ਨਵੀਂ ਦਿੱਲੀ 4 ਜੁਲਾਈ : ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਭਲਕੇ 5 ਜੁਲਾਈ ਨੂੰ ਸਪੀਕਰ ਓਮ ਬਿਰਲਾ ਦੇ ਕੈਬਨ ਚ ਸੰਸਦ ਮੈਂਬਰ ਵਜੋਂ ਸੋਹ ਚੁੱਕਣਗੇ ਇਸ ਲਈ ਉਹਨਾਂ ਨੂੰ ਸ਼ੁਕਰਵਾਰ ਪੰਜ ਜੁਲਾਈ ਤੋਂ ਚਾਰ ਦਿਨਾਂ ਦੀ ਬਾਸ਼ਰਤ ਪੈਰੋਲ ਮਿਲੀ ਹੈ ਉਹਨਾਂ ਨੂੰ ਦਸ ਸ਼ਰਤਾਂ ਦੇ ਆਧਾਰ ਤੇ ਪੈਰੋਲ ਦਿੱਤੀ ਗਈ ਹੈ ਇਹਨਾਂ ਚਾਰ ਦਿਨਾਂ ਦੌਰਾਨ ਉਹ ਰਈਆ ਸਥਿਤ ਆਪਣੇ ਘਰ ਨਹੀਂ ਆ ਸਕਣਗੇ ਨਾ ਹੀ ਉਹ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਜਾ ਸਕਣਗੇ ਉਹਨਾਂ ਨੂੰ ਦਿੱਲੀ ਚ ਹੀ ਰਹਿਣਾ ਹੋਵੇਗਾ ਚਾਰ ਦਿਨਾਂ ਚ ਡਿੱਬਰੂਗੜ ਤੋਂ ਦਿੱਲੀ ਆਉਣ ਤੇ ਉੱਥੇ ਵਾਪਸ ਜਾਣ ਦਾ ਸਮਾਂ ਵੀ ਗਿਣਿਆ ਜਾਵੇਗਾ ਇਸ ਦੌਰਾਨ ਹੋਣ ਵਾਲਾ ਸਾਰਾ ਖਰਚਾ ਪੰਜਾਬ ਪੁਲਿਸ ਝਲੇਗੀ ਉਹਨਾਂ ਨੂੰ ਕਿਹੜੇ ਰੂਟ ਰਾਹੀਂ ਲਿਆਂਦਾ ਜਾਣਾ ਹੈ ਇਹ ਬੇਹੱਦ ਗੁਪਤ ਰਹੇਗਾ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਚ ਹੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੈਰੋਲ ਦੌਰਾਨ ਉਹਨਾਂ ਨੂੰ ਕਿਸੇ ਤਰਹਾਂ ਦਾ ਬਿਆਨ ਦੇਣ ਜਾਂ ਜਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਨਾ ਹੀ ਉਹਨਾਂ ਦਾ ਕੋਈ ਰਿਸ਼ਤੇਦਾਰ ਅਜਿਹਾ ਕਰ ਸਕੇਗਾ ਕੇਂਦਰੀ ਜੇਲ ਡਿਬਰੂਗੜ ਤੋਂ ਉਹਨਾਂ ਦੀ ਆਰਜੀ ਰਿਹਾਈ ਤੋਂ ਲੈ ਕੇ ਉੱਥੇ ਵਾਪਸ ਜਾਣ ਤੱਕ ਅੰਮ੍ਰਿਤਪਾਲ ਸਿੰਘ ਦੇ ਨਾਲ ਐਸ ਐਸ ਪੀ ਅੰਮ੍ਰਿਤਸਰ (ਦਿਹਾਤੀ) ਸਤਿੰਦਰ ਸਿੰਘ ਵੱਲੋਂ ਉਚਿਤ ਸਮਝੀ ਜਾਣ ਵਾਲੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਰਹਿਣਗੇ ਸੰਸਦ ਭਵਨ ਤੋਂ ਬਾਅਦ ਉਹਨਾਂ ਨੂੰ ਕਿਸੇ ਸੁਰੱਖਿਅਤ ਸਥਾਨ ਤੇ ਰੱਖਣ ਦੀ ਜਿੰਮੇਵਾਰੀ ਵੀ ਇਸ ਐਸ ਐਸ ਪੀ ਦਿਹਾਤੀ ਦੀ ਹੋਵੇਗੀ ਅੰਮ੍ਰਿਤਪਾਲ ਸਿੰਘ ਦੀ ਨਿਗਰਾਨੀ ਲਈ ਸੰਸਦ ਕੰਪਲੈਕਸ ਚ ਪੁਲਿਸ ਅਧਿਕਾਰੀ ਤੇ ਹੋਰ ਸੁਰੱਖਿਅਤ ਜਵਾਨ ਹੋਣਗੇ ਇਹਨਾਂ ਜਵਾਨਾਂ ਦੀ ਗਿਣਤੀ ਦਾ ਫੈਸਲਾ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਲਿਆ ਜਾਵੇਗਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।