ਸਟੁਟਗਾਟ 5 ਅਗਸਤ (ਖਿੜਿਆ ਪੰਜਾਬ) ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੀਆਂ ਸੰਗਤਾਂ ਨੇ ਦਲ ਖਾਲਸਾ ਦੇ ਬਾਨੀ ਸਰਪ੍ਰਸਤ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਤੇ ਪੱਤਰਕਾਰੀ ਦੇ ਖੇਤਰ ਵਿੱਚ ਸਿੱਖੀ ਸਿਧਾਤਾਂ ਦੇ ਪਹਿਰੇਦਾਰ ਭਾਈ ਜਸਪਾਲ ਹੇਰਾਂ ਦੀ ਯਾਦ ਵਿੱਚ ਯਾਦਗਰੀ ਸਮਾਗਮ ਕਰਵਾਏ ਗਏ ਸ਼੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਜੀ ਦੇ ਬੱਚਿਆਂ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਜੀ ਨੇ ਭਾਈ ਗਜਿੰਦਰ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੀਆਂ ਲਿਖਤਾਂ ਵਿੱਚੋ ਭਾਈ ਸਾਹਿਬ ਜੀ ਦੀ ਕੌਮੀ ਘਰ ਖਾਲਿਸਤਾਨ ਪ੍ਰਤੀ ਦਿੜਤਾ ਨਾਲ ਸੰਘਰਸ਼ਸ਼ੀਲ ਰਹੇ ਉੱਥੇ ਸੰਘਰਸ਼ੀ ਲਹਿਰ ਵਿੱਚ ਆਈਆਂ ਕਮਜ਼ੋਰੀਆਂ ਬਾਰੇ ਵੀ ਬੇਬਾਕੀ ਨਾਲ ਆਪਣੇ ਵੀਚਾਰਾਂ ਦਾ ਪ੍ਰਗਟਾਵਾਂ ਵੀ ਕਰਦੇ ਰਹੇ । ਵਰਲਡ ਸਿੱਖ ਪਾਰਲੀਮੈਂਟ ਦੇ ਕੋ – ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਈ ਗਜਿੰਦਰ ਸਿੰਘ ਤੇ ਭਾਈ ਜਸਪਾਲ ਸਿੰਘ ਹੇਰਾਂ ਦੀਆਂ ਕੌਮ ਪ੍ਰਤੀ ਕੀਤੀ ਘਾਲਨਾਵਾਂ ਨੂੰ ਸਿਜਦਾ ਕਰਦੇ ਹੋਏ ਕਿਹਾ ਕਿ ਭਾਈ ਗਜਿੰਦਰ ਸਿੰਘ ਜੀ ਦੇ ਬੋਲ ਕਿ ਸਭ ਮੇਰੇ ਮੈ ਸਭਨਾਂ ਦਾ ਜਿਸ ਤਰ੍ਹਾਂ ਉਹਨਾਂ ਦੀ ਕੁਰਬਾਨੀ ਨੂੰ ਸੰਸਾਰ ਪੱਧਰ ਤੇ ਯਾਦ ਕੀਤਾ ਜਾ ਰਿਹਾ ਹੈ ਉਹ ਬਾਕਿਆ ਹੀ ਸਭਨਾ ਦੋ ਹੋ ਗਿਆ ਭਾਈ ਗਜਿੰਦਰ ਸਿੰਘ ਜੀ ਦਾ ਕੌਮ ਦੇ ਨਾਮ ਆਖ਼ਰੀ ਸਨੇਹਾ ਆਪਣੀ ਬੇਟੀ ਬਿਕਰਮਜੀਤ ਕੌਰ ਰਾਹੀਂ ਇਹ ਹੀ ਸੀ ਕਿ ਸਾਡੀ ਕੌਮੀ ਘਰ ਦੀ ਅਜ਼ਾਦੀ ਵਾਸਤੇ ਸੰਘਰਸ਼ੀਸ਼ਲ ਰਹਿੰਦਿਆਂ ਹੋਇਆਂ ਨਿਭ ਗਈ ਹੈ ਤੇ ਕੌਮ ਆਪਣੇ ਆਜ਼ਾਦ ਘਰ ਖਾਲਿਸਤਾਨ ਵਾਸਤੇ ਇੱਕਮੁੱਠ ਹੋ ਕੇ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਕਰੇ । ਸਾਡੀ ਉਸ ਮਹਾਨ ਜਲਾਵਤਨੀ ਯੋਧੇ ਨੂੰ ਇਹ ਹੀ ਸ਼ਰਧਾਂਜਲੀ ਹੈ ਕਿ ਉਨਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਣਾ ਲੈ ਕੇ ਅਜ਼ਾਦੀ ਦੇ ਸੰਘਰਸ਼ ਦੀ ਅਵਾਜ ਬਲੰਦ ਕਰੀਏ । ਇਸੇ ਤਰਾਂ ਪੱਤਰਕਾਰੀ ਦੇ ਖੇਤਰ ਵਿੱਚ ਸਿੱਖੀ ਸਿਧਾਤਾਂ ਦਾ ਪਹਿਰੇਦਾਰ ਭਾਈ ਜਸਪਾਲ ਸਿੰਘ ਹੇਰਾਂ ਨੇ ਇਸ ਖੇਤਰ ਵਿੱਚ ਹਰ ਤਰਾਂ ਦੀਆਂ ਮੁਸ਼ਕਲਾਂ ਤੇ ਔਖੀ ਘੜ੍ਹੀ ਵਿੱਚ ਨਾ ਵਿਕਿਆ ਨਾ ਝੁਕਿਆ ਹਮੇਸ਼ਾ ਹੀ ਸਰਕਾਰੀ ਜਬਰ ਜ਼ੁਲਮ ਦੇ ਖਿਲਾਫ ਤੇ ਸਿੱਖੀ ਸਿਧਾਤਾਂ ਦੀ ਪਹਿਰੇਦਾਰੀ ਕਰਦਾ ਇਸ ਸੰਸਾਰ ਤੋਂ ਸਰੀਰਕ ਤੌਰਤੇ ਰੁੱਖਸਤ ਹੋ ਗਿਆ ਪਰ ਆਪਣੀ ਘਾਲ ਕਮਾਈ ਕਾਰਨ ਉਹ ਕੌਮ ਦੇ ਚੇਤਿਆਂ ਵਿੱਚ ਹਮੇਸ਼ਾ ਰਹਿਣਗੇ ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਕੌਮ ਦਾ ਸੁਨਹਿਰੀ ਇਤਿਹਾਸ ਬਣਾਉਣ ਵਾਲੇ ਹਮੇਸ਼ਾਂ ਔਖੇ ਰਾਹਾਂ ਵਿੱਚ ਦੀ ਗੁਜ਼ਰੇ ਹਨ ਲੱਖ ਮਸਬੀਤਾਂ ਝੱਲ ਕੇ ਆਪਣੀ ਕੌਮ ਦੀ ਆਉਣ ਵਾਲੀ ਪੀੜੀ ਵਾਸਤੇ ਸੌਖ ਪੈਦਾ ਕਰਦੇ ਆਏ ਹਨ ਤੇ ਕੌਮ ਦਾ ਬਹੁਤ ਵੱਡਾ ਹਿੱਸਾ ਇਸ ਤਰ੍ਹਾਂ ਦੀਆਂ ਮਹਾਨ ਸਖਸ਼ੀਅਤਾਂ ਨੂੰ ਜਾਣ ਬਾਅਦ ਹੀ ਯਾਦ ਕਰਦਾ ਹੈ ਸੋ ਆਉ ਆਪਣੀ ਕੌਮ ਦੀ ਖ਼ਾਤਰ ਗੁਰੂ ਸਾਹਿਬ ਦੇ ਦੱਸੇ ਸਿਧਾਂਤਾਂ ਅਨੁਸਾਰ ਸਰਬੱਤ ਦੇ ਭਲੇ ਵਾਲੇ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਇਹ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ । ਭਾਈ ਅੰਗਰੇਜ ਸਿੰਘ ਫਰੈਕਫੋਰਟ ਭਾਈ ਨਰਿੰਦਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਨੇ ਆਪਣੀ ਹਾਜ਼ਰੀ ਲਗਾਈ ਭਾਈ ਅਵਤਾਰ ਸਿੰਘ ਪ੍ਰਧਾਨ ਸਟੁਟਗਾਟ ਭਾਈ ਤਰਲੋਕ ਸਿੰਘ ਭਾਈ ਗੁਰਵਿੰਦਰ ਸਿੰਘ ਨਡਾਲੋ ਵੱਲੋ ਪ੍ਰੋਗਰਾਮ ਕਰਾਉਣ ਵਾਸਤੇ ਜਿੱਥੇ ਸੇਵਾਵਾਂ ਨਿਭਾਈਆ ਉੱਥੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਧੰਨਵਾਦ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।