Home » Blog » ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ 12 ਸਕੂਲਾਂ ਦੀ ਕਰਵਾਏ ਸੈਮੀਫਾਈਨਲ ਸਵਾਲ ਜਵਾਬ ਮੁਕਾਬਲੇ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ 12 ਸਕੂਲਾਂ ਦੀ ਕਰਵਾਏ ਸੈਮੀਫਾਈਨਲ ਸਵਾਲ ਜਵਾਬ ਮੁਕਾਬਲੇ

SHARE ARTICLE

207 Views

ਗੋਇੰਦਵਾਲ 29 ਜੁਲਾਈ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਵੱਲੋਂ ਸੇਵਾ ਦੇ ਪੁੰਜ, ਸਮਾਜ ਸੁਧਾਰਕ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ ਚੜਦੀ ਕਲਾ ਨੂੰ ਸਮਰਪਿਤ 12 ਸਕੂਲਾਂ
ਬਾਬਾ ਬੀਰ ਸਿੰਘ ਸਕੂਲ ਨੌਰੰਗਾਬਾਦ ,ਅਕਾਲ ਪੁਰਖ ਕੀ ਫੌਜ ਸਕੂਲ ਕੱਲਾ, ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰਾ ,ਰਿਵਲ ਡੇਲ ਸਕੂਲ ਵੇਈਪੁਈ , ਮਾਤਾ ਸਾਹਿਬ ਕੌਰ ਗਰਲਜ ਸਕੂਲ ਭਰੋਵਾਲ ,ਗੁਰੂ ਨਾਨਕ ਦੇਵ ਸਕੂਲ ਗੋਇੰਦਵਾਲ ਸਾਹਿਬ , ਗੁਰੂ ਅਮਰਦਾਸ ਸਕੂਲ ਗੋਇੰਦਵਾਲ ਸਾਹਿਬ ,ਗੁਰੂ ਗੋਬਿੰਦ ਸਿੰਘ ਕਾਨਵੇਂਟ ਸਕੂਲ ਸੁਹਾਵਾ ,ਬਾਬਾ ਦੀਪ ਸਿੰਘ ਸਕੂਲ ਡੇਹਰਾ ਸਾਹਿਬ ,ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਫਤਿਆਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੀਆਂ 48 ਵਿਚਕਾਰ “ਸੁਆਲ -ਜਵਾਬ ਦਾ ਸੈਮੀਫਾਈਨਲ ਕਰਵਾਇਆ ਗਿਆ ਜਿੰਨਾ ਵਿਚੋਂ 12 ਟੀਮਾਂ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ। ਇਹ ਮੁਕਾਬਲੇ ਸੁਸਾਇਟੀ ਦੀਆਂ ਭਾਈ ਹਰਜੀਤ ਸਿੰਘ ਆਸਟਰੇਲੀਆ, ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਹਰਚਰਨ ਸਿੰਘ ਓਬੋਕੇ , ਭਾਈ ਦਿਲਬਾਗ ਸਿੰਘ ਡੱਲ, ਭਾਈ ਨਿਰਮਲ ਸਿੰਘ ਸੁਰ ਸਿੰਘ, ਜਗਦੀਸ਼ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ ਮੱਖੀ ਕਲਾਂ, ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ ,ਭਾਈ ਮਨਪ੍ਰੀਤ ਸਿੰਘ ਸੰਗਵਾਂ, ਭਾਈ ਅਮਨਦੀਪ ਸਿੰਘ ਸਭਰਾ , ਭਾਈ ਮਨਜੀਤ ਸਿੰਘ ਸਭਰਾ ਦੀ ਅਗਵਾਈ ਵਿੱਚ ਪਹੁੰਚੀਆਂ ਟੀਮਾਂ ਵੱਲੋਂ ਕਰਵਾਏ ਗਏ। ਹਰੇਕ ਸਕੂਲ ਵਿੱਚੋਂ ਇੱਕ ਟੀਮ ਦੀ ਫਾਈਨਲ ਮੁਕਾਬਲੇ ਲਈ ਚੋਣ ਕੀਤੀ ਗਈ। ਸਕੂਲ ਪੱਧਰ ਤੇ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਸ਼ੀਲਡਾਂ ਧਾਰਮਿਕ ਸਾਹਿਤ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਵੱਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਕਿ ਸਾਡੇ ਬੱਚੇ ਸਮੇਂ ਦੇ ਹਾਣੀ ਬਣ ਸਕਣ। ਉਹ ਆਪਣੇ ਧਰਮ ਦੇ ਇਤਿਹਾਸ ਗੁਰਬਾਣੀ ਵਿਰਾਸਤ ਬਾਰੇ ਇਨਾ ਗਿਆਨ ਰੱਖਦੇ ਹੋਣ ਕਿ ਉਹ ਦੁਨੀਆ ਦੇ ਜਿਹੜੇ ਮਰਜੀ ਕੋਨੇ ਵਿੱਚ ਚਲੇ ਜਾਣ, ਉਹਨਾਂ ਕੋਲੋਂ ਉਸ ਕੋਨੇ ਦਾ ਵਸਨੀਕ ਆਪਣੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੋਵੇ। ਸਕੂਲ ਪੱਧਰ ਤੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਅਤੇ ਸੰਯੋਗ ਮਿਲਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ,ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਜੋਨਲ ਇਨਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ ਅਤੇ ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾ ਨੇ ਹਰੇਕ ਸਕੂਲ ਦੇ ਪ੍ਰਬੰਧਕ ਪ੍ਰਿੰਸੀਪਲ ,ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਪ੍ਰੋਗਰਾਮਾਂ ਦੀ ਸਫਲਤਾ ਦਾ ਸਿਰਾ ਜਿੱਥੇ ਸਾਡੇ ਮਿਹਨਤੀ ਤੇ ਉਦਮੀ ਵੀਰਾਂ ਦੇ ਸਿਰ ਤੇ ਜਾਂਦਾ ਹੈ ਉਥੇ ਨਾਲ ਹੀ ਆਪ ਜੀ ਵੱਲੋਂ ਦਿੱਤੇ ਸਹਿਯੋਗ ਤੋਂ ਬਿਨਾਂ ਇਹਨਾਂ ਪ੍ਰੋਗਰਾਮਾਂ ਦੀ ਸਫਲਤਾ ਹੋਣੀ ਅਸੰਭਵ ਸੀ। ਇਸ ਮੌਕੇ ਦਸਤਾਰ ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ ਹਰਪ੍ਰੀਤ ਸਿੰਘ ਪੱਟੀ ਆਕਾਸ਼ਦੀਪ ਸਿੰਘ ਪੱਟੀ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ