ਦੇ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ ਤੇ ਦੇਸ਼ ਪੰਜਾਬ ਦੀ ਧਰਤੀ ਤੋਂ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਗੁਰਪ੍ਰਤਾਪ ਸਿੰਘ ਪੱਦਮ ਵੀਚਾਰਾ ਤੇ ਢਾਡੀ ਵਾਰਾਂ ਦੁਆਰਾ ਭਾਈ ਸਾਹਿਬ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨਗੇ ਸੋ ਬੈਲਜੀਅਮ ਤੇ ਯੂਰਪ ਦੇ ਸਿੱਖ ਅਗੂਾਆਂ ਨੂੰ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਨਿਮਰਤਾ ਸਾਹਿਤ ਅਪੀਲ ਹੈ ॥

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ