Home » ਸੰਸਾਰ » ਜਿਹਨਾਂ ਤੇ ਕੋਮ ਨੂੰ ਮਾਣ ਹੈ ਭਾਈ ਨਿਰਮਲਜੀਤ ਸਿੰਘ (ਯੂ. ਕੇ.) ਘਾਲਨਾਵਾਂ ਤੇ ਪ੍ਰਾਪਤੀਆਂ।

ਜਿਹਨਾਂ ਤੇ ਕੋਮ ਨੂੰ ਮਾਣ ਹੈ ਭਾਈ ਨਿਰਮਲਜੀਤ ਸਿੰਘ (ਯੂ. ਕੇ.) ਘਾਲਨਾਵਾਂ ਤੇ ਪ੍ਰਾਪਤੀਆਂ।

SHARE ARTICLE

181 Views

ਇੰਗਲੈਂਡ 26 ਜੂਨ (ਖਿੜਿਆ ਪੰਜਾਬ) ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਬਟਾਲੇ ਸ਼ਹਿਰ ਤੋਂ ਉੱਠ ਕੇ ਇੰਗਲੈਂਡ ਵਿਖੇ ਸਿੱਖ ਕੋਰਟ ਦੇ ਮਜਿਸਟ੍ਰੇਟ ਬਣਨ ਤੱਕ ਦਾ ਸਫ਼ਰ ਕਰਨ ਵਾਲੇ ਗਿਆਨੀ ਨਿਰਮਲਜੀਤ ਸਿੰਘ ਜੀ ਦਾ ਜਨਮ ਬਟਾਲਾ ਸ਼ਹਿਰ ਦੇ ਵਸਨੀਕ ਪਿਤਾ ਭਾਈ ਦਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਅਕਤੂਬਰ 1972 ਈਸਵੀ ਨੂੰ ਹੋਇਆ। ਮੁਢਲੀ ਪੜ੍ਹਾਈ ਸ਼ਹਿਰ ਦੇ ਦੀ ਸਰਕਾਰੀ ਸਕੂਲ ਤੋਂ ਕਰਨ ਉਪਰੰਤ ਬੇਅਰਿੰਗ ਕਾਲਜ ਬਟਾਲਾ ਤੋਂ ਗ੍ਰੇਜ਼ੂਏਸ਼ਨ ਪੂਰੀ ਕੀਤੀ। ਭਾਈ ਨਿਰਮਲਜੀਤ ਸਿੰਘ ਜੀ ਦਾ ਪਾਲਣ ਪੋਸ਼ਣ ਪਿਤਾ ਜੀ ਵੱਲੋਂ ਗੁਰਮਤਿ ਦੀ ਟਹਿਕ ਮਹਿਕ ਅਨੁਸਾਰ ਕੀਤਾ ਗਿਆ, ਗੁਰਬਾਣੀ ਸੰਥਿਆ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਮਤਿ ਰਹਿਤ ਮਰਯਾਦਾ ਤੋਂ ਬਚਪਨ ਵਿੱਚ ਹੀ ਜਾਣੂ ਕਰਵਾ ਦਿੱਤਾ ਗਿਆ। 1985 ਵਿੱਚ 13 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਗੁਰਬਾਣੀ ਸੰਥਿਆ ਦੇ ਨਾਲ ਆਪਣਾ ਸਹਿਜ ਪਾਠ ਸੰਪੂਰਨ ਕਰਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਗੁਰਬਾਣੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਇਸਦੇ ਨਾਲ ਦੁਨਿਆਵੀ ਪੜ੍ਹਾਈ ਨੂੰ ਜਾਰੀ ਰੱਖਦਿਆਂ ਐੱਮ ਏ ਪੰਜਾਬੀ ਦੀ ਡਿਗਰੀ ਪ੍ਰਾਪਤ ਕੀਤੀ। ਗੁਰਬਾਣੀ ਦੀ ਸੋਝੀ ਹੋਣ ਕਰਕੇ ਆਪ ਜੀ ਦਾ ਝੁਕਾਅ ਗੁਰਬਾਣੀ ਅਤੇ ਗੁਰਮਤਿ ਪ੍ਰਚਾਰ ਵੱਲ ਵਧਿਆ ਜਿਸ ਦੀ ਬਦੌਲਤ ਆਪ ਜੀ ਨੇ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਸਿੱਖੀ ਦਾ ਨਿਸ਼ਕਾਮ ਪ੍ਰਚਾਰ ਕੀਤਾ, ਅੰਮ੍ਰਿਤ ਸੰਚਾਰ ਕਰਵਾਏ ਅਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਵਿੱਚ ਸੇਵਾਵਾਂ ਨਿਭਾਈਆਂ। 1995 ਤੋਂ 1997 ਦੌਰਾਨ ਬਟਾਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਧਰਮ ਅਧਿਐਨ ਦੇ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਧਾਰਮਿਕ ਕਲਾਸਾਂ ਲਗਾਉਣ ਦੀ ਸੇਵਾ ਵੀ ਨਿਭਾਈ। ਇਹਨਾਂ ਕਲਾਸਾਂ ਰਾਹੀਂ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਪ੍ਰਤੀ ਜਾਣੂ ਕਰਵਾਉਂਦਿਆਂ ਗੁਰਮੁਖੀ ਪੰਜਾਬੀ, ਗੁਰਬਾਣੀ, ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਦੀ ਸਿੱਖਿਆ ਦਿੱਤੀ। ਇਹਨਾਂ ਸੇਵਾਵਾਂ ਦੇ ਫਲਸਰੂਪ ਆਪ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ 1999 ਵਿੱਚ ਗੁਰਦੁਆਰਾ ਪਾਤਸ਼ਾਹੀ ਪੰਜਵੀਂ, ਛੇਹਰਟਾ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਅਤੇ ਹੈੱਡ ਕਥਾਵਾਚਕ ਦੀ ਸੇਵਾ ਨਿਭਾਈ। ਇਸ ਦੌਰਾਨ ਵੀ ਆਪ ਜੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਵਹਿਮਾਂ ਭਰਮਾਂ, ਕਰਮਕਾਂਡਾ ਵਿਚੋਂ ਕੱਢਣ ਅਤੇ ਸਿੱਖੀ ਨਾਲ ਜੋੜਨ ਲਈ ਨਿਡਰ ਹੋ ਕੇ ਪ੍ਰਚਾਰ ਕੀਤਾ। ਇਲਾਕੇ ਵਿੱਚ ਸੇਵਾਵਾਂ ਨਿਭਾ ਰਹੀਆਂ ਪੰਥਕ ਜਥੇਬੰਦੀਆਂ ਜਿਵੇਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਸਤਿਨਾਮ ਸਰਬ ਕਲਿਆਣ ਟ੍ਰਸਟ, ਅਕਾਲ ਪੁਰਖ ਕੀ ਫੌਜ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਨਾਲ ਮਿਲ ਕੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਬਤੌਰ ਕਥਾਵਾਚਕ ਸੇਵਾਵਾਂ ਨਿਭਾਈਆਂ।
ਇਹਨਾਂ ਸੇਵਾਵਾਂ ਦੀ ਬਦੌਲਤ ਹੀ ਆਪ ਜੀ ਨੂੰ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵਿਖੇ 2 ਸਾਲ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਬਾਅਦ ਹੀ ਆਪ ਜੀ ਨੇ ਵੱਖ ਵੱਖ ਦੇਸ਼ਾਂ ਜਿਵੇਂ ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਆਦਿ ਵਿਖੇ ਜਾ ਕੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ। ਆਪ ਜੀ ਨੇ ਵਿਦੇਸ਼ਾਂ ਵਿੱਚ ਵੱਖ ਵੱਖ ਸਥਾਨਾਂ ਤੇ ਵਿਚਰਦਿਆਂ ਕਦੀ ਵੀ ਗੁਰਬਾਣੀ ਸਿਧਾਂਤਾਂ ਤੇ ਪ੍ਰਬੰਧਕਾਂ ਦੀ ਖੁਸ਼ਾਮੰਦ ਲਈ ਸਮਝੌਤਾ ਨਹੀਂ ਕੀਤਾ ਸੀ। 2011 ਵਿੱਚ ਆਪ ਜੀ ਪੱਕੇ ਤੌਰ ਤੇ ਇੰਗਲੈਂਡ ਵਿਖੇ ਆ ਗਏ ਅਤੇ ਗੁਰਦੁਆਰਾ ਸਹਿਬਾਨ ਦੀ ਸੇਵਾ ਦੇ ਨਾਲ ਨਾਲ ਪੰਜਾਬੀ ਕਲਾਸਾਂ, ਗੁਰਬਾਣੀ ਸੰਥਿਆ ਦੀਆਂ ਕਲਾਸਾਂ ਅਤੇ ਸਿੱਖੀ ਪ੍ਰਚਾਰ ਦੀ ਸੇਵਾ ਜਾਰੀ ਰੱਖੀ। ਆਪ ਜੀ ਨੇ 7 ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਗਤਾਂ ਨੂੰ ਕਰਵਾਈ। ਵੱਖ ਵੱਖ ਗੁਰਮਤਿ ਦੇ ਕੈਂਪ, ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਮਹਾਨ ਵਿਰਸੇ ਤੋਂ ਜਾਣੂ ਕਰਵਾਇਆ, ਯੂਨੀਵਰਸਿਟੀਆਂ ਵਿੱਚ ਜਾ ਕੇ ਵਿਸ਼ੇਸ਼ ਸੈਮੀਨਾਰਾਂ ਰਾਹੀਂ ਮਾਂ ਬੋਲੀ ਅਤੇ ਸਿੱਖੀ ਪ੍ਰਚਾਰ ਵਿੱਚ ਵੱਡਾ ਯੋਗਦਾਨ ਪਾਇਆ। ਇੰਗਲੈਂਡ ਦੇ ਵੱਖ ਵੱਖ ਟੀਵੀ ਚੈਨਲਾਂ ਤੇ ਪੰਥਕ ਮਸਲਿਆਂ, ਸਿੱਖ ਰਾਜਨੀਤਿਕ ਮਸਲਿਆਂ ਅਤੇ ਧਾਰਮਿਕ ਵਿਸ਼ਿਆਂ ਵਾਲੇ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ। 2019 ਤੋਂ ਇੰਗਲੈਂਡ ਦੀਆਂ ਸਿਵਲ ਸਰਵਿਸਸ ਦੇ ਅਧੀਨ ਜੇਲ੍ਹਾਂ ਵਿੱਚ ਕੈਦੀਆਂ ਨੂੰ ਗੁਰਮਤਿ ਨਾਲ ਜੋੜਨ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸਦੇ ਨਾਲ ਹੀ ਸਿੱਖ ਕੌਂਮ ਨੂੰ ਹੋਰ ਮਾਣ ਕਰਵਾਉਂਦਿਆਂ ਇੰਗਲੈਂਡ ਵਿਖੇ ਬਣੀ ਸਿੱਖ ਕੋਰਟ ਦੇ ਵਿੱਚ ਬਤੌਰ ਮਜਿਸਟ੍ਰੇਟ ਵਜੋਂ ਚੁਣੇ ਗਏ। ਆਪ ਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਅਤੇ ਗ੍ਰਹਿ ਮੰਤਰਾਲੇ ਵਿੱਚ ਜਾ ਕੇ ਵੀ ਸਿੱਖੀ ਪ੍ਰਚਾਰ ਕੀਤਾ। ਹੁਣ ਆਪ ਜੀ ਇਹਨਾਂ ਸੇਵਾਵਾਂ ਨੂੰ ਲਗਾਤਾਰ ਇਸੇ ਤਰਾ ਜਾਰੀ ਰੱਖ ਰਹੇ ਹਨ। ਇਹਨਾਂ ਸਾਰੀਆਂ ਸੇਵਾਵਾਂ ਲਈ ਆਪ ਜੀ ਦਾ ਸਾਰਾ ਪਰਿਵਾਰ ਆਪ ਜੀ ਦੇ ਨਾਲ ਤੱਤਪਰ ਹੋ ਕੇ ਸੇਵਾ ਨਿਭਾਉਦਾ ਹੈ, ਆਪ ਜੀ ਦੀ ਸੁਪਤਨੀ ਬੀਬੀ ਸਤਿੰਦਰ ਕੌਰ ਨੇ ਆਪ ਜੀ ਨਾਲ ਸਾਰੀਆਂ ਸੇਵਾਵਾਂ ਵਿੱਚ ਭਾਗ ਲਿਆ ਆਪ ਜੀ ਦੇ ਬੱਚਿਆਂ ਵਿੱਚ ਸਪੁੱਤਰੀ ਬਲਜੀਤ ਕੌਰ ਇੰਗਲੈਂਡ ਦੀ CA ਬਣਨ ਜਾ ਰਹੀ ਅਤੇ ਹੁਣ ਵੀ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਦੇ ਨਾਲ ਆਪਣੀ ਨੌਕਰੀ ਨਿਭਾ ਰਹੀ ਹੈ, ਸਪੁੱਤਰ ਰਾਜਦੀਪ ਸਿੰਘ ਗੁਰਸਿਖੀ ਸਰੂਪ ਵਿੱਚ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ ਅਤੇ ਨਾਲ ਨਾਲ ਯੂਨੀਵਰਸਿਟੀ ਵਿੱਚ ਵੀ ਸਿੱਖੀ ਪ੍ਰਚਾਰ ਵਿੱਚ ਹਿੱਸਾ ਪਾ ਰਿਹਾ ਹੈ, ਪਰਿਵਾਰ ਵੱਲੋਂ ਆਪਣੀ ਕਮਾਈ ਦੇ ਦਸਵੰਦ ਨਾਲ ਲੋੜਵੰਦਾਂ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਭਾਈ ਨਿਰਮਲਜੀਤ ਸਿੰਘ ਜੀ ਅਨੁਸਾਰ ਜ਼ਿੰਦਗੀ ਦੇ ਅਖੀਰਲੇ ਸਮੇਂ ਤੱਕ ਸਿੱਖੀ ਪ੍ਰਚਾਰ, ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਸਿੱਖੀ ਦੇ ਮਹਾਨ ਫ਼ਲਸਫ਼ੇ ਨੂੰ ਸਿੱਖ ਸੰਗਤਾਂ ਤਕ ਪਹੁੰਚਾਉਣ ਦੀ ਸੇਵਾ ਜਾਰੀ ਰਹੇਗੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋਸ਼ੀ ਅਤੇ ਅਯੋਗ ਕਰਾਰ ਦਿੱਤੇ ਜਾ ਚੁੱਕੇ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਨੂੰ ਅਕਾਲੀ ਦਲ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਬਾਦਲ ਦਲ ਨੂੰ ਨਕਾਰ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਮਜ਼ਬੂਤ ਕਰਨ ਖ਼ਾਲਸਾ ਪੰਥ ਅਤੇ ਪੰਜਾਬ ਵਾਸੀ ਬਾਦਲ ਦਲ ਨਾਲ ਟੱਕਰ ਲੈਣ ਲਈ ਖ਼ਾਲਸਾ ਪੰਥ ਨੂੰ ਲਾਮਬੰਦ ਕਰਨ ਜਥੇਦਾਰ : ਭਾਈ ਰਣਜੀਤ ਸਿੰਘ

WhatsApp us