ਇੰਗਲੈਂਡ 29 ਜੂਨ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਸੰਗਤਾਂ ਦੀ ਮੰਗ ਤੇ ਜੂਨ ਮਹੀਨੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ਤੇ ਆਨਲਾਈਨ ਸਫਲ ਸੈਮੀਨਾਰ ਕਰਵਾਇਆ ਗਿਆ ਸੀ।ਉਸ ਸੈਮੀਨਾਰ ਵਿੱਚ ਵੀ ਅਤੇ ਜੀਐਸਸੀ ਨੂੰ ਲਗਾਤਾਰ ਸਿੱਖ ਸੰਗਤਾਂ ਦੀਆਂ ਈਮੇਲ ਆ ਰਹੀਆਂ ਹਨ ਕਿ ਜੀਐਸਸੀ ਇਸ ਮਸਲੇ ਤੇ ਅੱਗੇ ਲੱਗੇ ਅਤੇ ਇਸ ਦਾ ਪੱਕੇ ਤੌਰ ਤੇ ਹੱਲ ਕਰਵਾਏ।
ਸਿੱਖ ਸੰਗਤਾਂ ਦੀ ਪੁਰਜੋਰ ਮੰਗ ਨੂੰ ਗੰਭੀਰਤਾ ਨਾਲ ਲੈਦਿਆਂ ਹੋਇਆਂ ਜੀਐਸਸੀ ਸੰਸਾਰ ਭਰ ਦੇ ਕੈਲੰਡਰ ਮਾਹਿਰਾਂ ਨੂੰ ਆਨਲਾਈਨ ਵੀਚਾਰ ਚਰਚਾ ਲਈ ਖੁੱਲ੍ਹਾ ਸੱਦਾ ਦਿੰਦੀ ਹੈ।ਇਸ ਚਰਚਾ ਸਾਰੀ ਸਿੱਖ ਸੰਗਤ ਦੇ ਸਾਹਮਣੇ ਖੁੱਲ੍ਹੇ ਰੂਪ ਵਿੱਚ ਹੋਵੇਗੀ।
ਜੀਐਸਸੀ ਸਾਰੇ ਕੈਲੰਡਰ ਮਾਹਿਰਾਂ ਨੂੰ ਬੇਨਤੀ ਕਰਦੀ ਹੈ ਕਿ ਆਉ, ਇਹ ਕੌਮ ਦਾ ਸਾਂਝਾ ਮਸਲਾ ਹੈ, ਇਸ ਮਸਲੇ ਦਾ ਆਪਾਂ ਸਾਰੇ ਮਿਲਕੇ ਕੋਈ ਪੱਕਾ ਹੱਲ ਕੱਢੀਏ।
ਜੀਐਸਸੀ ਸਾਰੇ ਕੈਲੰਡਰ ਮਾਹਿਰਾਂ ਨੂੰ ਬੇਨਤੀ ਕਰਦੀ ਹੈ ਕਿ ਸਾਨੂੰ ਹੇਠਾਂ ਦਿੱਤੀ ਈਮੇਲ ਤੇ ਮੇਲ ਕਰੋ ਅਤੇ ਇਸ ਸਾਂਝੀ ਵੀਚਾਰ ਚਰਚਾ ਲਈ ਸਾਰੇ ਇੱਕ ਜੁੱਟ ਹੋ ਕੇ ਆਪਣੀ ਪ੍ਰਵਾਨਗੀ ਦਿਉ।
info@globalsikhcouncil.org
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।