Home » ਮਾਝਾ » ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨਾਂ ਤੇ ਕਰਵਾਏ ਧਾਰਮਿਕ ਮੁਕਾਬਲਿਆਂ ਵਿੱਚ ਬੱਚਿਆਂ ਨੇ “ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ” ਦਾ ਲਿਆ ਪ੍ਰਣ: ਦਸਤੂਰ -ਇ-ਦਸਤਾਰ ਲਹਿਰ 300 ਤੋਂ ਵੱਧ ਬੱਚੇ ਅਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਅਸਥਾਨਾਂ ਤੇ ਕਰਵਾਏ ਧਾਰਮਿਕ ਮੁਕਾਬਲਿਆਂ ਵਿੱਚ ਬੱਚਿਆਂ ਨੇ “ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ” ਦਾ ਲਿਆ ਪ੍ਰਣ: ਦਸਤੂਰ -ਇ-ਦਸਤਾਰ ਲਹਿਰ 300 ਤੋਂ ਵੱਧ ਬੱਚੇ ਅਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਧੰਨਵਾਦ

SHARE ARTICLE

196 Views

ਖਾਲੜਾ 12 ਜੁਲਾਈ (ਗੁਰਪ੍ਰੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਜੀ ਦੇ ਮਹਾਨ ਪਰਉਪਕਾਰੀ ਕਿਰਤੀ ਗੁਰਸਿੱਖ ਭਾਈ ਤਾਰੂ ਸਿੰਘ ਜੀ ਪੂਹਲਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਦੇ ਅਸਥਾਨ ਪੂਹਲਾ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ( ਦਸਤਾਰ, ਦੁਮਾਲਾ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ) ਕਰਵਾਏ ਗਏ , ਜਿਸ ਵਿੱਚ ਗੁਰੂ ਕੁਲ ਪਬਲਿਕ ਸੀਨੀਅਰ ਸੀਨੀਅਰ ਸਕੈਂਡਰੀ ਸਕੂਲ , ਸ਼ਹੀਦ ਭਗਤ ਸਿੰਘ ਸੀਨੀਅਰ ਸਕੈਂਡਰੀ ਸਕੂਲ, ਗੁਰੂ ਨਾਨਕ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਲਗੀਧਰ ਅਕੈਡਮੀ ਭਿੱਖੀਵਿੰਡ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਰ ਸਿੰਘ, ਗੋਲਡਨ ਲਾਈਫ ਪਬਲਿਕ ਸਕੂਲ ਮਾੜੀ ਗੌੜ ਸਿੰਘ , ਆਦਰਸ਼ ਪਬਲਿਕ ਸੀਨੀਅਰ ਸੀਨੀਅਰ ਸੈਕੈਂਡਰੀ ਸਕੂਲ ਚੇਲਾ ਮੋੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਖਾਲੜਾ ਦੇ 300 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਜਿਹਨਾਂ ਨੂੰ ਜਮਾਤਾਂ ਅਨੁਸਾਰ ਗਰੁੱਪ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ। ਸੁੰਦਰ ਲਿਖਾਈ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚੋਂ ਗੁਰੂ ਨਾਨਕ ਦੇਵ ਡੀਏਵੀ ਸਕੂਲ ਵਿਦਿਆਰਥਣ ਗੁਰਸਿਮਰਨ ਕੌਰ ਨੇ ਪਹਿਲਾ, ਭਵਲੀਨ ਕੌਰ ਨੇ ਦੂਸਰਾ, ਕਲਗੀਧਰ ਪਬਲਿਕ ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚੋਂ ਗੁਰੂ ਨਾਨਕ ਦੇਵ ਡੀਏਵੀ ਸਕੂਲ ਭਿੱਖੀਵਿੰਡ , ਇਸੇ ਤਰ੍ਹਾਂ ਸੁੰਦਰ ਲਿਖਾਈ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚੋਂ ਗੁਰੂ ਨਾਨਕ ਦੇਵ ਡੀਏਵੀ ਸਕੂਲ ਭਿੱਖੀਵਿੰਡ ਦੀ ਵਿਦਿਆਰਥਣ ਏਕਮਜੋਤ ਕੌਰ ਨੇ ਪਹਿਲਾ ਸ੍ਰੀ ਗੁਰੂ ਹਰਕ੍ਰਿਸ਼ਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਦੀ ਵਿਦਿਆਰਥਣ ਮਨਕੀਰਤ ਕੌਰ ਨੇ ਦੂਸਰਾ ਅਤੇ ਕਲਗੀਧਰ ਪਬਲਿਕ ਸਕੂਲ ਭਿਖੀਵਿੰਡ ਦੀ ਵਿਦਿਆਰਥਣ ਏਕਮ ਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ਦੇ ਜੂਨੀਅਰ ਗਰੁੱਪ ਵਿਚੋਂ ਦਮਨਪ੍ਰੀਤ ਕੌਰ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ, ਵਿਸ਼ਾਲ ਪ੍ਰੀਤ ਸਿੰਘ ਨੇ ਤੀਸਰਾ ਅਤੇ ਸੀਨੀਅਰ ਗਰੁੱਪ ਵਿਚੋਂ ਅਵਿਨਾਸ਼ਦੀਪ ਕੌਰ ਨੇ ਪਹਿਲਾ , ਗੁਰਲਾਲ ਸਿੰਘ ਨੇ ਦੂਸਰਾ ਅਵਤਾਰ ਸਿੰਘ ਨੇ ਤੀਸਰਾ ਤੇ ਰਮਨਦੀਪ ਕੌਰ ਨੇ ਵਿਸ਼ੇਸ਼ ਦਰਜਾ ਪ੍ਰਾਪਤ ਕੀਤਾ। ਦਸਤਾਰ ਦੁਮਾਲਾ ਤੇ ਹੋਰ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਸੀਲਡਾਂ ਤੇ ਬਾਕੀ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੁਸਾਇਟੀ ਵੱਲੋਂ ਪਹੁੰਚੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕੋਆਰਡੀਨੇਟਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਈ ਸਾਹਿਬ ਨੇ ਭਰ ਜਵਾਨੀ ਦੀ ਉਮਰ ਵਿੱਚ ਆਪਣੇ ਪਰਿਵਾਰ ਦੀ ਜਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ, ਆਪਣਾ ਕੌਮੀ ਫਰਜ ਵੀ ਚੇਤੇ ਰੱਖਿਆ। ਉਹਨਾਂ ਨੇ ਆਪਣੇ ਗੁਰਸਿੱਖ ਭਰਾਵਾਂ ਅਤੇ ਲੋੜਵੰਦਾਂ ਦੀ ਤਨ ਮਨ ਧਨ ਦੇ ਪੱਖ ਤੋਂ ਸਾਥ ਦਿੱਤਾ, ਉੱਥੇ ਨਾਲ ਹੀ ਦੁਨੀਆਂ ਵਿੱਚ ਇੱਕ ਮੁਸਲਮਾਨ ਧੀ ਦੀ ਰਖਵਾਲੀ ਕਰਕੇ ,ਉਸਨੂੰ ਇੱਜ਼ਤ ਨਾਲ ਪਿਓ ਦੇ ਹਵਾਲੇ਼ ਕਰਕੇ ਮਿਸਾਲ ਪੈਦਾ ਕੀਤੀ। ਉਸ ਦਿਨ ਤੋਂ ਲੋਕ ਇਹ ਕਹਿਣ ਲੱਗ ਪਏ ਕਿ ਸਿੱਖ ਇੱਜਤਾਂ ਬਚਾਉਣ ਵਾਲੇ ਹੁੰਦੇ ਹਨ ਇੱਜਤਾਂ ਰੂਲਣ ਵਾਲੇ ਨਹੀਂ। ਸੋ ਅੱਜ ਧੀਆਂ ਦੀਆਂ ਇੱਜਤਾਂ ਨਿਲਾਮ ਕਰਨ ਵਾਲਿਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ।
ਦਸਤਾਰ ਦੁਮਾਲਾ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ ਪੱਟੀ,ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਜੋਨਲ ਇਨਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ, ਜਗਦੀਸ਼ ਸਿੰਘ ਸਾਜਨ ਪ੍ਰੀਤ ਸਿੰਘ ਮੱਖੀ ਕਲਾਂ, ਸੁਖਮਨਦੀਪ ਸਿੰਘ ਹਰਮਨਦੀਪ ਸਿੰਘ, ਅਕਾਸ਼ਦੀਪ ਸਿੰਘ,ਸੁੰਦਰ ਲਿਖਾਈ ਮੁਕਾਬਲੇ ਵਿੱਚ ਭਾਈ ਹਰਚਰਨ ਸਿੰਘ ਉਬੋਕੇ ਮੀਤ ਸਕੱਤਰ, ਭਾਈ ਹੀਰਾ ਸਿੰਘ ਸੋਹਲ ਮੀਤ ਪ੍ਰਧਾਨ ਅਤੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਭਗਵਾਨ ਸਿੰਘ ਸਰਕਲ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਨੀ ਨਿਭਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਗੀਰ ਸਿੰਘ ਰਿਸੀਵਰ ਭਾਈ ਜਸਪਾਲ ਸਿੰਘ ਅਤੇ ਹੈਡ ਗ੍ਰੰਥੀ ਭਾਈ ਗੁਰ ਸਾਹਿਬ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਿੱਥੇ ਸਲਾਘਾ ਕੀਤੀ ਉੱਥੇ 5100 ਰੁਪਏ ਦੇ ਕੇ ਆਰਥਿਕ ਸਹਾਇਤਾ ਵੀ ਕੀਤੀ। ਉਹਨਾਂ ਨੇ ਆਉਣ ਵਾਲੇ ਸਮੇਂ ਅੰਦਰ ਵੀ ਹਰੇਕ ਪੱਖ ਤੋਂ ਸਹਿਯੋਗ ਕਰਨ ਦਾ ਭਰੋਸਾ ਦਵਾਇਆ ਅਤੇ ਨਾਲ ਹੀ ਗੁਰੂ ਦੀ ਬਖਸ਼ਿਸ਼ ਸਿਰਪਾਉ ਦੇ ਕੇ ਸਭਨਾ ਵੀਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਵੱਖ-ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਅਧਿਆਪਕ ਨਿਸ਼ਾਨ ਸਿੰਘ ਮੈਡਮ ਸੁਰਿੰਦਰ ਕੌਰ ਮੈਡਮ ਪਰਮਜੀਤ ਕੌਰ ਮੈਡਮ ਸੰਦੀਪ ਕੌਰ ਮੈਡਮ ਸੁਰਿੰਦਰ ਕੌਰ ਮੈਡਮ ਮਨਪ੍ਰੀਤ ਕੌਰ ਬਖਸ਼ੀਸ਼ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਦੇ ਮੈਂਬਰ ਸਰਵਣ ਸਿੰਘ ਪਹੂਵਿੰਡ, ਮੈਂਬਰ ਚਾਨਣ ਸਿੰਘ ਨੰਬਰਦਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭਾਈ ਹਰਦੀਪ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਗੋਲਣ, ਔਰੰਗ ਸਿੰਘ ਬਿਜਲੀ ਬੋਰਡ, ਸਰਪੰਚ ਬਲਜੀਤ ਸਿੰਘ ਪੂਹਲਾ ਅਤੇ ਜਗਜੀਤ ਸਿੰਘ ਖਾਲੜਾ ਦਾ ਸੁਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਸਭਨਾ ਨੇ ਖੂਬ ਆਨੰਦ ਮਾਣਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ